ਬਰੈਪਟਨ: ਫਿਰੋਜਸ਼ਾਹ ਵਾਸੀ 20 ਸਾਲਾ ਮੁਟਿਆਰ ਸਰਬਜਿੰਦਰ ਕੌਰ ਢਾਈ ਸਾਲ ਪਹਿਲਾਂ ਕੈਨੇਡਾ ਗਈ ਸੀ ਜਿਸਦੀ ਸੈਲਫੀ ਲੈਂਦਿਆਂ ਪੈਰ ਫਿਸਲਣ ਨਾਲ ਸਮੁੰਦਰ ‘ਚ ਡੁੱਬਣ ਕਾਰਨ ਮੌਤ ਹੋ ਗਈ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕੁੜੀ ਦੇ ਦਾਦਾ ਗੁਰਦੇਵ ਸਿੰਘ ਗਿੱਲ ਨੇ ਦੱਸਿਆ ਕਿ ਸਰਬਜਿੰਦਰ ਕੌਰ ਗਿੱਲ ਡੌਲੀ ਕੈਨੇਡਾ ਵਿਖੇ ਪੜ੍ਹਾਈ ਕਰਨ ਅਤੇ ਆਪਣਾ ਕੈਰੀਅਰ ਬਣਾਉਣ ਲਈ ਗਈ ਹੋਈ ਸੀ। ਕੁਝ ਸਮਾਂ ਪਹਿਲਾਂ ਹੀ ਉਹ ਉਸ ਨੂੰ ਮਿਲਣ ਲਈ ਪਰਿਵਾਰਕ ਮੈਂਬਰ ਨਾਲ ਬਰੈਪਟਨ ਗਏ ਹੋਏ ਸਨ, ਜਿਨ੍ਹਾਂ ਨਾਲ ਉਹ ਬੀਤੇ ਦਿਨ ਟੋਬਮਾਰੀ ਘੁੰਮਣ ਗਈ ਹੋਈ ਸੀ।
ਲੜਕੀ ਦੇ ਦਾਦਾ ਗੁਰਦੇਵ ਸਿੰਘ ਨੇ ਦੱਸਿਆ ਕਿ ਟੋਬਮਾਰੀ ਵਿਖੇ ਸੈਲਫੀ ਫੋਟੋ ਲੈਂਦੇ ਸਮੇਂ ਸਰਬਜਿੰਦਰ ਕੌਰ ਦਾ ਪੈਰ ਫਿਸਲ ਗਿਆ ਅਤੇ ਪਾਣੀ ‘ਚ ਡੁੱਬਣ ਕਾਰਨ ਉਸ ਦੀ ਮੌਤ ਹੋ ਗਈ। ਡੁੱਬਣ ਤੋਂ ਢਾਈ ਘੰਟੇ ਬਾਅਦ ਉਸਦੇ ਮ੍ਰਿਤਕ ਸਰੀਰ ਨੂੰ ਸਮੁੰਦਰ ‘ਚੋਂ ਕੱਢਿਆ ਗਿਆ।
ਜਾਣਕਾਰੀ ਮੁਤਾਬਕ ਲੜਕਿ ਦੀ ਸਿਹਤ ਪਹਿਲਾਂ ਹੀ ਖਰਾਬ ਚੱਲ ਰਹੀ ਸੀ ਤੇ ਜਿਸ ਤੋਂ ਬਾਅਦ ਉਸਦੇ ਮਾਤਾ ਪਿਤਾ ਉਸਨੂੰ ਦੁਖਣ ਗਏ ਸਨ। ਸਰਬਜੀਤ ਦੀਆ ਤਿੰਨ ਭੈਣਾ ਤੇ ਇੱਕ ਛੋਟਾ ਭਰਾ ਵੀ ਕੈਨੇਡਾ ‘ਚ ਹੀ ਰਹਿੰਦਾ ਹੈ।