ਨਿਊਜ਼ ਡੈਸਕ: ਗਰਮੀਆਂ ਦੇ ਮੌਸਮ ‘ਚ ਜੇਕਰ ਤੁਹਾਡਾ ਮਨ ਕੋਈ ਚਾਕਲੇਟੀ ਡਰਿੰਕ ਪੀਣ ਦਾ ਕਰ ਰਿਹਾ ਹੈ, ਤਾਂ ਤੁਸੀ ਘਰ ਵਿੱਚ ਹੀ Oreo ਚਾਕਲੇਟ ਸ਼ੇਕ ਬਣਾ ਸਕਦੇ ਹੋ। ਜੇਕਰ ਤੁਸੀਂ ਇਹੀ Oreo ਸ਼ੇਕ ਬਾਜ਼ਾਰ ਤੋਂ ਲੈਂਦੇ ਹੋ ਤਾਂ ਇਹ ਤੁਹਾਨੂੰ ਬਹੁਤ ਮਹਿੰਗਾ ਪੈਂਦਾ ਹੈ। ਤੁਸੀ ਘਰ ਵਿੱਚ ਹੀ Oreo ਬਿਸਕੁਟ ਦੇ ਇੱਕ ਪੈਕੇਟ ਨਾਲ ਇਹ ਡਰਿੰਕ ਬਣਾ ਸਕਦੇ ਹੋ।
ਸਮੱਗਰੀ:
2 ਕੱਪ ਦੁੱਧ, 2 ਵੱਡੇ ਚਮਚ ਵਨੀਲਾ ਆਈਸਕਰੀਮ, 10 Oreo ਬਿਸਕੁਟ, 2 ਚਮਚ ਚਾਕਲੇਟ ਚਿਪਸ, 1 ਚਮਚ ਚਾਕਲੇਟ ਸਿਰਪ, 4 – 6 ਬਰਫ ਦੀਆਂ ਟੁਕੜੀਆਂ
ਬਣਾਉਣ ਦਾ ਤਰੀਕਾ :
-ਸਭ ਤੋਂ ਪਹਿਲਾਂ Oreo ਬਿਸਕੁਟ ਦੇ ਟੁਕੜੇ ਕਰ ਲਵੋ।
-ਹੁਣ ਮਿਕਸਰ ਗਰਾਇੰਡਰ ਜਾਰ ਵਿੱਚ ਚਾਕਲੇਟ ਚਿਪਸ ਨੂੰ ਛੱਡ ਕੇ ਬਾਕੀ ਸਾਰੀਆਂ ਚੀਜਾਂ ਪਾ ਕੇ ਗਰਾਇੰਡ ਕਰ ਲਵੋ।
-ਸ਼ੇਕ ਨੂੰ ਗਲਾਸ ਵਿੱਚ ਕੱਢ ਲਵੋ ਤੇ ਉਪਰ ਚਾਕਲੇਟ ਚਿਪਸ ਪਾ ਕੇ ਸਰਵ ਕਰੋ। ਤਿਆਰ ਹੈ ਤੁਹਾਡਾ Oreo ਚਾਕਲੇਟ ਸ਼ੇਕ ।