ਵਿਸ਼ਵ ਅਧਰੰਗ ਦਿਵਸ – ਸੰਸਾਰ ਵਿੱਚ ਹਰ ਸਾਲ 15 ਲੱਖ ਲੋਕ ਅਧਰੰਗ ਤੋਂ ਹੁੰਦੇ ਹਨ ਪੀੜਤ

TeamGlobalPunjab
5 Min Read

-ਅਵਤਾਰ ਸਿੰਘ ;

ਅਧਰੰਗ ਦਾ ਮਤਲਬ ਹੈ ਸਰੀਰ ਦੇ ਇੱਕ ਪਾਸੇ ਦੇ ਪੱਠਿਆਂ ਜਾਂ ਮਾਸਪੇਸ਼ੀਆਂ ਦਾ ਕੰਮ ਨਾ ਕਰਨਾ। ਇਸ ਨੂੰ ਸਰੀਰ ਦਾ ਇੱਕ ਪਾਸਾ ਮਾਰਿਆ ਜਾਣਾ ਕਿਹਾ ਜਾਂਦਾ ਹੈ। ਸਰੀਰ ਦੇ ਅਜਿਹੇ ਹਿੱਸੇ ਵਿੱਚ ਸੂਖਮਤਾ ਖ਼ਤਮ ਹੋਣ ਕਰਕੇ ਨਾ ਤਾਂ ਕੁਝ ਮਹਿਸੂਸ ਹੁੰਦਾ ਹੈ (ਜਿਵੇਂ ਚੁਭਨ, ਦਰਦ ਜਾਂ ਸਾੜ ਆਦਿ) ਤੇ ਨਾ ਹੀ ਪੱਠੇ ਕੰਮ ਕਰਦੇ ਹਨ।

ਕਾਰਨ: ਪਾਸਾ ਮਾਰੇ ਜਾਣ ਦਾ ਮੁੱਖ ਕਾਰਨ ਤਾਂ ਨਾੜੀ ਤੰਤਰ, ਖ਼ਾਸ ਕਰਕੇ ਸੁਖਮਣਾ ਨਾੜੀ ਦਾ ਨੁਕਸਾਨਿਆ ਜਾਣਾ। ਇਸ ਤੋਂ ਇਲਾਵਾ ਦਿਮਾਗ ਦੀ ਨਾੜੀ ਫਟ ਜਾਣਾ ਸਿਰ ਜਾਂ ਰੀੜ੍ਹ ਦੀ ਹੱਡੀ ਦੀ ਸੱਟ ਦੁਰਘਟਨਾ ਜਾਂ ਲੜਾਈ ਝਗੜੇ ਵਿੱਚ ਨਾੜਾਂ ਕੱਟੀਆਂ ਜਾਣੀਆਂ ਪੋਲੀਓ ਵਰਗੇ ਰੋਗ ਨਾਲ ਨਾੜਾਂ ਨੁਕਸਾਨੀਆਂ ਜਾਣੀਆਂ ਦਿਮਾਗ ਦਾ ਪੈਰਾਲਾਇਸਿਸ ਝੂਠਾ ਅਧਰੰਗ। ਕੁਝ ਕਾਰਨਾਂ ਜਾਂ ਸਮੱਸਿਆਵਾਂ ਕਰਕੇ ਜਦੋਂ ਕੋਈ ਵਿਅਕਤੀ ਅੰਗ ਨਹੀਂ ਹਿਲਾ ਸਕਦਾ ਤਾਂ ਉਸ ਸਥਿਤੀ ਨੂੰ ਝੂਠਾ ਅਧਰੰਗ ਕਿਹਾ ਜਾ ਸਕਦਾ ਹੈ।

ਨਿਸ਼ਾਨੀਆਂ ਤੇ ਲੱਛਣ: ਸੱਟ ਜਾਂ ਦਿਮਾਗ ਦੀ ਨਾੜੀ ਫੱਟਣ ਨਾਲ ਸਰੀਰ ਦੇ ਕਿਸੇ ਅੰਗ ਦੀ ਹਿਲਜੁਲ, ਇਕਦਮ ਬੰਦ ਹੋ ਜਾਂਦੀ/ ਸਕਦੀ ਹੈ ਜਾਂ ਫਿਰ ਹੌਲੀ ਹੌਲੀ ਕਮਜ਼ੋਰੀ ਹੁੰਦੀ ਹੈ। ਪੱਠਿਆਂ ਦਾ ਆਕੜ ਜਾਣਾ ਕੜੱਲਾਂ ਪੈਣੀਆਂ ਹਿਲਜੁੱਲ ਘਟਣ ਨਾਲ ਦਬਾਅ ਵਾਲੀ ਥਾਂ ’ਤੇ ਜ਼ਖ਼ਮ ਬਣ ਜਾਣਾ ਸੋਜ,ਲੱਤਾਂ ਦੀਆਂ ਨਾੜਾਂ ਅੰਦਰ ਖ਼ੂਨ ਜੰਮ ਜਾਣਾ ਅੰਗ ਪੀੜ ਕਰਨੇ ਤੇ ਸੁੰਨ ਰਹਿਣੇ ਚਮੜੀ ’ਤੇ ਸੱਟ ਕਬਜ਼ ਬੈਕਟੀਰੀਆ ਦੀਆਂ ਇਨਫੈਕਸ਼ਨਾਂ ਪਿਸ਼ਾਬ ਦਾ ਕੰਟਰੋਲ ਖ਼ਤਮ ਹੋ ਜਾਣਾ ਸੰਭੋਗ ਸਮੱਸਿਆਵਾਂ ਸਰੀਰ ਦਾ ਸੰਤੁਲਣ ਵਿਗੜ ਜਾਣਾ ਸੁਭਾਅ ਵਿੱਚ ਤਬਦੀਲੀ, ਬੋਲਣ,ਆਵਾਜ਼ ਤੇ ਬੁਰਕੀ ਲੰਘਾਉਣ ਵਿੱਚ ਰੁਕਾਵਟ* ਨਜ਼ਰ ਵਿੱਚ ਫ਼ਰਕ ਵਿਚਾਰਾਂ ਵਿੱਚ ਤਬਦੀਲੀ ਆਦਿ।ਅਧਰੰਗ ਵਾਲੇ ਰੋਗੀਆਂ ਦਾ ਇਲਾਜ ਪੱਕੇ ਤੌਰ ’ਤੇ ਹੋਏ ਨੁਕਸਾਨ ਕਾਰਨ ਅੰਗ ਮਾਰੇ ਹੋਣ ਤਾਂ ਉਸ ਦਾ ਕੋਈ ਇਲਾਜ ਨਹੀਂ ਹੈ ਪਰ ਅਜਿਹੇ ਕੇਸਾਂ ਵਿੱਚ ਮੁੱਖ ਉਦੇਸ਼ ਇਹ ਹੁੰਦਾ ਹੈ ਕਿ ਰੋਗੀ ਨੂੰ ਇਸੇ ਤਰ੍ਹਾਂ ਦੀ ਜ਼ਿੰਦਗੀ ਬਿਤਾਉਣ ਲਈ ਸਿੱਖਿਅਤ ਕੀਤਾ ਜਾਵੇ, ਉਹ ਆਪਣੇ-ਆਪ ਨੂੰ ਉਸ ਸਥਿਤੀ ਅਨੁਸਾਰ ਢਾਲ ਲਵੇ ਤੇ ਰੋਜ਼-ਮੱਰਾ ਦੇ ਕਾਰਜਾਂ ਵਾਸਤੇ ਕਿਸੇ ਦੂਜੇ ’ਤੇ ਨਿਰਭਰ ਨਾ ਰਹੇ।ਇੱਕ ਹੋਰ ਉਦੇਸ਼ ਹੁੰਦਾ ਹੈ ਕਿ ਪਾਸਾ ਮਾਰੇ ਜਾਣ ਨਾਲ ਸਬੰਧਿਤ ਸਿਹਤ ਸਮੱਸਿਆਵਾਂ ਅਤੇ ਉਲਝਣਾਂ ਜੋ ਉਤਪੰਨ ਹੋ ਸਕਦੀਆਂ ਹਨ।

- Advertisement -

ਇਨ੍ਹਾਂ ਤੋਂ ਬਚਾਅ ਕਰਨ ਦੇ ਤਰੀਕੇ ਅਪਨਾਉਣੇ ਚਾਹੀਦੇ ਹਨ, ਜਿਵੇਂ ਕਿਸੇ ਹੱਥ-ਬਾਂਹ ਜਾਂ ਲੱਤ-ਪੈਰ ’ਤੇ ਪ੍ਰੈਸ਼ਰ ਵਾਲੀ ਜਗ੍ਹਾ ’ਤੇ ਜ਼ਖ਼ਮ ਬਣ ਜਾਣੇ ਆਦਿ। ਪੈਰਾਲਾਇਸਿਸ ਵਾਲੇ ਅਜਿਹੇ ਰੋਗੀਆਂ ਵਾਸਤੇ ਕਈ ਤਰ੍ਹਾਂ ਦੇ ਢੰਗ ਤਰੀਕੇ ਉਪਲਭਧ ਹਨ, ਉਦਾਹਰਣ ਵਜੋਂ-ਚੱਲਣ ਫਿਰਨ ਵਾਸਤੇ ਵ੍ਹੀਲ ਚੇਅਰ। ਇਹ ਕੁਰਸੀਆਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ:ਹੱਥਾਂ ਨਾਲ ਚਲਾਉਣ ਵਾਲੀਆਂ: ਜਿਹੜੇ ਵਿਅਕਤੀਆਂ ਦੇ ਸਰੀਰ ਦਾ ਉਪਰਲਾ ਭਾਗ ਠੀਕ ਤੇ ਤੰਦਰੁਸਤ ਹੁੰਦਾ ਹੈ ਉਹ ਆਪਣੀ ਤਾਕਤ ਨਾਲ ਖ਼ੁਦ ਵ੍ਹੀਲ ਚੇਅਰ ਚਲਾ ਲੈਂਦੇ/ਸਕਦੇ ਹਨ।

ਬਿਜਲੀ ਨਾਲ ਚੱਲਣ ਵਾਲੀਆਂ ਕੁਰਸੀਆਂ: ਜਿਨ੍ਹਾਂ ਦੇ ਸਰੀਰ ਦੇ ਉਪਰਲੇ ਹਿੱਸੇ ਦੇ ਪੱਠੇ ਵੀ ਕੰਮ ਨਾ ਕਰਦੇ ਹੋਣ। ਅਜਿਹੇ ਵਿਅਕਤੀਆਂ ਵਾਸਤੇ, ਹਵਾਈ ਅੱਡਿਆਂ ਤੇ ਜਨਤਕ ਸੁਵਿਧਾ ਦੀਆਂ ਹੋਰ ਥਾਵਾਂ ’ਤੇ ਵ੍ਹੀਲ-ਚੇਅਰ ਦੀ ਸੇਵਾ ਮੁਫ਼ਤ ਮਿਲਦੀ ਹੈ।ਪਿਸ਼ਾਬ ਦਾ ਕੰਟਰੋਲ ਨਾ ਹੋਵੇ: ਰੀੜ੍ਹ ਦੀ ਹੱਡੀ ਦੀ ਸੱਟ ਜਾਂ ਕਿਸੇ ਬਿਮਾਰੀ ਕਾਰਨ ਪਿਸ਼ਾਬ ਦਾ ਕੰਟਰੋਲ ਖ਼ਤਮ ਹੋ ਗਿਆ ਹੋਵੇ ਤਾਂ ਪਿਸ਼ਾਬ ਵਾਲੀ ਨਾਲੀ ਲਾ ਦਿੱਤੀ ਜਾਂਦੀ ਹੈ ਤਾਂ ਕਿ ਪਿਸ਼ਾਬ ਨਿਕਲਣ ਨਾਲ ਕਪੜੇ ਗਿੱਲੇ ਨਾ ਹੋਣ।

ਪਖਾਨੇ ਦਾ ਕੰਟਰੋਲ ਨਾ ਹੋਵੇ: ਰੀੜ੍ਹ ਦੀ ਹੱਡੀ ਦੀ ਸੱਟ ਜਾਂ ਕਿਸੇ ਬਿਮਾਰੀ ਕਾਰਨ ਪਖਾਨੇ ਦਾ ਕੰਟਰੋਲ ਖ਼ਤਮ ਹੋ ਜਾਵੇ ਤਾਂ ਪਿਸ਼ਾਬ ਨਾਲੋਂ ਵੀ ਵੱਡੀ ਮੁਸੀਬਤ ਬਣ ਜਾਂਦੀ ਹੈ।ਟੱਟੀ ਨਾ ਆਵੇ ਤਾਂ ਸਖ਼ਤ ਹੋ ਕੇ ਬੰਨ੍ਹ ਪੈਣ ਤੇ ਕਈਆਂ ਕੇਸਾਂ ਵਿੱਚ ਅਪ੍ਰੇਸ਼ਨ ਦੁਆਰਾ ਪੇਟ ਦੇ ਹੇਠਲੇ ਭਾਗ ਵਿੱਚ ਗੁਦਾ ਬਣਾ ਕੇ ਉਸ ਨਾਲ ਬੈਗ ਲਗਾ ਦਿੱਤਾ ਜਾਂਦਾ ਹੈ।ਲਕਵਾ ਜਾਂ ਮੂੰਹ ਵਿੰਗਾ ਹੋਣਾ: ਚਿਹਰੇ ਦੇ ਪੱਠਿਆਂ ਵਾਲੀ ਨਾੜੀ ਦੇ ਪੈਰਾਲਾਇਸਿਸ ਨਾਲ ਲਕਵਾ ਹੋ ਜਾਂਦਾ ਹੈ, ਉਸ ਪਾਸੇ ਦੀਆਂ ਮਾਸਪੇਸ਼ੀਆਂ ਲਟਕ ਜਾਂਦੀਆਂ ਹਨ। ਜਿਸ ਦਾ ਕਾਰਨ* ਸਿਰ ਦੀ ਸੱਟ ਸਿਰ ਜਾਂ ਧੌਣ ਵਿੱਚ ਕੋਈ ਗਿਲ੍ਹਟੀ।

ਦਿਮਾਗ ਦੀ ਨਾੜੀ ਦਾ ਫਟ ਜਾਣਾ।ਜਿਸ ਬਿਮਾਰੀ ਕਾਰਨ ਅਧਰੰਗ ਹੋਇਆ ਹੈ ਉਸ ਦੇ ਇਲਾਜ ਦੇ ਨਾਲ ਨਾਲ ਰੋਗੀ ਦੀ ਸਾਫ਼-ਸਫ਼ਾਈ ਦਾ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੈ।ਰੋਗੀ ਦੀ ਮਨੋ-ਸਥਿੱਤੀ ਠੀਕ ਰੱਖਣ ਲਈ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਗੱਲਾਂ-ਬਾਤਾਂ,ਅਖ਼ਬਾਰਾਂ,ਟੀ.ਵੀ.ਆਦਿ ਨਾਲ ਜੋੜ ਕੇ ਰਖਣਾ ਚਾਹੀਦਾ।ਹਰ ਸਾਲ ਸੰਸਾਰ ਵਿਚ 15 ਲੱਖ ਲੋਕ ਇਸ ਬਿਮਾਰੀ ਤੋਂ ਪੀੜਤ ਹੁੰਦੇ ਹਨ ਜਿਨਾਂ ਵਿਚੋਂ 6 ਲੱਖ ਮੌਤਾਂ,5 ਲੱਖ ਅਪੰਗਤਾ ਦਾ ਸ਼ਿਕਾਰ ਹੋ ਕੇ ਮਰੀਜ ਬਣ ਜਾਂਦੇ ਹਨ ਤੇ ਬਾਕੀ ਅਧੂਰੀ ਅਪੰਗਤਾ ਤੋਂ ਪੀੜਤ ਹੁੰਦੇ ਹਨ।ਪ੍ਰਸਿੱਧ ਨਿਉਰੋਲਿਜਸਟ ਡਾ ਅਸ਼ੋਕ ਉਪਲ ਅਨੁਸਾਰ ਦਿਲ ਦੇ ਦੌਰੇ ਤੋਂ ਬਾਅਦ ਦੂਜਾ ਤੇ ਸਰੀਰਕ ਅਪੰਗਤਾ ਦਾ ਪਹਿਲਾ ਕਾਰਨ ਹੁੰਦਾ ਹੈ।

ਸਿਗਰਟ ਪੀਣਾ ਮੁਖ ਕਾਰਣ ਹੈ,ਇਸ ਤੋਂ ਇਲਾਵਾ ਹਾਈ ਬਲੱਡ ਪ੍ਰੈਸ਼ਰ,ਸ਼ੂਗਰ,ਉਚ ਚਰਬੀ ਦਾ ਸਤਰ,ਦਿਲ ਦੀ ਬਿਮਾਰੀ ਤੇ ਸਰੀਰਕ ਹਿਲਜੁਲ ਨਾ ਹੋਣਾ ਆਦਿ ਕਾਰਨ ਸਨ। ਜੇ ਸਮਾਂ ਰਹਿੰਦਿਆਂ ਇਸ ਉਪਰ ਕਾਬੂ ਪਾ ਲਿਆ ਜਾਵੇ ਤਾਂ 85% ਅਧਰੰਗ ਦੇ ਦੌਰੇ ਤੋਂ ਬਚਿਆ ਜਾ ਸਕਦਾ ਹੈ। ਇਕ ਖਾਸ ਟੀਕੇ ਤੇ ਟੀ ਸੀ ਡੀ ਮਸ਼ੀਨ ਦੀ ਮਦਦ ਨਾਲ ਦਿਮਾਗ ਵਿਚ ਬਣੇ ਕਲੌਟ ਨੂੰ ਖੋਰ ਜਾਂ ਘੋਲ ਦਿੱਤਾ ਜਾਵੇ ਤਾਂ ਇਸ ਬਿਮਾਰੀ ਤੋਂ ਬੱਚਣ ਦੇ ਬਹੁਤ ਅਸਾਰ ਹੁੰਦੇ ਹਨ।

- Advertisement -
Share this Article
Leave a comment