ਜਾਣੋ ਨਕਲੀ ਦੁੱਧ ਦੀ ਪਛਾਣ ਕਰਨ ਦੇ ਆਸਾਨ ਤਰੀਕੇ

TeamGlobalPunjab
2 Min Read

ਨਿਊਜ਼ ਡੈਸਕ : ਦੁੱਧ ਨੂੰ ਸੰਪੂਰਨ ਖੁਰਾਕ ਮੰਨਿਆ ਜਾਂਦਾ ਹੈ, ਪਰ ਇਹ ਖ਼ੁਰਾਕ ਉਸ ਵੇਲੇ ਖਤਰਨਾਕ ਹੋ ਜਾਂਦੀ ਹੈ ਜਦੋਂ ਇਸ ‘ਚ ਮਿਲਾਵਟ ਕਰ ਕੇ ਇਸ ਦੀ ਸ਼ੁੱਧਤਾ ਖਤਮ ਕਰ ਦਿੱਤੀ ਜਾਂਦੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਦੁੱਧ ‘ਚ ਸਿਰਫ ਪਾਣੀ ਹੀ ਨਹੀਂ ਮਿਲਾਇਆ ਜਾਂਦਾ ਸਗੋਂ ਇਸ ਦੀ ਮਾਤਰਾ ਵਧਾਉਣ ਲਈ ਇਸ ਵਿੱਚ ਕੈਮਿਕਲ ਮਿਲਾ ਦਿੱਤੇ ਜਾਂਦੇ ਹਨ। ਜੋ ਨਾਂ ਸਿਰਫ ਤੁਹਾਨੂੰ ਬੀਮਾਰ ਕਰ ਸਕਦੇ ਹਨ ਸਗੋਂ ਬੱਚਿਆਂ ਦੇ ਵਿਕਾਸ ਵਿੱਚ ਇਹ ਰੁਕਾਵਟ ਬਣ ਸਕਦੇ ਹਨ। ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿੰਝ ਤੁਸੀਂ ਕਰ ਸਕਦੇ ਹੋ ਦੁੱਧ ਵਿੱਚ ਮਿਲਾਵਟ ਦੀ ਪਛਾਣ।

ਪਾਣੀ

ਢਲਾਣ ਵਾਲੀ ਥਾਂ ਤੇ ਦੁੱਧ ਦੀ ਇੱਕ ਬੂੰਦ ਪਾਓ। ਸ਼ੁੱਧ ਦੁੱਧ ਦੀ ਬੂੰਦ ਹੌਲੀ-ਹੌਲੀ ਸਫ਼ੈਦ ਲਾਈਨ ਛੱਡਦੀ ਹੋਈ ਜਾਵੇਗੀ, ਜਦਕਿ ਪਾਣੀ ਦੀ ਮਿਲਾਵਟ ਵਾਲੀ ਬੂੰਦ ਬਗੈਰ ਕੋਈ ਨਿਸ਼ਾਨ ਛੱਡੇ ਹੇਠਾਂ ਵੱਲ ਨੂੰ ਚਲੇ ਜਾਵੇਗੀ।

- Advertisement -

ਸਟਾਰਚ

ਦੁੱਧ ਵਿੱਚ ਸਟਾਰਚ ਦੀ ਮਿਲਾਵਟ ਦੀ ਜਾਂਚ ਕਰਨ ਲਈ ਦੁੱਧ ‘ਚ ਕੁਝ ਬੂੰਦਾਂ ਆਇਓਡੀਨ ਟਿੰਚਰ ਤੇ ਆਇਓਡੀਨ ਸਲਿਊਸ਼ਨ ਦੀਆਂ ਪਾਓ। ਜੇਕਰ ਦੁੱਧ ਦਾ ਰੰਗ ਨੀਲਾ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਦੁੱਧ ਮਿਲਾਵਟੀ ਹੈ।

ਯੂਰੀਆ

ਇੱਕ ਚੱਮਚ ਦੁੱਧ ਨੂੰ ਟੈਸਟ ਟਿਊਬ ਵਿੱਚ ਪਾਓ। ਉਸ ਵਿੱਚ ਅੱਧਾ ਚਮਚ ਸੋਇਆਬੀਨ ਜਾਂ ਅਰਹਰ ਦਾ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਪੰਜ ਮਿੰਟ ਬਾਅਦ ਇਸ ਵਿੱਚ ਇੱਕ ਰੈੱਡ ਲਿਟਮਸ ਪੇਪਰ ਪਾਓ। ਜੇਕਰ ਅੱਧੇ ਮਿੰਟ ਬਾਅਦ ਇਸ ਦਾ ਰੰਗ ਲਾਲ ਤੋਂ ਨੀਲਾ ਹੋ ਜਾਂਦਾ ਹੈ ਤਾਂ ਦੁੱਧ ਵਿਚ ਯੂਰੀਆ ਹੈ।

- Advertisement -

ਡਿਟਰਜੈਂਟ

ਦੁੱਧ ‘ਚ ਡਿਟਰਜੈਂਟ ਦੀ ਮਿਲਾਵਟ ਚੈੱਕ ਕਰਨ ਲਈ 5 ਤੋਂ 10ml ਦੁੱਧ ‘ਚ ਬਰਾਬਰ ਮਾਤਰਾ ਵਿੱਚ ਪਾਣੀ ਮਿਲਾ ਕੇ ਕਿਸੇ ਚੱਮਚ ਨਾਲ ਹਿਲਾਓ। ਜੇਕਰ ਝੱਗ ਬਣਦੀ ਹੈ ਤਾਂ ਇਸ ‘ਚ ਡਿਟਰਜੈਂਟ ਹੈ।

Share this Article
Leave a comment