ਮਾਪਿਆਂ ਨੂੰ 8 ਸਾਲ ਬਾਅਦ ਇੰਡੀਆ ਮਿਲਣ ਆਏ ਨੌਜਵਾਨ ਦੀ ਹੋਈ ਮੌਤ

Rajneet Kaur
1 Min Read

ਨਿਊਜ਼ ਡੈਸਕ: ਆਪਣੇ ਚੰਗੇ ਭਵਿਖ ਲਈ ਨੌਜਵਾਨ ਵਿਦੇਸ਼ਾਂ ਦਾ ਰੁਖ ਕਰ ਰਹੇ ਹਨ। ਉਥੇ ਜਾ ਕੇ ਪੜਾਈ ਦੇ ਨਾਲ-ਨਾਲ ਸਖਤ ਮਿਹਨਤ ਕਰਦੇ ਹਨ ਅਤੇ ਆਪਣੀ ਰੋਜ਼ੀ-ਰੋਟੀ ਲਈ ਪੈਸੇ ਕਮਾਉਂਦੇ ਹਨ। ਕਈ ਸਾਲਾ ਦੀ ਮਿਹਨਤ ਤੋਂ ਬਾਅਦ ਹੀ ਉਹ ਉਸ ਦੇਸ਼ ਦੇ ਪੱਕੇ ਵਸਨੀਕ ਬਣਦੇ ਹਨ।ਅੰਬਾਲਾ ਤੋਂ ਮੋਹਿਤ ਕੁਮਾਰ ਵੀ ਆਪਣੇ ਚੰਗੇ ਜੀਵਨ ਲਈ 2015 ‘ਚ ਨਿਉਜ਼ੀਲੈਂਡ ਗਿਆ ਸੀ। ਉਥੇ ਮਿਹਨਤ ਕਰਨ ਤੋਂ 8 ਸਾਲਾਂ ਬਾਅਦ ਉਹ ਨਿਊਜ਼ੀਲੈਂਡ ਦਾ ਪੱਕਾ ਵਸਨੀਕ ਬਣ ਗਿਆ।

ਜਿਸ ਤੋਂ ਬਾਅਦ ਉਹ ਮਾਪਿਆਂ ਨੂੰ ਮਿਲਣ ਇੰਡੀਆ ਆਇਆ ਹੋਇਆ ਸੀ। ਪਰ ਇੰਡੀਆ ਦਾ ਮੌਸਮ ਮੋਹਿਤ ਨੂੰ ਰਾਸ ਨਾ ਆਇਆ ਤੇ ਉਸਨੂੰ ਫੰਗਲ ਇਨਫੈਕਸ਼ਨ ਹੋ ਗਿਆ । ਜਿਸ ਕਾਰਨ ਉਸਦੀ ਹਾਲਤ ਲਗਾਤਾਰ ਵਿਗੜਦੀ ਗਈ । ਇਸ ਦੌਰਾਨ ਉਹ ਆਪਣੀ ਜ਼ਿੰਦਗੀ ਤੋਂ ਹਾਰ ਗਿਆ ਅਤੇ ਉਸਦੀ ਮੌਤ ਹੋ ਗਈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment