ਸਿਹਤਮੰਦ ਜੀਵਨ ਲਈ ਪਾਚਨ ਪ੍ਰਣਾਲੀ ਦਾ ਸਹੀ ਕੰਮ ਕਰਨਾ ਬਹੁਤ ਜ਼ਰੂਰੀ ਹੈ। ਪੇਟ ਸਾਫ਼ ਨਾਂ ਹੋਣ ‘ਤੇ ਵਿਅਕਤੀ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਕਿ ਕਬਜ਼, ਗੈਸ, ਐਸੀਡਿਟੀ ਅਤੇ ਪੇਟ ਦਰਦ। ਇਸ ਸਮੱਸਿਆ ਨੂੰ ਦੂਰ ਕਰਨ ਲਈ ਲੋਕ ਕਈ ਘਰੇਲੂ ਨੁਸਖਿਆਂ ਨੂੰ ਅਜ਼ਮਾਉਂਦੇ ਹਨ। ਅਜਿਹਾ ਹੀ ਇੱਕ ਸਧਾਰਨ ਅਤੇ ਪ੍ਰਭਾਵੀ ਘਰੇਲੂ ਉਪਾਅ ਹੈ ਆਟੇ ਵਿੱਚ ਇਹ ਕਾਲੇ ਰੰਗ ਦੀ ਚੀਜ ਮਿਲਾੳਣਾ, ਜੋ ਪੇਟ ਅਤੇ ਅੰਤੜੀਆਂ ਨੂੰ ਸਾਫ਼ ਕਰਨ ਵਿੱਚ ਮਦਦ ਕਰ ਸਕਦਾ ਹੈ। ਇਸ ਲੇਖ ‘ਚ ਅਸੀਂ ਕਾਲੇ ਤਿਲ ਦੇ ਬੀਜਾਂ ਬਾਰੇ ਦੱਸ ਰਹੇ ਹਾਂ ਜਿਸ ਨੂੰ ਰੋਟੀ ਦੇ ਆਟੇ ‘ਚ ਮਿਲਾਉਣ ਨਾਲ ਨਾ ਸਿਰਫ ਤੁਹਾਡੇ ਖਾਣੇ ਦਾ ਸੁਆਦ ਵਧਦਾ ਹੈ ਬਲਕਿ ਪੇਟ ਨੂੰ ਸਾਫ਼ ਰੱਖਣ ਅਤੇ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿਚ ਵੀ ਮਦਦ ਮਿਲਦੀ ਹੈ।
ਕਬਜ਼ ਤੋਂ ਛੁਟਕਾਰਾ ਪਾਉਣ ਲਈ ਆਟੇ ‘ਚ ਮਿਲਾਓ ਕਾਲੇ ਤਿਲ
1. ਪੇਟ ਦੀ ਸਫ਼ਾਈ
ਕਾਲੇ ਤਿਲਾਂ ‘ਚ ਫਾਈਬਰ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਤੁਹਾਡੇ ਪੇਟ ਨੂੰ ਸਾਫ ਰੱਖਣ ‘ਚ ਮਦਦਗਾਰ ਹੁੰਦਾ ਹੈ। ਇਸ ਨੂੰ ਖਾਣ ਨਾਲ ਤੁਹਾਡੀ ਪਾਚਨ ਪ੍ਰਣਾਲੀ ਮਜ਼ਬੂਤ ਹੁੰਦੀ ਹੈ ਅਤੇ ਅੰਤੜੀਆਂ ਦੀਆਂ ਗਤੀਵਿਧੀਆਂ ਨੂੰ ਆਸਾਨ ਬਣਾਉਂਦਾ ਹੈ।
2. ਅੰਤੜੀਆਂ ਦੀ ਸਿਹਤ
ਕਾਲੇ ਤਿਲਾਂ ਵਿੱਚ ਐਂਟੀਆਕਸੀਡੈਂਟ ਅਤੇ ਵਿਟਾਮਿਨ ਹੁੰਦੇ ਹਨ ਜੋ ਅੰਤੜੀਆਂ ਨੂੰ ਸਿਹਤਮੰਦ ਰੱਖਦੇ ਹਨ। ਇਹ ਅੰਤੜੀਆਂ ਵਿੱਚ ਮੌਜੂਦ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
3. ਕਬਜ਼ ਤੋਂ ਰਾਹਤ
ਕਾਲੇ ਤਿਲ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਦਵਾਉਣ ਲਈ ਇਕ ਵਧੀਆ ਉਪਾਅ ਹੈ। ਇਸ ਵਿੱਚ ਮੌਜੂਦ ਫਾਈਬਰ ਅਤੇ ਸਿਹਤਮੰਦ ਚਰਬੀ ਅੰਤੜੀਆਂ ਦੀ ਗਤੀਵਿਧੀ ਨੂੰ ਵਧਾਉਂਦੀ ਹੈ, ਜਿਸ ਨਾਲ ਅੰਤੜੀਆਂ ਦੀ ਗਤੀ ਆਸਾਨ ਹੋ ਜਾਂਦੀ ਹੈ।
4. ਖੂਨ ਦੀ ਕਮੀ ਨੂੰ ਦੂਰ ਕਰਨ ਲਈ
ਕਾਲੇ ਤਿਲਾਂ ਵਿੱਚ ਆਇਰਨ ਦੀ ਵੀ ਚੰਗੀ ਮਾਤਰਾ ਹੁੰਦੀ ਹੈ, ਜੋ ਅਨੀਮੀਆ ਨੂੰ ਦੂਰ ਕਰਨ ਵਿੱਚ ਮਦਦਗਾਰ ਹੈ। ਇਸ ਨਾਲ ਸਰੀਰ ‘ਚ ਊਰਜਾ ਦਾ ਸੰਚਾਰ ਠੀਕ ਰਹਿੰਦਾ ਹੈ ਅਤੇ ਥਕਾਵਟ ਦੀ ਸਮੱਸਿਆ ਨਹੀਂ ਹੁੰਦੀ।
ਤਿਆਰੀ : ਸਭ ਤੋਂ ਪਹਿਲਾਂ ਰੋਟੀ ਦੇ ਆਟੇ ਨੂੰ ਲੋੜ ਅਨੁਸਾਰ ਲੈ ਲਓ। ਪ੍ਰਤੀ ਕੱਪ ਆਟੇ ਵਿੱਚ ਇੱਕ ਚੱਮਚ ਕਾਲੇ ਤਿਲ ਪਾਓ। ਜੇਕਰ ਤੁਸੀਂ ਇਸ ਦੀ ਨਿਯਮਤ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਪੂਰੇ ਆਟੇ ਦੇ ਮਿਸ਼ਰਣ ‘ਚ ਕਾਲੇ ਤਿਲ ਮਿਲਾ ਸਕਦੇ ਹੋ। ਆਟੇ ਵਿਚ ਤਿਲ ਚੰਗੀ ਤਰ੍ਹਾਂ ਮਿਲਾਓ ਅਤੇ ਆਮ ਵਾਂਗ ਆਟੇ ਨੂੰ ਗੁਨ੍ਹੋ। ਤੁਸੀਂ ਚਾਹੋ ਤਾਂ ਇਸ ਆਟੇ ‘ਚ ਥੋੜ੍ਹਾ ਜਿਹਾ ਜੀਰਾ ਵੀ ਮਿਲਾ ਸਕਦੇ ਹੋ, ਜੋ ਪਾਚਨ ਤੰਤਰ ਨੂੰ ਸੁਧਾਰਨ ‘ਚ ਮਦਦਗਾਰ ਹੈ। ਇਹ ਰੋਟੀ ਨਾ ਸਿਰਫ਼ ਸਵਾਦਿਸ਼ਟ ਹੋਵੇਗੀ ਸਗੋਂ ਸਿਹਤਮੰਦ ਵੀ ਹੋਵੇਗੀ। ਸਵੇਰੇ ਨਾਸ਼ਤੇ ਜਾਂ ਦੁਪਹਿਰ ਦੇ ਖਾਣੇ ਵਿੱਚ ਇਸ ਤਰ੍ਹਾਂ ਦੀ ਰੋਟੀ ਦਾ ਸੇਵਨ ਕਰਨਾ ਜ਼ਿਆਦਾ ਫਾਇਦੇਮੰਦ ਮੰਨਿਆ ਜਾਂਦਾ ਹੈ।