ਕੋਵਿਡ-19 ਨਾਲ ਹੋਣ ਵਾਲੀਆਂ ਮੌਤਾਂ ਨੂੰ ਨਹੀਂ ਰੋਕ ਸਕਦੀ ਪਲਾਜ਼ਮਾਂ ਥੈਰੇਪੀ: ICMR

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾ ਨਾਲ ਜੰਗ ਲੜ ਰਹੇ ਭਾਰਤ ਨੂੰ ਪਲਾਜ਼ਮਾਂ ਥੈਰੇਪੀ ਦੇ ਰੂਪ ਵਿੱਚ ਇੱਕ ਉਮੀਦ ਦੀ ਕਿਰਨ ਵਿਖਾਈ ਦਿੱਤੀ ਸੀ ਪਰ ਆਈਸੀਐਮਆਰ ਦੀ ਤਾਜ਼ਾ ਰਿਪੋਰਟ ਨੇ ਨਿਰਾਸ਼ ਕਰ ਦਿੱਤਾ ਹੈ। ਪਲਾਜ਼ਮਾ ਥੈਰੇਪੀ ਤੇ ICMR ਯਾਨੀ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੀ ਸਟੱਡੀ ਅਨੁਸਾਰ ਪਲਾਜ਼ਮਾ ਥੈਰੇਪੀ ਕੋਰੋਨਾ ਮਰੀਜ਼ ਦੀ ਮੌਤ ਰੋਕਣ ਵਿੱਚ ਕਾਰਗਰ ਨਹੀਂ ਹੈ ਅਤੇ ਨਾਂ ਹੀ ਮਰੀਜ਼ ਦੀ ਹਾਲਤ ਹੋਰ ਵਿਗੜਨ ਤੋ ਰੋਕਣ ਵਿੱਚ ਮਦਦ ਕਰਦੀ ਹੈ। 14 ਰਾਜਾਂ ਅਤੇ 39 ਹਸਪਤਾਲਾਂ ਵਿੱਚ 464 ਮਰੀਜ਼ਾਂ ਤੇ ਪਲਾਜ਼ਮਾ ਥੈਰੇਪੀ ਦਾ ਟਰਾਇਲ ਕੀਤਾ ਗਿਆ ਸੀ।

ਟਰਾਇਲ ਲਈ ਦੋ ਗਰੁੱਪ ਇਨਵੈਨਸ਼ਨ ਅਤੇ ਕੰਟਰੋਲ ਗਰੁੱਪ ਬਣਾਏ ਗਏ ਸਨ। ਇਨਵੈਨਸ਼ਨ ਗਰੁੱਪ ਵਿੱਚ 235 ਕੋਰੋਨਾ ਮਰੀਜ਼ਾਂ ਨੂੰ ਪਲਾਜ਼ਮਾ ਦਿੱਤਾ ਗਿਆ ਸੀ ਤਾਂ ਉੱਥੇ ਹੀ ਕੰਟਰੋਲ ਗਰੁੱਪ ਵਿੱਚ 229 ਲੋਕਾਂ ਨੂੰ ਪਲਾਜ਼ਮਾ ਨਹੀਂ ਸਗੋਂ ਸਟੈਂਡਰਡ ਟ੍ਰੀਟਮੈਂਟ ਦਿੱਤਾ ਗਿਆ ਸੀ। ਦੋਵਾਂ ਗਰੁੱਪਾਂ ਨੂੰ 28 ਦਿਨਾਂ ਤੱਕ ਮਾਨਿਟਰ ਕੀਤਾ ਗਿਆ ਇਸ ਦੇ ਨਤੀਜਿਆਂ ਅਨੁਸਾਰ 34 ਮਰੀਜ਼ ਜਾਂ 13.6 ਫ਼ੀਸਦੀ ਮਰੀਜ਼ ਜਿਨ੍ਹਾਂ ਨੂੰ ਪਲਾਜ਼ਮਾ ਥੈਰੇਪੀ ਦਿੱਤੀ ਗਈ ਉਨ੍ਹਾਂ ਦੀ ਮੌਤ ਹੋ ਗਈ। ਦੋਵੇਂ ਗਰੁੱਪ ਜਿਨ੍ਹਾਂ ‘ਤੇ ਟ੍ਰਾਇਲ ਕੀਤਾ ਗਿਆ ਸੀ ਉਨ੍ਹਾਂ ਵਿੱਚ 17-17 ਮਰੀਜ਼ਾਂ ਦੀ ਹਾਲਤ ਗੰਭੀਰ ਹੋਈ ਹੈ।

ਜਾਂਚ ਅਨੁਸਾਰ ਪਲਾਜ਼ਮਾ ਥੈਰੇਪੀ ਦਾ ਥੋੜ੍ਹਾ ਜਿਹਾ ਫਾਇਦਾ ਜ਼ਰੂਰ ਵਿਖਾਈ ਦਿੱਤਾ ਹੈ ਕਿ ਸਾਹ ਲੈਣ ਦੀ ਸਮੱਸਿਆ ਵਿੱਚ ਕੁਝ ਕਮੀ ਆਈ ਤੇ ਥਕਾਵਟ ਵੀ ਘੱਟ ਹੋਈ ਹੈ। ਪਲਾਜ਼ਮਾ ਥੈਰੇਪੀ ਦਾ ਬੁਖਾਰ ਅਤੇ ਖੰਘ ਵਰਗੇ ਲੱਛਣਾਂ ਤੇ ਕੋਈ ਅਸਰ ਨਹੀਂ ਪਿਆ।

Share this Article
Leave a comment