ਜਸਵਿੰਦਰ ਭੱਲਾ ਨੇ ਦਿਲਚਸਪ ਕਹਾਣੀ ਰਾਹੀਂ ਲੋਕਾਂ ਨੂੰ ਕੀਤੀ ਅਪੀਲ, ਕੈਪਟਨ ਨੇ ਕੀਤੀ ਸ਼ਲਾਘਾ

TeamGlobalPunjab
2 Min Read

ਚੰਡੀਗੜ੍ਹ: ਦੁਨੀਆ ਭਰ ਵਿਚ ਫੈਲੇ ਕੋਰੋਨਾ ਵਾਇਰਸ ਕਾਰਨ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਇਸ ਦੇ ਚਲਦਿਆਂ ਸੂਬੇ ਵਿਚ 31 ਮਾਰਚ ਤੱਕ ਲਾਕ ਡਾਊਨ ਦਾ ਐਲਾਨ ਕੀਤਾ ਗਿਆ ਹੈ। ਜਿਸ ਦੇ ਤਹਿਤ ਲੋਕ ਆਪਣੇ ਘਰਾਂ ਵਿੱਚ ਬੈਠੇ ਹਨ। ਅਜਿਹੇ ਵਿੱਚ ਕਾਮੇਡੀਅਨ ਜਸਵਿੰਦਰ ਭੱਲਾ ਨੇ ਵੀਡੀਓ ਜਾਰੀ ਕਰ ਇੱਕ ਦਿਲਚਸਪ ਕਹਾਣੀ ਸੁਣਾਉਂਦੇ ਹੋਰ ਲੋਕਾਂ ਨੂੰ ਅਪੀਲ ਕੀਤੀ।

ਇਸ ਵੀਡੀਓ ਵਿੱਚ ਜਸਵਿੰਦਰ ਭੱਲਾ ਨੇ ਸੁਨੇਹਾ ਦਿੰਦੇ ਇਹ ਵੀ ਕਿਹਾ ਹੈ ਕਿ ਸਿਹਤ ਤੇ ਸਰਕਾਰੀ ਅਧਿਕਾਰੀਆਂ ਵੱਲੋਂ ਲੋਕਾਂ ਲਈ ਜਿਹੜੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਧਿਆਨ ਨਾਲ ਸੁਣੋ ਤੇ ਉਨ੍ਹਾਂ ਉੱਤੇ ਪੂਰੀ ਤਰ੍ਹਾਂ ਅਮਲ ਕਰੋ ਤਾਂ ਹੀ ਇਸ ਖ਼ਤਰਨਾਕ ਵਾਇਰਸ ਤੋਂ ਬਚਾਅ ਹੋ ਸਕੇਗਾ।

https://www.facebook.com/JaswinderBhalla/videos/214288559648595/

ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਨੇ ਜਸਵਿੰਦਰ ਭੱਲਾ ਦੀ ਇਹ ਵੀਡੀਓ ਅਪੀਲ ਆਪਣੇ ਟਵਿਟਰ ’ਤੇ ਸ਼ੇਅਰ ਕਰਦਿਆਂ ਲਿਖਿਆ ਕਿ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਜਸਵਿੰਦਰ ਭੱਲਾ ਜੀ ਜ਼ਿੰਮੇਵਾਰ ਨਾਗਰਿਕ ਵੱਜੋ ਫ਼ਰਜ਼ ਨਿਭਾ ਰਹੇ ਹਨ। ਇੱਕ ਦਿਲਚਸਪ ਮਿੰਨੀ ਕਹਾਣੀ ਦੀ ਮਦਦ ਨਾਲ ਆਪਣੀ ਗੱਲ ਆਖੀ ਹੈ। ਤੁਸੀਂ ਵੀ ਇਹ ਵੀਡੀਓ ਵੇਖੋ ਤੇ ਜਸਵਿੰਦਰ ਭੱਲਾ ਦੀ ਜ਼ੁਬਾਨੀ ਉਸ ਕਹਾਣੀ ਦਾ ਆਨੰਦ ਮਾਣੋ ਤੇ ਕੋਰੋਨਾ ਵਾਇਰਸ ਤੋਂ ਬਚੋ। ਧੰਨਵਾਦ ਜਸਵਿੰਦਰ ਭੱਲਾ ਜੀ

- Advertisement -

Share this Article
Leave a comment