Home / ਕਾਰੋਬਾਰ / ਸਰਕਾਰ ਨੇ ਪੇਟੈਂਟਡ ਦਵਾਈਆਂ ਦੀਆਂ ਕੀਮਤਾਂ ਘਟਾਉਣ ਦਾ ਕੀਤਾ ਐਲਾਨ..

ਸਰਕਾਰ ਨੇ ਪੇਟੈਂਟਡ ਦਵਾਈਆਂ ਦੀਆਂ ਕੀਮਤਾਂ ਘਟਾਉਣ ਦਾ ਕੀਤਾ ਐਲਾਨ..

ਕੈਨੇਡਾ ‘ਚ ਦਵਾਈ ਕੀਮਤਾਂ ਨੂ ਲੈ ਕੇ ਇਤਿਹਾਸ ‘ਚ 1987 ਤੋਂ ਬਾਅਦ ਇਹ ਸਭ ਤੋਂ ਵੱਡਾ ਸੁਧਾਰ ਆਇਆ ਹੈ। ਕੈਨੇਡਾ ਦੀ ਸਰਕਾਰ ਨੇ ਦਵਾਈ ਦੀ ਕੰਪਨੀਆਂ ਦੇ ਵਿਰੋਧ ਤੋਂ ਬਾਅਦ ਵੀ ਪੇਟੈਂਟਡ ਦਵਾਈਆਂ ਦੀਆਂ ਕੀਮਤਾਂ ਘਟਾਉਣ ਲਈ ਨਵੇਂ ਨਿਯਮਾਂ ਦਾ ਐਲਾਨ ਕਰ ਦਿੱਤਾ। ਜਿਸ ਨਾਲ ਕੈਨੇਡਾ ਦੇ ਲੋਕਾਂ ਨੂੰ 13 ਅਰਬ ਡਾਲਰ ਤੋਂ ਵੀ ਜ਼ਿਆਦਾ ਦਾ ਫਾਇਦਾ ਹੋਵੇਗਾ।

ਕੀਮਤਾਂ ‘ਚ ਆਈ ਇਸ ਕਮੀ ਦਾ ਫਾਇਦਾ ਨਾ ਸਿਰਫ ਮਰੀਜ਼ਾਂ ਨੂੰ ਮਿਲੇਗਾ ਬਲਕਿ ਬੀਮਾ ਕੰਪਨੀਆਂ, ਰੁਜ਼ਗਾਰਦਾਤਤਵਾਂ ਤੇ ਸਰਕਾਰੀ ਖਜ਼ਾਨੇ ‘ਤੋਂ ਵੀ ਬੋਝ ਘਟੇਗਾ ਜਦਕਿ ਇਸ ਦੇ ਉਲਟ ਦਵਾਈਆਂ ਤਿਆਰ ਕਰਨ ਵਾਲੀਆਂ ਕੰਪਨੀਆਂ ਦੇ ਮੁਨਾਫੇ ‘ਚ ਕਮੀ ਆ ਸਕਦੀ ਹੈ।

ਕੈਨੇਡਾ ‘ਚ ਲਾਗੂ ਕੀਤੇ ਜਾ ਰਹੇ ਨਵੇਂ ਨਿਯਮਾਂ ਦਾ ਅਸਰ ਅਮਰੀਕੀ ਕੰਪਨੀਆਂ ‘ਤੇ ਵੀ ਪੈਣਾ ਲਾਜ਼ਮੀ ਮੰਨਿਆ ਜਾ ਰਿਹਾ ਹੈ। ਕੈਨੇਡੀਅਨ ਲਾਈਫ ਐਂਡ ਹੈਲਥ ਇੰਸ਼ੋਰੈਂਸ ਐਸੋਸੀਏਸ਼ਨ ਨੇ ਫੈਡਰਲ ਸਰਕਾਰ ਦੇ ਕਦਮ ਨੂੰ ਮਹੱਤਵਪੂਰਨ ਕਰਾਰ ਦਿੱਤਾ ਹੈ ਜਦਕਿ ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਇਸ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਵੇਂ ਸਿਰੇ ਨਾਲ ਕੀਮਤਾਂ ਤੈਅ ਹੋਣ ਨਾਲ ਕੈਨੇਡਾ ਦੇ ਲੋਕਾਂ ਨੂੰ ਰਾਹਤ ਮਿਲੇਗੀ।

ਕੈਨੇਡਾ ਦੀ ਸਿਹਤ ਮੰਤਰੀ ਗਨੈਟ ਪੈਟੀਪਸ ਟੇਲਰ ਨੇ ਕਿਹਾ ਕਿ ਨਵੇਂ ਨਿਯਮਾਂ ਰਾਹੀਂ ਕੌਮੀ ਫਾਰਮਾਸੂਟੀਕਲ ਯੋਜਨਾ ਦੀ ਨੀਂਹ ਰੱਖਣ ‘ਚ ਮਦਦ ਮਿਲੇਗੀ। ਨਵੇਂ ਨਿਯਮਾਂ ਤਹਿਤ ਫੈਡਰਲ ਸਰਕਾਰ ਉਨ੍ਹਾਂ ਮੁਲਕਾਂ ਦੀ ਸੂਚੀ ‘ਚ ਤਬਦੀਲੀ ਕਰ ਸਕੇਗੀ, ਜਿਨ੍ਹਾਂ ਨੂੰ ਆਧਾਰ ਬਣਾ ਕੇ ਕੈਨੇਡਾ ‘ਚ ਦਵਾਈ ਦੀਆਂ ਕੀਮਤਾਂ ਤੈਅ ਕੀਤੀਆਂ ਜਾਂਦੀਆਂ ਸਨ।

ਸੂਚੀ ‘ਚੋਂ ਸਭ ਤੋਂ ਪਹਿਲਾਂ ਅਮਰੀਕਾ ਤੇ ਸਵਿਟਜ਼ਰਲੈਂਡ ਨੂੰ ਹਟਾਇਆ ਜਾ ਸਕੇਗਾ, ਜਿਥੇ ਦਵਾਈਆਂ ਦੀਆਂ ਕੀਮਤਾਂ ਸਭ ਤੋਂ ਜ਼ਿਆਦਾ ਹਨ। ਮੁਢਲੇ ਤੌਰ ‘ਤੇ ਨਵੇਂ ਨਿਯਮ 2020 ‘ਚ ਲਾਗੂ ਕੀਤੇ ਜਾਣੇ ਸਨ ਪਰ ਲੰਬੇ ਸਮੇਂ ਤੋਂ ਲਟਕਣ ਕਾਰਨ ਇਨ੍ਹਾਂ ਨੂੰ ਜੁਲਾਈ 2020 ‘ਚ ਲਾਗੂ ਕੀਤਾ ਜਾਵੇਗਾ।

Check Also

ਨਿਊਜ਼ੀਲੈਂਡ ਦੇ ਗੁਰੂਘਰ ‘ਚ ਬੱਚੀ ਦਾ ਸਰੀਰਕ ਸ਼ੋਸ਼ਣ ਕਰਨ ਵਾਲੇ ਗ੍ਰੰਥੀ ਨੂੰ ਹੋਈ ਸਜ਼ਾ..

ਆਕਲੈਂਡ: ਵੈਸਟ ਆਕਲੈਂਡ ਗੁਰਦੁਆਰੇ ਦੇ ਗ੍ਰੰਥੀ ਸੱਜਣ ਸਿੰਘ ਨੂੰ ਗੁਰੂਘਰ ਅੰਦਰ ਬੱਚੀ ਦਾ ਸਰੀਰਕ ਸ਼ੋਸ਼ਣ …

Leave a Reply

Your email address will not be published. Required fields are marked *