ਪ੍ਰਵਾਸੀਆਂ ‘ਚ ‘ਬਰਥ ਟੂਰਿਜ਼ਮ’ ਪ੍ਰਣਾਲੀ ਰਾਹੀਂ ਕੈਨੇਡਾ ‘ਚ ਪੱਕੇ ਹੋਣ ਦਾ ਵੱਧ ਰਿਹਾ ਰੁਝਾਨ

TeamGlobalPunjab
2 Min Read

ਟੋਰਾਂਟੋ: ਕੈਨੇਡਾ ‘ਚ ਬਰਥ ਟੂਰਿਜ਼ਮ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਦੇ ਜ਼ਰੀਏ ਪ੍ਰਵਾਸੀਆ ਦੇ ਇੱਥੇ ਪੈਦਾ ਹੋਏ ਬੱਚਿਆਂ ਨੂੰ ਨਾਗਰਿਕਤਾ ਪ੍ਰਦਾਨ ਕਰਦੀ ਹੈ। ਪ੍ਰਵਾਸਿਆਂ ‘ਚ ਬਰਥ ਟੂਰਿਜ਼ਮ ਦਾ ਰੁਝਾਨ ਵੱਧਦਾ ਜਾ ਰਿਹਾ ਹੈ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਮੁਤਾਬਕ ਇਕ ਸਾਲ ‘ਚ ਇਸ ਸਿਸਟਮ ‘ਚ 13 ਫੀਸਦੀ ਦਾ ਵਾਧਾ ਹੋਇਆ ਹੈ।

ਐਨਵਿਰੋਨਿਕਸ ਇੰਸਟੀਚਿਊਟ ਤੇ ਕੈਨੇਡੀਅਨ ਗਲੋਬਲ ਅਫੇਅਰ ਇੰਸਟੀਚਿਊਟ ਦੇ ਮਾਹਰ ਐਂਡ੍ਰੀਊ ਗ੍ਰਿਫਿਥ ਨੇ ਸੀਟੀਵੀ ਨਿਊਜ਼ ਨਾਲ ਇਸ ਸਬੰਧੀ ਗੱਲ ਕਰਦਿਆਂ ਕਿਹਾ ਕਿ ਕੈਨੇਡਾ ‘ਚ ਇੰਮੀਗ੍ਰੇਸ਼ਨ ਅੰਕੜਿਆਂ ਸਮੇਤ ਕੈਨੇਡਾ ਦੀ ਆਬਾਦੀ ਵੀ ਇੰਨੀ ਤੇਜ਼ੀ ਨਾਲ ਵਾਧਾਂ ਨਹੀਂ ਹੋਇਆ।

ਐਂਡ੍ਰੀਊ ਗ੍ਰਿਫਿਥ ਨੇ ਕੈਨੇਡਾ ਦੇ ਕਿਊਬਿਕ ਸਮੇਤ ਪੂਰੇ ਦੇਸ਼ ਦੇ ਹਸਪਤਾਲਾਂ ਵਲੋਂ ਜਾਰੀ ਕੀਤੀ ਜਾਂਦੀ ਜਾਣਕਾਰੀ ਦੇ ਆਧਾਰ ‘ਤੇ ਕੈਨੇਡੀਅਨ ਇੰਸਟੀਚਿਊਟ ਆਫ ਹੈਲਥ ਇਨਫਾਰਮੇਸ਼ਨ ਦੇ ਹਵਾਲੇ ਤੋਂ ਕਿਹਾ ਕਿ ‘ਬਰਥ ਟੂਰਿਜ਼ਮ’ ‘ਚ 13 ਫੀਸਦੀ ਦਾ ਵਾਧਾ ਹੋਇਆ ਹੈ।

ਰਿਪੋਰਟ ਅਨੁਸਾਰ ਕਿਹਾ ਗਿਆ ਹੈ ਕਿ ਪ੍ਰਵਾਸੀਆਂ ਦੇ 2008 ਤੋਂ ਕੈਨੇਡਾ ‘ਚ ਪੈਦਾ ਹੋਏ ਬੱਚਿਆਂ ਦੇ ਡਾਟਾ ‘ਤੇ ਨਜ਼ਰ ਰੱਖੀ ਗਈ ਤੇ ਇਸ ਤੋਂ ਪਤਾ ਲੱਗਿਆ ਕਿ ਇਸ ‘ਚ 13 ਫੀਸਦੀ ਦਾ ਵਾਧਾ ਹੋਇਆ ਹੈ।

ਰਿਪੋਰਟ ਮੁਤਾਬਕ 2010 ‘ਚ ਦੇਸ਼ ‘ਚ 1354 ਨਾਨ-ਕੈਨੇਡੀਅਨ ਬੱਚੇ ਪੈਦਾ ਹੋਏ ਤੇ 2019 ਦੇ ਮਾਰਚ ਮਹੀਨੇ ਖਤਮ ਹੋਏ 12 ਮਹੀਨਿਆਂ ਦੌਰਾਨ ਕੈਨੇਡਾ ‘ਚ 4099 ਨਾਨ-ਕੈਨੇਡੀਅਨ ਬੱਚੇ ਪੈਦਾ ਹੋਏ ਹਨ। ਰਿਪੋਰਟ ‘ਚ ਇਹ ਵੀ ਕਿਹਾ ਗਿਆ ਹੈ ਕਿ ਇਸੇ ਸਮੇਂ ਦੌਰਾਨ ਕੈਨੇਡਾ ਦੀ ਆਬਾਦੀ 1.4 ਫੀਸਦੀ ਦਰ ਨਾਲ ਵਧੀ ਹੈ।

Share this Article
Leave a comment