ਪੰਜਾਬ ਦੀ ਧੀ ਨੂੰ ਪਰਾਈਡ ਆਫ ਆਸਟ੍ਰੇਲੀਆ ਐਵਾਰਡ ਨਾਲ ਕੀਤਾ ਗਿਆ ਸਨਮਾਨਿਤ

TeamGlobalPunjab
2 Min Read

ਐਡੀਲੇਡ: ਪੂਰੀ ਦੁਨੀਆ ‘ਚ ਪੰਜਾਬੀਆਂ ਨੂੰ ਉਨ੍ਹਾਂ ਦੀ ਵੱਖਰੀ ਪਹਿਚਾਣ ਤੇ ਕੰਮਾਂ ਕਰਕੇ ਜਾਣਿਆ ਜਾਂਦਾ ਹੈ ਤੇ ਪੰਜਾਬੀ ਜਿੱਥੇ ਵੀ ਜਾਂਦੇ ਹਨ ਉੱਥੇ ਆਪਣੀ ਕਾਮਯਾਬੀ ਦੇ ਝੰਡੇ ਗੱਡ ਦਿੰਦੇ ਹਨ। ਆਸਟ੍ਰੇਲੀਆ ਦੀ ਧਰਤੀ ‘ਤੇ  ਪੰਜਾਬ ਦੀ ਹੋਣਹਾਰ ਧੀ ਸਾਰੂ ਰਾਣਾ ਨੇ ਕੁਝ ਅਜਿਹਾ ਹੀ ਕਰ ਦਿਖਾਇਆ ਹੈ।

ਸਾਰੂ ਰਾਣਾ ਨੂੰ ਸਮਾਜ ਸੇਵਾ ਦੇ ਖੇਤਰ ‘ਚ ਪਾਏ ਵੱਡਮੁੱਲੇ ਯੋਗਦਾਨ ਸਦਕਾ “ਪਰਾਈਡ ਆਫ ਆਸਟ੍ਰੇਲੀਆ” ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਸਾਰੂ ਰਾਣਾ ਵੱਲੋਂ ਆਸਟ੍ਰੇਲੀਆ ‘ਚ ਸ਼ਮਸ਼ੀਰ ਨਾਮਕ ਸਮਾਜ-ਸੇਵੀ ਸੰਸਥਾ ਚਲਾਈ ਜਾ ਰਹੀ ਸੀ।

ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ‘ਚ ਰਹਿਣ ਵਾਲੀ ਸਾਰੂ ਰਾਣਾ ਨੂੰ ਮਨੁੱਖੀ ਅਧਿਕਾਰਾਂ ਲਈ ਕਾਰਕੁੰਨ ਵਜੋਂ ਜਾਣਿਆ ਜਾਂਦਾ ਹੈ। ਸਾਰੂ ਰਾਣਾ ਨਾਮੀ ਪੰਜਾਬੀ ਮੁਟਿਆਰ ਨੂੰ ਇਹ ਪੁਰਸਕਾਰ ਨਿਊਜ਼ ਕਾਰਪੋਰੇਸ਼ਨ ਆਫ ਆਸਟ੍ਰੇਲੀਆ ਵੱਲੋਂ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਸਾਰੂ ਰਾਣਾ ਨੂੰ ਸ਼ਮਸ਼ੀਰ ਨਾਮਕ ਸਮਾਜ-ਸੇਵੀ ਸੰਸਥਾ ਰਾਹੀਂ ਮਨੁੱਖੀ ਅਧਿਕਾਰਾਂ, ਘਰੇਲੂ ਹਿੰਸਾ, ਬੱਚਿਆਂ ਨੂੰ ਜਾਗਰੂਕ ਕਰਨ ਤੇ ਸਰੀਰਕ ਸੋਸ਼ਣ ਵਰਗੇ ਅਨੇਕਾਂ ਸੰਵੇਦਨਸ਼ੀਲ ਮੁੱਦਿਆਂ ‘ਤੇ ਪਾਏ ਵੱਡਮੁੱਲੇ ਯੋਗਦਾਨ ਕਰਕੇ ਨਾਮਜ਼ਦ ਕੀਤਾ ਸੀ। ਇਸ ਮੌਕੇ ਸਾਰੂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਉਸ ਨੂੰ ਇੰਡੀਅਨ ਤੇ ਇੰਡੀਅਨ-ਆਸਟ੍ਰੇਲੀਅਨ ਹੋਣ ‘ਤੇ ਮਾਣ ਹੈ।

- Advertisement -

ਉਨ੍ਹਾਂ ਵੱਲੋਂ ਅੱਜ ਤੋਂ ਦਸ ਸਾਲ ਪਹਿਲਾਂ ਸ਼ਮਸ਼ੀਰ ਹਿਊਮਨ ਰਾਈਟ ਮੁਹਿੰਮ ਚਲਾਈ ਗਈ ਸੀ ਜਿਸ ਦੇ ਤਹਿਤ ਮੀਨੀਮੀ ਪ੍ਰਾਜੈਕਟ ਲਾਂਚ ਕੀਤਾ ਗਿਆ। ਜਿਸ ਰਾਹੀਂ ਬੱਚਿਆਂ ਨੂੰ ਸਰੀਰਕ ਸ਼ੋਸ਼ਣ ਵਰਗੇ ਸੰਵੇਦਨਸ਼ੀਲ ਮੁੱਦਿਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਸੀ। ਆਸਟ੍ਰੇਲੀਆ ਦੇ ਨਾਲ ਭਾਰਤ ਤੇ ਨਿਊਜੀਲੈਂਡ ‘ਚ ਵੀ ਇਸ ਮੁੰਹਿਮ ਨੂੰ ਲਾਂਚ ਕੀਤਾ ਗਿਆ ਸੀ।

ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਦੀ ਸਰਕਾਰ ਤੇ ਵੱਖ-ਵੱਖ ਸੰਸਥਾਵਾਂ ਵੱਲੋਂ ਪਰਿਵਾਰ ਤੇ ਬੱਚਿਆਂ ਦੀ ਸੁਰੱਖਿਆ ਲਈ ਬਹੁਤ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਸ਼ਮਸ਼ੀਰ ਸੰਸਥਾ ਵੀ ਇਸ ‘ਚ ਆਪਣਾ ਯੋਗਦਾਨ ਪਾ ਰਹੀ ਹੈ। ਸਾਰੂ ਰਾਣਾ ਨੇ ਕਿਹਾ ਕਿ ਅੱਜ ਦੇ ਸਮੇਂ ਸਾਡੇ ਬੱਚਿਆਂ ਦਾ ਸੁਰੱਖਿਅਤ ਹੋਣਾ ਬਹੁਤ ਜ਼ਰੂਰੀ ਹੈ ਤੇ ਸਾਨੂੰ ਸਭ ਨੂੰ ਬੱਚਿਆਂ ਦੀ ਸੁਰੱਖਿਆ ਲਈ ਕੰਮ ਕਰਨਾ ਚਾਹੀਦਾ ਹੈ।

ਸਾਰੂ ਰਾਣਾ ਇੱਕ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਈ ਸੀ। ਦੱਸ ਦੇਈਏ ਕਿ ਦੱਖਣੀ-ਆਸਟ੍ਰੇਲੀਆ ‘ਚ “ਪਰਾਈਡ ਆਫ ਆਸਟ੍ਰੇਲੀਆ” ਸਨਮਾਨ ਹਾਸਿਲ ਕਰਨ ਵਾਲੀ ਉਹ ਪਹਿਲੀ ਪੰਜਾਬਣ ਬਣ ਗਈ ਹੈ।

https://www.youtube.com/watch?v=Cc7eJ3sfrAs

Share this Article
Leave a comment