ਪੇਟ ਦੀ ਚਰਬੀ ਤੋਂ ਛੁਟਕਾਰਾ ਪਾਉਣ ਲਈ ਕਰੋ ਆਯੁਰਵੇਦਿਕ ਨਿੰਬੂ-ਗੁੜ ਡਰਿੰਕ ਦਾ ਸੇਵਨ

TeamGlobalPunjab
2 Min Read

ਨਿਊਜ਼ ਡੈਸਕ : ਜੇਕਰ ਤੁਸੀਂ ਵਧ ਰਹੇ ਭਾਰ ਅਤੇ ਪੇਟ ‘ਚ ਜਮ੍ਹਾਂ ਹੋਈ ਚਰਬੀ ਤੋਂ ਪਰੇਸ਼ਾਨ ਹੋ ਤਾਂ ਇਹ ਆਯੁਰਵੇਦਿਕ ਨਿੰਬੂ-ਗੁੜ ਦੀ ਡਰਿੰਕ ਤੁਹਾਡੀ ਪਰੇਸ਼ਾਨੀ ਦੂਰ ਕਰਨ ਵਿੱਚ ਮਦਦ ਕਰ ਸਕਦੀ ਹੈ। ਖਾਸ ਗੱਲ ਇਹ ਹੈ ਕਿ ਤੁਸੀਂ ਇਸ ਡਰਿੰਕ ਨੂੰ ਘਰ ਬੈਠੇ ਖ਼ੁਦ ਹੀ ਆਸਾਨੀ ਨਾਲ ਬਣਾ ਸਕਦੇ ਹੋ।

ਇੰਝ ਤਿਆਰ ਕਰੋ ਨਿੰਬੂ-ਗੁੜ ਦੀ ਡਰਿੰਕ

ਇਕ ਗਲਾਸ ਕੋਸਾ ਪਾਣੀ ਲੈ ਕੇ ਉਸ ਵਿੱਚ ਇੱਕ ਚਮਚ ਗੁੜ ਕੁੱਟ ਕੇ ਚੰਗੀ ਤਰ੍ਹਾਂ ਮਿਲਾਓ। ਹੁਣ ਇਸ ਗਲਾਸ ‘ਚ ਇਕ ਚੱਮਚ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ ਤੇ ਤੁਹਾਡੀ ਵੇਟ ਲਾਸ ਡਰਿੰਕ ਤਿਆਰ ਹੈ। ਤੁਸੀਂ ਚਰਬੀ ਤੋਂ ਛੁਟਕਾਰਾ ਪਾਉਣ ਲਈ ਇਸ ਡਰਿੰਕ ਦਾ ਸੇਵਨ ਖਾਲੀ ਪੇਟ ਕਰ ਸਕਦੇ ਹੋ।

ਕਿੰਝ ਕੰਮ ਕਰਦੀ ਹੈ ਇਹ ਡਰਿੰਕ ?

- Advertisement -

ਗੁੜ ‘ਚ ਮੋਜੂਦ ਮਿਨਰਲਸ, ਫਾਈਬਰ, ਕਾਰਬੋਹਾਈਡ੍ਰੇਟ ਅਤੇ ਪ੍ਰੋਟੀਨ ਵਰਗੇ ਕਈ ਪੋਸ਼ਕ ਤੱਤ ਮੋਟਾਪਾ ਘੱਟ ਕਰਨ ਵਿੱਚ ਮਦਦਗਾਰ ਹੁੰਦੇ ਹਨ। ਗੁੜ ਵਿੱਚ ਮੌਜੂਦ ਪੋਟਾਸ਼ਿਅਮ ਮੈਟਾਬਾਲਿਜ਼ਮ ਨੂੰ ਤੇਜ਼ ਕਰਨ ਦੇ ਨਾਲ ਇਲੈਕਟ੍ਰੋਲਾਈਟਿਕ ਸੰਤੁਲਨ ਬਣਾ ਕੇ ਰੱਖਣ ‘ਚ ਮਦਦ ਕਰਦਾ ਹੈ। ਉੱਥੇ ਹੀ ਗੁੜ ਵਿੱਚ ਮੌਜੂਦ ਫਾਈਬਰ ਪਾਚਨ ਤੰਤਰ ਨੂੰ ਚੰਗੇ ਤਰੀਕੇ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ। ਜਿਸ ਕਾਰਨ ਸਰੀਰ ਵਿੱਚ ਜਮ੍ਹਾਂ ਹੋਈ ਫੈਟ ਆਪਣੇ ਆਪ ਘੱਟ ਹੋਣ ਲਗਦੀ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment