ਦਹੀਂ ਤੇ ਚੀਨੀ ਦਾ ਸੇਵਨ ਜਾਣੋ ਸਰੀਰ ਲਈ ਕਿੰਝ ਹੁੰਦਾ ਹੈ ਫਾਇਦੇਮੰਦ

TeamGlobalPunjab
4 Min Read

ਨਿਊਜ਼ ਡੈਸਕ: ਲੋਕ ਅਕਸਰ ਕਿਸੇ ਵੀ ਚੰਗੇ ਕੰਮ ਲਈ ਬਾਹਰ ਜਾਣ ਤੋਂ ਪਹਿਲਾਂ ਦਹੀਂ ਤੇ ਚੀਨੀ ਦਾ ਸੇਵਨ ਕਰਦੇ ਹਨ। ਪਰ ਕੀ ਤੁਹਾਨੂੰ ਪਤਾ ਹੈ ਦਹੀਂ ਤੇ ਚੀਨੀ ਖਾਣਾ ਸਰੀਰ ਲਈ ਕਿੰਨਾ ਲਾਭਦਾਇਕ ਹੈ। ਆਯੁਰਵੇਦ ਦੀ ਮੰਨੀਏ ਤਾਂ ਦਹੀਂ ਅਤੇ ਚੀਨੀ ਨੂੰ ਇਕੱਠੇ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਦਹੀਂ ਤੇ ਚੀਨੀ ਨਾਂ ਸਿਰਫ ਸਰੀਰਕ ਸਗੋਂ ਮਾਨਸਿਕ ਸਿਹਤ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਜਾਣੋ ਦਹੀਂ ਅਤੇ ਚੀਨੀ ਇਕੱਠੇ ਖਾਣ ਨਾਲ ਕੀ ਫ਼ਾਇਦੇ ਹੁੰਦੇ ਹਨ।

ਨਾਸ਼ਤੇ ਵਿੱਚ ਦਹੀਂ ਚੀਨੀ ਖਾਣਾ ਕਿੰਨਾ ਸਹੀ ?

ਦਹੀਂ ਸਿਹਤ ਲਈ ਉਂਝ ਵੀ ਲਾਭਦਾਇਕ ਹੁੰਦਾ ਹੈ, ਪਰ ਜਦੋਂ ਉਸ ਵਿੱਚ ਚੀਨੀ ਮਿਲਾ ਕੇ ਖਾਧੀ ਜਾਵੇ ਤਾਂ ਇਸ ਵਿੱਚ ਹੋਰ ਫ਼ਾਇਦੇ ਜੁੜ ਜਾਂਦੇ ਹਨ। ਦਹੀਂ ਪਾਚਨ ਕਿਰਿਆ ਨੂੰ ਮਜ਼ਬੂਤ ਕਰਦਾ ਹੈ ਅਤੇ ਪੇਟ ਨੂੰ ਵੀ ਸਾਫ਼ ਰੱਖਦਾ ਹੈ। ਇਸ ਵਿਚ ਕੈਲਸ਼ੀਅਮ, ਵਿਟਾਮਿਨ-ਬੀ ਬਿਟਾਮਿਨ-ਬੀ12, ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ। ਜਿਹੜੇ ਲੋਕ ਦੁੱਧ ਨਹੀਂ ਪੀਂਦੇ ਉਨ੍ਹਾਂ ਨੂੰ ਦਹੀ ਜ਼ਰੂਰ ਖਾਣਾ ਚਾਹੀਦਾ ਹੈ। ਦਹੀਂ ਦੇ ਨਾਲ ਜਦੋਂ ਚੀਨੀ ਮਿਲਾ ਕੇ ਖਾਧੀ ਜਾਂਦੀ ਹੈ ਤਾਂ ਇਹ ਨਾਂ ਸਿਰਫ ਪੇਟ ਨੂੰ ਠੰਡਕ ਦਿੰਦਾ ਹੈ, ਸਗੋਂ ਚੰਗੀ ਮਾਤਰਾ ਵਿਚ ਗੁਲੂਕੋਜ਼ ਵੀ ਬਣਦਾ ਹੈ।

- Advertisement -

ਦਹੀਂ ਚੀਨੀ ਖਾਣ ਨਾਲ ਹੋਣ ਵਾਲੇ ਫ਼ਾਇਦੇ

ਪੇਟ ਨੂੰ ਰੱਖਦਾ ਹੈ ਠੰਡਾ

ਦਹੀਂ ਦੀ ਤਸੀਰ ਠੰਢੀ ਹੁੰਦੀ ਹੈ, ਜਦੋਂ ਇਸ ਨੂੰ ਚੀਨੀ ਦੇ ਨਾਲ ਮਿਲਾ ਕੇ ਖਾਧਾ ਜਾਂਦਾ ਹੈ ਤਾਂ ਇਹ ਹੋਰ ਵੀ ਫ਼ਾਇਦੇਮੰਦ ਹੋ ਜਾਂਦਾ ਹੈ। ਆਯੁਰਵੇਦ ਮੁਤਾਬਕ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਇਕੱਠੇ ਮਿਲਾਉਣ ਨਾਲ ਇਕ ਠੰਢਾ ਖਾਣਾ ਬਣ ਜਾਂਦਾ ਹੈ। ਜੋ ਸਰੀਰ ਨੂੰ ਠੰਡਕ ਪਹੁੰਚਾਉਣ ਦੇ ਨਾਲ-ਨਾਲ ਪੇਟ ‘ਚ ਜਲਣ ਨੂੰ ਵੀ ਘੱਟ ਕਰਦਾ ਹੈ।

ਸਰੀਰ ਨੂੰ ਤੁਰੰਤ ਮਿਲਦਾ ਹੈ ਗਲੂਕੋਜ਼

ਦਹੀਂ ਅਤੇ ਚੀਨੀ ਨੂੰ ਮਿਲਾ ਕੇ ਖਾਣ ਨਾਲ ਸਰੀਰ ਨੂੰ ਤੁਰੰਤ ਗਲੂਕੋਜ਼ ਮਿਲਦਾ ਹੈ। ਗਲੂਕੋਜ਼ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਇਸ ਵਜ੍ਹਾ ਕਾਰਨ ਦਫ਼ਤਰ ਜਾਂ ਫਿਰ ਪ੍ਰੀਖਿਆ ‘ਚ ਜਾਣ ਤੋਂ ਪਹਿਲਾਂ ਬੱਚਿਆਂ ਨੂੰ ਦਹੀਂ ਚੀਨੀ ਖਵਾ ਕੇ ਭੇਜਿਆ ਜਾਂਦਾ ਹੈ।

- Advertisement -

ਯੂਰਿਨ ਵਿੱਚ ਜਲਣ ਤੋਂ ਰਾਹਤ

ਕਈ ਲੋਕਾਂ ਨੂੰ ਯੂਰਿਨ ਪਾਸ ਹੋਣ ਦੌਰਾਨ ਜਲਣ ਦੀ ਸਮੱਸਿਆ ਹੁੰਦੀ ਹੈ। ਜੋ ਲੋਕ ਇਸ ਤਰ੍ਹਾਂ ਦੀ ਪਰੇਸ਼ਾਨੀ ਨਾਲ ਜੂਝ ਰਹੇ ਹਨ ਤਾਂ ਉਹ ਦਹੀਂ ਅਤੇ ਚੀਨੀ ਨੂੰ ਮਿਲਾ ਕੇ ਖਾਣ ਇਸ ਨਾਲ ਤੁਰੰਤ ਆਰਾਮ ਮਿਲੇਗਾ।

ਦਹੀਂ ‘ਚ ਮੌਜੂਦ ਬੈਕਟੀਰੀਆ ਸਿਹਤ ਲਈ ਲਾਭਕਾਰੀ

ਦਹੀਂ ਵਿੱਚ ਮੌਜੂਦ ਬੈਕਟੀਰੀਆ ਸਿਹਤ ਲਈ ਬਹੁਤ ਲਾਭਕਾਰੀ ਹੁੰਦੇ ਹਨ। ਇਹ ਬੈਕਟੀਰੀਆ ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਲਈ, ਇਮਿਊਨਿਟੀ ਬੂਸਟ ਕਰਨ ਦਾ ਕੰਮ ਕਰਦਾ ਹੈ। ਦਹੀਂ ਵਿੱਚ ਮੌਜੂਦ ਇਹ ਬੈਕਟੀਰੀਆ ਅਲਸਰੇਟਿਵ ਕੌਲਾਇਟਿਸ ਅਤੇ ਅੰਤੜੀਆਂ ਦੇ ਕੈਂਸਰ ਤੋਂ ਸਰੀਰ ਨੂੰ ਸੁਰੱਖਿਅਤ ਰੱਖਦਾ ਹੈ।

ਦਹੀਂ ਦਾ ਪ੍ਰੋਟੀਨ ਪਚਾਉਣ ‘ਚ ਆਸਾਨ

ਦੁੱਧ ਦੇ ਮੁਕਾਬਲੇ ਦਹੀਂ ਵਿੱਚ ਮੌਜੂਦ ਪ੍ਰੋਟੀਨ ਆਸਾਨੀ ਨਾਲ ਪਚ ਜਾਂਦੇ ਹਨ। ਇਸ ਨੂੰ ਜੇਕਰ ਤੁਸੀਂ ਨਾਸ਼ਤੇ ‘ਚ ਖਾਓ ਤਾਂ ਇਹ ਤੁਰੰਤ ਪਚ ਜਾਂਦਾ ਹੈ। ਦਹੀਂ ਦੇ ਮੁਕਾਬਲੇ ਦੁੱਧ ਇੰਨੀ ਜਲਦੀ ਨਹੀਂ ਪਚਦਾ। ਇਸ ਵਜ੍ਹਾ ਕਾਰਨ ਲੋਕ ਦੁੱਧ ਦੇ ਮੁਕਾਬਲੇ ਸਵੇਰੇ ਦਹੀਂ ਖਾ ਕੇ ਬਾਹਰ ਜਾਣ ਤੇ ਜ਼ੋਰ ਦਿੰਦੇ ਹਨ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment