ਦਫਤਰ ‘ਚ ਹੋਣ ਵਾਲੇ ਤਣਾਅ ‘ਚੋਂ ਹਰ ਕੋਈ ਗੁਜ਼ਰਦਾ ਹੈ ਤੇ ਇਹ ਆਮ ਗੱਲ ਹੈ ਪਰ ਅਸੀਂ ਅਕਸਰ ਇਸ ਤਣਾਅ ਦੇ ਕਾਰਨ ਥੱਕਿਆ ਮਹਿਸੂਸ ਕਰਦੇ ਹਾਂ। ਇੱਥੋਂ ਤੱਕ ਕਿ ਬਹੁਤ ਸਾਰੇ ਲੋਕ ਚਿੜਚਿੜੇਪਨ ਦਾ ਸ਼ਿਕਾਰ ਹੋ ਜਾਂਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਨੌਕਰੀਆਂ ‘ਚ ਹੋਣ ਵਾਲੇ ਤਣਾਅ ਨਾਲ ਕਿਸੇ ਵੀ ਸਥਿਤੀ ‘ਚ ਨਹੀਂ ਬਚਿਆ ਜਾ ਸਕਦਾ। ਜੇਕਰ ਇਸ ਦਾ ਜਲਦੀ ਹੱਲ ਨਹੀਂ ਕੱਢਿਆ ਗਿਆ ਤਾਂ ਇਹ ਤੁਹਾਨੂੰ ਸਰੀਰਕ ਦੇ ਨਾਲ ਦਿਮਾਗੀ ਤੌਰ ‘ਤੇ ਵੀ ਪ੍ਰਭਾਵਿਤ ਕਰੇਗਾ। ਅੱਜ ਅਸੀਂ ਤੁਹਾਨੂੰ ਉਨ੍ਹਾਂ ਤਿੰਨ ਲੱਛਣਾਂ ਬਾਰੇ ਦੱਸਣ ਰਹੇ ਹਾਂ ਜੋ ਇਹ ਸਾਫ ਕਰ ਦੇਣਗੇ ਕਿ ਤੁਹਾਡਾ ਕੰਮ ਤੁਹਾਨੂੰ ਤਣਾਅ ਦੇ ਰਿਹਾ ਹੈ।
ਵਾਰ ਵਾਰ ਬੀਮਾਰ ਹੋਣਾ
ਵੈਸੇ ਤਾਂ ਲੋਕ ਸਾਲ ‘ਚ ਇਕ ਜਾਂ ਦੋ ਵਾਰ ਮੌਸਮ ਬਦਲਣ ਕਾਰਨ ਅਕਸਰ ਬੀਮਾਰ ਹੋ ਜਾਂਦੇ ਹਨ, ਪਰ ਜੇ ਤੁਸੀਂ ਲਗਾਤਾਰ ਬੀਮਾਰ ਹੋ ਰਹੇ ਹੋ ਤਾਂ ਇਸਦਾ ਅਰਥ ਇਹ ਹੈ ਕਿ ਤੁਹਾਡੇ ਸਰੀਰ ‘ਚ ਜ਼ਰੂਰ ਕੋਈ ਸਮੱਸਿਆ ਹੈ। ਕਮਜ਼ੋਰ ਇਮਊਨ ਸਿਸਟਮ ਦੇ ਲੱਛਣਾਂ ‘ਚ ਤਣਾਅ ਵਾਲੀਆਂ ਮਾਸਪੇਸ਼ੀਆਂ, ਫਲੂ ਵਰਗੇ ਲੱਛਣ, ਸਰੀਰ ਵਿੱਚ ਲਗਾਤਾਰ ਦਰਦ ਤੇ ਨੀਂਦ ਨਾ ਆਉਣਾ ਸ਼ਾਮਲ ਹਨ। ਜੇਕਰ ਮੌਸਮ ਬਦਲਦੇ ਹੀ ਤੁਸੀਂ ਸਭ ਤੋਂ ਪਹਿਲਾਂ ਪ੍ਰਭਾਵਿਤ ਹੋ ਰਹੇ ਹੋ, ਤਾਂ ਸਮਝ ਲਵੋ ਕਿ ਤੁਹਾਡੇ ਤਣਾਅ ਦਾ ਇਲਾਜ ਕਰਨ ਦਾ ਸਮਾਂ ਆ ਗਿਆ ਹੈ।
ਕੰਮ ਦੀ ਗੁਣਵੱਤਾ ਘੱਟ ਹੋਣਾ
ਜੇ ਤੁਸੀਂ ਆਪਣੇ ਆਪ ਨੂੰ ਹਰ ਰੋਜ਼ ਛੋਟੀਆਂ ਗਲਤੀਆਂ ਕਰਦੇ ਵੇਖਦੇ ਹੋ ਜਾਂ ਆਪਣੀ ਪਰਫਾਰਮੈਂਸ ‘ਚ ਆਈ ਗਿਰਾਵਟ ਨੂੰ ਮਹਿਸੂਸ ਕਰ ਰਹੇ ਹੋ, ਤਾਂ ਇਸਦਾ ਮਤਲਬ ਹੈ ਕਿ ਤੁਹਾਡੀ ਨੌਕਰੀ ਤੁਹਾਡੇ ਦਿਮਾਗ ਨੂੰ ਪ੍ਰਭਾਵਤ ਕਰ ਰਹੀ ਹੈ। ਇਸ ਦੇ ਨਾਲ ਜੇ ਤੁਸੀਂ ਕੰਮ ਸਮੇਂ ਬੇਚੈਨੀ ਮਹਿਸੂਸ ਕਰਦੇ ਹੋ ਅਤੇ ਆਮ ਨਾਲੋਂ ਜ਼ਿਆਦਾ ਗਲਤੀਆਂ ਕਰ ਰਹੇ ਹੋ, ਇਹ ਇੱਕ ਸੰਕੇਤ ਹੈ ਕਿ ਤੁਹਾਡੀ ਨੌਕਰੀ ਤੁਹਾਡੇ ਹੁਨਰ ਨੂੰ ਪ੍ਰਭਾਵਿਤ ਕਰ ਰਹੀ ਹੈ।
ਉਦਾਸ ਜਾਂ ਚਿੰਤਾ ਮਹਿਸੂਸ ਕਰਨਾ
ਨੌਕਰੀ ਕਾਰਨ ਪੈਣ ਵਾਲੇ ਮਾੜੇ ਪ੍ਰਭਾਵਾਂ ‘ਚ ਉਤਸ਼ਾਹ ਘਟਣਾ, ਕੰਮ ਵਿੱਚ ਉੱਤਮਤਾ ਪ੍ਰਾਪਤ ਕਰਨ ਦੀ ਇੱਛਾ ਘਟਣਾ, ਚਿੜਚਿੜਾਪਨ, ਆਤਮਵਿਸ਼ਵਾਸ ਘੱਟ ਜਾਣਾ, ਆਦਿ ਸ਼ਾਮਲ ਹਨ। ਜੇਕਰ ਦਫ਼ਤਰ ‘ਚ ਹੋਈ ਕੋਈ ਬਹਿਸ ਜਾਂ ਕੰਮ ਪਿੱਛੇ ਬੋਲੀ ਕੋਈ ਗੱਲ ਕਈ ਘੰਟਿਆਂ ਤੱਕ ਤੁਹਾਡੇ ਦਿਮਾਗ ਵਿਚ ਰਹਿੰਦੀ ਹੈ ਤਾਂ ਇਹ ਇਕ ਸੰਕੇਤ ਹੈ ਕਿ ਤੁਹਾਡੀ ਨੌਕਰੀ ਵਿਚ ਕੁਝ ਬਹੁਤ ਗਲਤ ਹੈ।
ਕਿਤੇ ਤੁਹਾਡੀ ਨੌਕਰੀ ਤਾਂ ਨਹੀ ਕਰ ਰਹੀ ਤੁਹਾਨੂੰ ਬੀਮਾਰ ?
Leave a Comment
Leave a Comment