ਜਾਣੋ ਅਰਬੀ ਖਾਣ ਨਾਲ ਸਰੀਰ ਨੂੰ ਹੋਣ ਵਾਲੇ ਅਣਗਿਣਤ ਫਾਇਦੇ

TeamGlobalPunjab
3 Min Read

ਨਿਊਜ਼ ਡੈਸਕ: ਜੇਕਰ ਤੁਸੀਂ ਵੀ ਵਧ ਰਹੇ ਮੋਟਾਪੇ ਅਤੇ ਕਮਜ਼ੋਰ ਇਮਿਊਨਿਟੀ ਕਾਰਨ ਪਰੇਸ਼ਾਨ ਹੋ ਤਾਂ ਅਰਬੀ ਦੀ ਸਬਜ਼ੀ ਨੂੰ ਆਪਣੀ ਡਾਈਟ ਦਾ ਹਿੱਸਾ ਬਣਾ ਲਵੋ। ਅਰਬੀ ਦੀ ਸਬਜ਼ੀ ਨਾਂ ਸਿਰਫ ਖਾਣੇ ਦਾ ਸਵਾਦ ਵਧਾਉਂਦੀ ਹੈ, ਸਗੋਂ ਸਿਹਤ ਲਈ ਵੀ ਇਹ ਬਹੁਤ ਫਾਇਦੇਮੰਦ ਹੁੰਦੀ ਹੈ। ਅਰਬੀ ‘ਚ ਮੌਜੂਦ ਫਾਈਬਰ, ਪ੍ਰੋਟੀਨ, ਪੋਟਾਸ਼ੀਅਮ, ਵਿਟਾਮਿਨ-ਏ, ਵਿਟਾਮਿਨ-ਸੀ, ਕੈਲਸ਼ੀਅਮ ਅਤੇ ਆਇਰਨ ਅੱਖਾਂ ਦੀ ਰੋਸ਼ਨੀ ਲਈ, ਡਾਇਬਟੀਜ਼, ਭਾਰ ਘੱਟ ਕਰਨ ਦੇ ਨਾਲ ਇਮਿਊਨਿਟੀ ਮਜ਼ਬੂਤ ਬਣਾਉਣ ਵਿੱਚ ਮਦਦ ਕਰਦੇ ਹਨ।

ਅਰਬੀ ਖਾਣ ਦੇ ਫਾਇਦੇ

ਬਲੱਡ ਪ੍ਰੈਸ਼ਰ ਰਹਿੰਦਾ ਹੈ ਕੰਟਰੋਲ

- Advertisement -

ਅਰਬੀ ਵਿੱਚ ਮੌਜੂਦ ਸੋਡੀਅਮ, ਪੋਟਾਸ਼ੀਅਮ, ਅਤੇ ਮੈਗਨੀਸ਼ੀਅਮ ਵਰਗੇ ਗੁਣ ਵਿਅਕਤੀ ਦਾ ਤਣਾਅ ਦੂਰ ਕਰ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਣ ਵਿੱਚ ਮਦਦ ਕਰਦੇ ਹਨ।

ਸ਼ੱਕਰ ਰੋਗੀਆਂ ਲਈ ਫਾਇਦੇਮੰਦ

ਅਰਬੀ ‘ਚ ਮੌਜੂਦ ਫਾਈਬਰ, ਇਨਸੁਲਿਨ ਅਤੇ ਗਲੂਕੋਜ਼ ਦੀ ਮਾਤਰਾ ਦਾ ਸੰਤੁਲਨ ਬਣਾ ਕੇ ਵਿਅਕਤੀ ਦੀ ਸ਼ੂਗਰ ਨੂੰ ਕੰਟਰੋਲ ਰੱਖਣ ਵਿੱਚ ਮਦਦ ਕਰਦੇ ਹਨ।

ਭਾਰ ਘੱਟ ਕਰਨ ‘ਚ ਕਰਦੀ ਹੈ ਮਦਦ

ਅਰਬੀ ਦਾ ਸੇਵਨ ਕਰਨ ਨਾਲ ਭੁੱਖ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ। ਇਸ ‘ਚ ਮੌਜੂਦ ਫਾਈਬਰ ਅਤੇ ਘੱਟ ਕੈਲਰੀ, ਮੈਟਾਬੋਲਿਜ਼ਮ ਨੂੰ ਸਰਗਰਮ ਬਣਾ ਕੇ ਭਾਰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ।

- Advertisement -

ਪਾਚਨ ਕਿਰਿਆ

ਅਰਬੀ ਵਿੱਚ ਭਰਪੂਰ ਮਾਤਰਾ ‘ਚ ਫਾਈਬਰ ਪਾਏ ਜਾਂਦੇ ਹਨ। ਜਿਸ ਵਜ੍ਹਾ ਕਾਰਨ ਪਾਚਨ ਕਿਰਿਆ ਬਿਹਤਰ ਬਣੀ ਰਹਿੰਦੀ ਹੈ ਅਤੇ ਵਿਅਕਤੀ ਗੈਸ, ਕਬਜ਼ ਅਤੇ ਦਸਤ ਤੋਂ ਦੂਰ ਰਹਿੰਦਾ ਹੈ।

ਇਮਿਊਨਿਟੀ ਵਧਾਉਣ ‘ਚ ਮਦਦਗਾਰ

ਇਮਿਊਨ ਸਿਸਟਮ ਲਈ ਜ਼ਰੂਰੀ ਪੋਸ਼ਕ ਤੱਤ ਵਿਟਾਮਿਨ-ਈ ਅਤੇ ਵਿਟਾਮਿਨ-ਸੀ ਦੋਵੇਂ ਹੀ ਅਰਬੀ ਵਿਚ ਚੰਗੀ ਮਾਤਰਾ ਵਿੱਚ ਪਾਏ ਜਾਂਦੇ ਹਨ। ਜਿਸ ਨਾਲ ਬਿਮਾਰੀ ਰੋਕਣ ਦੀ ਸਮਰੱਥਾ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ।

ਅੱਖਾਂ ਲਈ ਫਾਇਦੇਮੰਦ

ਅਰਬੀ ‘ਚ ਮੌਜੂਦ ਐਂਟੀ ਆਕਸੀਡੈਂਟ, ਐਂਟੀ ਇਨਫਲੇਮੇਟਰੀ ਗੁਣ ਦੇ ਨਾਲ ਵਿਟਾਮਿਨ-ਈ, ਸੀ ਅਤੇ ਜ਼ਿੰਕ ਵਰਗੇ ਜ਼ਰੂਰੀ ਪੋਸ਼ਕ ਤੱਤ ਅੱਖਾਂ ਦੀ ਰੋਸ਼ਨੀ ਵਧਾ ਕੇ ਬੀਮਾਰੀਆਂ ਨੂੰ ਦੂਰ ਰੱਖਣ ਵਿੱਚ ਸਹਾਇਕ ਹੋ ਸਕਦੇ ਹਨ।

 

ਥਕਾਵਟ

ਅਰਬੀ ਵਿਚ ਪਾਇਆ ਜਾਣ ਵਾਲਾ ਫਾਈਬਰ ਖਾਣੇ ਨੂੰ ਪਚਾਉਣ ਦੀ ਪ੍ਰਕਿਰਿਆ ਨੂੰ ਘੱਟ ਕਰਕੇ ਸਰੀਰ ਨੂੰ ਲੰਬੇ ਸਮੇਂ ਤੱਕ ਚੁਸਤ ਬਣਾਏ ਰੱਖਣ ਲਈ ਊਰਜਾ ਪ੍ਰਦਾਨ ਕਰਨ ਵਿੱਚ ਮਦਦ ਕਰਦਾ ਹੈ।

ਵਧਦੀ ਉਮਰ ਨੂੰ ਰੋਕੇ ਅਰਬੀ

ਅਰਬੀ ਵਿੱਚ ਮੌਜੂਦ ਪ੍ਰੋਟੀਨ, ਵਿਟਾਮਿਨ ਈ, ਸੀ, ਬੀ, ਆਇਰਨ, ਮੈਗਨੀਜ਼, ਜ਼ਿੰਕ, ਮੈਗਨੀਸ਼ੀਅਮ, ਕੈਲਸ਼ੀਅਮ, ਆਇਰਨ ਪੋਟਾਸ਼ੀਅਮ, ਬੀਟਾ ਕੈਰੋਟੀਨ ਅਤੇ ਐਂਟੀ ਆਕਸੀਡੈਂਟ ਵਰਗੇ ਗੁਣ ਵਿਅਕਤੀ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਣ ਦੇ ਨਾਲ ਵਧਦੀ ਉਮਰ ਦੇ ਅਸਰ ਨੂੰ ਵੀ ਘੱਟ ਕਰਨ ਵਿੱਚ ਮਦਦ ਕਰਦੇ ਹਨ।

ਦਿਲ ਦੀ ਸਿਹਤ

ਅਰਬੀ ‘ਚ ਮੌਜੂਦ ਫਾਈਬਰ ਅਤੇ ਸਟਾਰਚ ਵਿਅਕਤੀ ਨੂੰ ਦਿਲ ਦੀਆਂ ਬੀਮਾਰੀਆਂ ਤੋਂ ਦੂਰ ਰੱਖਣ ਵਿੱਚ ਮਦਦ ਕਰਦੇ ਹਨ। ਅਰਬੀ ਵਿੱਚ ਮੌਜੂਦ ਰਜਿਸਟੈਂਸ, ਸਟਾਰਚ, ਫਾਈਬਰ ਦੀ ਤਰ੍ਹਾਂ ਕੰਮ ਕਰਕੇ ਸਰੀਰ ਵਿੱਚ ਕੋਲੈਸਟਰੋਲ ਦੀ ਮਾਤਰਾ ਨੂੰ ਘੱਟ ਕਰਕੇ ਵਿਅਕਤੀ ਨੂੰ ਦਿਲ ਦੀ ਬਿਮਾਰੀਆਂ ਤੋਂ ਬਚਾ ਕੇ ਰੱਖਣ ਵਿਚ ਮਦਦ ਕਰਦਾ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment