Home / North America / ਟੋਰਾਂਟੋ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਤਾਂ ‘ਚ ਮੌਤ

ਟੋਰਾਂਟੋ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਤਾਂ ‘ਚ ਮੌਤ

ਟੋਰਾਂਟੋ: ਕੈਨੇਡਾ ਦੇ ਸ਼ਹਿਰ ਟੋਰਾਂਟੋ ‘ਚ ਇਕ ਪੰਜਾਬੀ ਨੌਜਵਾਨ ਦਾ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ। ਪੁਲਿਸ ਮੁਤਾਬਕ 38-39 ਸਾਲ ਦੇ ਰਾਮਪ੍ਰੀਤ ਸਿੰਘ ਉਰਫ਼ ਪੀਟਰ ਦੀ ਲਾਸ਼ ਹਾਈਵੇਅ 27 ਦੇ ਪੁਲ ਨੇੜੇਓਂ ਮਿਲੀ। ਜਾਣਕਾਰੀ ਮੁਤਾਬਕ ਰਾਮਪ੍ਰੀਤ ਸਿੰਘ ਪਿਛਲੇ ਕਈ ਮਹੀਨੇ ਤੋਂ ਵੈਸਟ ਹੰਬਰ ਟਰਾਇਲ ‘ਤੇ ਸਥਿਤ ਪੁਲ ਦੇ ਹੇਠਾਂ ਰਹਿ ਰਿਹਾ ਸੀ।

ਲੇਬਰ ਡੇਅ ਵਾਲੇ ਦਿਨ ਜੌਗਿੰਗ ਕਰ ਰਹੇ ਇਕ ਵਿਅਕਤੀ ਨੇ ਉਸ ਦੀ ਮ੍ਰਿਤਕ ਲਾਸ਼ ਵੇਖੀ ਅਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ। ਹੰਬਰ ਕਾਲਜ ਬੁਲੇਵਾਰਡ ਦੇ ਦੱਖਣ ਵੱਲ ਮਿਲੀ ਮ੍ਰਿਤਕ ਦੀ ਦੇਹ ‘ਤੇ ਡੂੰਘੇ ਜ਼ਖ਼ਮਾਂ ਦੇ ਨਿਸ਼ਾਨ ਸਾਫ਼ ਨਜ਼ਰ ਆ ਰਹੇ ਸਨ।

ਐਮਰਜੰਸੀ ਅਧਿਕਾਰੀਆਂ ਨੇ ਰਾਮਪ੍ਰੀਤ ਸਿੰਘ ਨੂੰ ਮੁਢਲੀ ਸਹਾਇਤਾ ਦੇਣ ਦਾ ਯਤਨ ਕੀਤਾ ਪਰ ਉਹ ਦਮ ਤੋੜ ਚੁੱਕਿਆ ਸੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੇ 7 ਸਤੰਬਰ ਦੀ ਸਵੇਰ ਰਾਮਪ੍ਰੀਤ ਸਿੰਘ ਨੂੰ ਜਿਊਂਦਾ ਦੇਖਿਆ ਹੋਵੇ ਜਾਂ ਇਲਾਕੇ ਵਿਚ ਕੋਈ ਸ਼ੱਕੀ ਸਰਗਰਮੀ ਦੇਖੀ ਹੋਵੇ ਤਾਂ ਤੁਰੰਤ 416-808- 7400 ‘ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕਾਈਮ ਸਟ੍ਰੌਪਰਜ਼ ਨਾਲ 416-222-8477 ਤੇ ਗੱਲ ਕੀਤੀ ਜਾ ਸਕਦੀ ਹੈ।

Check Also

America Presidential Election 2020: ਡੋਨਾਲਡ ਟਰੰਪ ਅਤੇ ਜੋਏ ਬਾਈਡੇਨ ਵਿਚਕਾਰ ਪਹਿਲੀ ਤਿੱਖੀ ਬਹਿਸ, ਦੋਵਾਂ ਨੇ ਇੱਕ ਦੂਸਰੇ ‘ਤੇ ਲਗਾਏ ਗੰਭੀਰ ਦੋਸ਼

ਵਾਸ਼ਿੰਗਟਨ: ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਲਈ ਸਿਰਫ 35 ਕੁ ਦਿਨ ਹੀ ਰਹਿ ਗਏ ਹਨ। ਜਿਸ …

Leave a Reply

Your email address will not be published. Required fields are marked *