ਅਮਿਤਾਭ ਬੱਚਨ ਨੇ ਕੋਰੋਨਾਵਾਇਰਸ ਨੂੰ ਭਜਾਉਣ ਲਈ ਆਪਣੇ ਸ਼ਬਦਾਂ ‘ਚ ਦਿੱਤੀ ਲੋਕਾਂ ਨੂੰ ਸਲਾਹ

TeamGlobalPunjab
2 Min Read

ਨਿਊਜ਼ ਡੈਸਕ : ਜਾਨਲੇਵਾ ਕੋਰੋਨਾ ਵਾਇਰਸ ਦਾ ਖੌਫ ਪੂਰੀ ਦੁਨੀਆ ‘ਚ ਫੈਲਿਆ ਹੋਇਆ ਹੈ। ਕੋਰੋਨਾ ਵਾਇਰਸ ਤੋਂ ਬਚਣ ਲਈ ਬਹੁਤ ਸਾਰੇ ਲੋਕਾਂ ਵੱਲੋਂ ਅਲੱਗ-ਅਲੱਗ ਢੰਗ ਅਪਣਾਉਣ ਦੀ ਸਲਾਹ ਵੀ ਜਾਂਦੀ ਰਹੀ ਹੈ। ਕੋਰੋਨਾ ਵਾਇਰਸ ਦੇ ਖੌਫ ਨੂੰ ਦੂਰ ਭਜਾਉਣ ਲਈ ਅਮਿਤਾਭ ਬੱਚਨ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਦਿਲਚਸਪ ਵੀਡੀਓ ਸ਼ੇਅਰ ਕੀਤੀ ਹੈ

ਵੀਡੀਓ ‘ਚ ਉਹ ਜਾਨਲੇਵਾ ਕੋਰੋਨਾ ਵਾਇਰਸ ਨੂੰ ਅੰਗੂਠਾ ਦਿਖਾ ਰਹੇ ਹਨ। ਨਾਲ ਹੀ ਉਹ ਵੀਡੀਓ ‘ਚ ਅਵਧੀ ਭਾਸ਼ਾ ‘ਚ ਇੱਕ ਕਵਿਤਾ ਵੀ ਬੋਲਦੇ ਨਜ਼ਰ ਆ ਰਹੇ ਹਨ। ਅਮਿਤਾਭ ਨੇ ਆਪਣੀ ਕਵਿਤਾ ‘ਚ ਕਿਹਾ, ‘ਬਹੁਤੇਰੇ ਇਲਾਜ ਬਤਾਵੈਂ, ਜਨ ਜਨਮਾਨਸ ਸਭ। ਕੇਕਰ ਸੁਨੈਂ ਕੇਕਰ ਨਾਹੀਂ ਕੌਨ ਬਾਤਾਈ ਈ ਸਭ। ਕਈਓ ਕਹੇਸ ਕਲੌਂਜੀ ਪੀਸੋ, ਕੇਓ ਆਂਵਲਾ ਰਸ। ਕੇਓ ਕਹੇਸ ਘਰ ਮਾਂ ਬੈਠੋ ਹਿਲੋ ਨਾ ਟਸ ਸੇ ਮਸ। ‘ਇਰ ਕਹਿਨ ਓ ਵੀਰ ਕਹਿਨ ਕਿ ਆਇਸਾ ਕੁਛ ਭੀ ਕਰੋ ਨਾ। ਬਿਨ ਸਾਬੁਨ ਕੇ ਹਾਥ ਧੋਏ ਕੇ, ਕੇਓ ਕੇ ਭੈਆ ਛੁਅਬ ਨਾ। ਹਮ ਕਹਾ ਚਲੋ ਹਮਹੂ ਕਰ ਦੇਤ ਹੈ ਜੈਸਨ ਬੋਲੈਂ ਸਭ। ਆਵੈ ਦੇਵ ਕੋਰੋਨਾ ਫਿਰੋਨਾ ਠੇਂਗਵਾ ਦੇਖਾਓਬ ਤਬ।’ ਇਸ ਵੀਡੀਓ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਦਿੱਲੀ ਸਰਕਾਰ ਨੇ ਕੋਰੋਨਾ ਦੇ ਵਧਦੇ ਖਤਰੇ ਨੂੰ ਵੇਖਦੇ ਹੋਏ ਕੋਰੋਨਾ (COVID-19) ਨੂੰ ਇੱਕ ਮਹਾਮਾਰੀ ਘੋਸ਼ਿਤ ਕਰ ਦਿੱਤਾ ਹੈ। ਸਰਕਾਰ ਨੇ ਦਿੱਲੀ ਦੇ ਸਾਰੇ ਸਿਨੇਮਾਘਰਾਂ, ਸਕੂਲ ਤੇ ਕਾਲਜਾਂ ਨੂੰ 31 ਮਾਰਚ ਤੱਕ ਬੰਦ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਹਨ। ਨਾਲ ਹੀ ਲੋਕਾਂ ਨੂੰ ਭੀੜ ਵਾਲੀ ਜਗ੍ਹਾ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।

ਪੂਰੀ ਦੁਨੀਆ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ‘ਚ ਵੀ ਕੋਰੋਨਾ ਦਾ ਖੌਫ ਸੁਭਾਵਿਕ ਰੂਪ ‘ਚ ਦੇਖਣ ਨੂੰ ਮਿਲ ਰਿਹਾ ਹੈ। ਜਿਸ ਦੇ ਚੱਲਦਿਆਂ ਕਈ ਬਾਲੀਵੁੱਡ ਸਿਤਾਰਿਆਂ ਨੇ ਵਿਦੇਸ਼ਾਂ ‘ਚ ਹੋਣ ਵਾਲੇ ਆਪਣੇ ਸਾਰੇ ਪ੍ਰੋਗਰਾਮਾਂ ਨੂੰ ਰੱਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਬਾਲੀਵੁੱਡ ਸੁਪਰਸਟਾਰ ਅਕਸ਼ੈ ਕੁਮਾਰ ਨੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਆਪਣੀ ਫਿਲਮ “ਸੂਰਿਆਵੰਸ਼ੀ” ਦੀ ਰਿਲੀਜ਼ ਦੀ ਤਰੀਕ ਨੂੰ ਵੀ ਮੁਲਤਵੀ ਕਰ ਦਿੱਤਾ ਹੈ। ਫਿਲਮ 24 ਮਾਰਚ ਨੂੰ ਰਿਲੀਜ਼ ਹੋਣੀ ਸੀ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ‘ਤੇ ਦਿੱਤੀ ਹੈ।

Share this Article
Leave a comment