ਟੋਰਾਂਟੋ: ਗਰਭਵਤੀ ਮਹਿਲਾ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ

TeamGlobalPunjab
1 Min Read

ਟੋਰਾਂਟੋ : ਕੈਨੇਡੀਅਨ ਬਾਰਡਰ ਐਂਡ ਸਰਵਿਸਸ ਏਜੰਸੀ (CBSA) ਵੱਲੋਂ ਟੋਰਾਂਟੋ ਵਿਖੇ ਰਹਿਣ ਵਾਲ ਇੱਕ ਗਰਭਵਤੀ ਮਹਿਲਾ ਨੂੰ ਡਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਦੱਸ ਦਈਏ ਕਿ ਇਹ ਮਹਿਲਾ 7 ਮਹੀਨੇ ਦੀ ਗਰਭਵਤੀ ਹੈ ਅਤੇ ਇਸਨੂੰ ਡਾਕਟਰਾਂ ਨੇ ਯਾਤਰਾ ਕਰਨ ਤੋਂ ਸਖਤ ਮਨਾ ਕੀਤਾ ਹੋਇਆ ਹੈ। ਮਹਿਲਾ ਦਾ ਨਾਮ ਹੈ ਫਰਹਾਨਾ ਸੁਲਤਾਨਾ ਜੋ ਕਿ ਬੰਗਲਾਦੇਸ਼ ਦੀ ਰਹਿਣ ਵਾਲੀ ਹੈ। ਸੀਬੀਐੱਸਏ ਵੱਲੋਂ ਫਰਹਾਨਾ ਨੂੰ 10 ਜਨਵਰੀ ਦੀ ਫਲਾਈਟ ਰਾਹੀਂ ਵਾਪਸ ਬੰਗਲਾਦੇਸ਼ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਹਨ।

ਦੱਸ ਦਈਏ ਕਿ ਫਰਹਾਨਾ ਦੀ ਹਿਊਮੈਨੀਟੇਰੀਅਨ ਅਤੇ ਕੰਪੈਸ਼ਨੇਟ ਗ੍ਰਾਊਂਡ ਤੇ ਪੀਆਰ ਦੀ ਅਰਜ਼ੀ ਰੱਦ ਹੋ ਗਈ ਸੀ ਜਿਸਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ।

ਸੁਲਤਾਨਾ ਜੋਕਿ ਸਕਾਰਬ੍ਰੋਅ ਵਿਖੇ ਰਹਿੰਦੀ ਹੈ ਉਸਨੇ ਦੱਸਿਆ ਕਿ ਉਹ ਸੰਘੀ ਸਰਕਾਰ ਤੋਂ ਸਿਰਫ ਇਹੀ ਮੰਗ ਕਰਦੀ ਹੈ ਕਿ ਉਸਨੂੰ ਘੱਟੋਂ-ਘੱਟ ਬੱਚੇ ਦੇ ਜਨਮ ਤੱਕ ਇੱਥੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ ਜੋਕਿ 1 ਮਾਰਚ ਦੀ ਹੈ ਤਾ ਜੋ ਉਸਦੇ ਬੱਚੇ ਜਾਂ ਉਸਨੂੰ ਕੋਈ ਨੁਕਸਾਨ ਨਾ ਹੋਵੇ।

- Advertisement -

ਸੁਲਤਾਨਾ ਨੇ ਕਿਹਾ ਕਿ ਉਹ ਵਾਪਸ ਚਲੀ ਜਾਵੇਗੀ ਪਰ ਘੱਟੋ ਘੱਟ ਉਸਨੂੰ ਆਪਣੇ ਬੱਚੇ ਦੇ ਜਨਮ ਤੱਕ ਤਾਂ ਰਹਿਣ ਦਿੱਤਾ ਜਾਵੇ ਕਿਉਂਕਿ ਡਾਕਟਰਾਂ ਵੱਲੋਂ ਉਸਨੂੰ ਯਾਤਰਾ ਨਾ ਕਰਨ ਦੀ ਹਿਦਾਇਤ ਦਿੱਤੀ ਗਈ ਹੈ।

Share this Article
Leave a comment