ਸਿੱਖ ਲੀਡਰ ਤੇ ਮਸ਼ਹੂਰ ਟੀ.ਵੀ. ਹੋਸਟ ਗੁੱਡੀ ਸਿੱਧੂ ਦਾ ਸੜਕ ਹਾਦਸੇ ‘ਚ ਦਿਹਾਂਤ

TeamGlobalPunjab
2 Min Read

ਫਰਿਜ਼ਨੋ: ਕੈਲੇਫੋਰਨੀਆ ਦੇ ਫਰਿਜ਼ਨੋ ‘ਚ ਫਰਿਜ਼ਨੋ ਸਿੱਖ ਸੰਸਥਾ ਦੇ ਲੀਡਰ ਗੁੱਡੀ ਸਿੱਧੂ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਪੱਛਮੀ ਫਰਿਜ਼ਨੋ ਹਾਈਵੇਅ 99 ‘ਤੇ ਦੁਪਹਿਰ ਲਗਭਗ 2.30 ਕੁ ਵਜੇ ਵਾਪਰਿਆ।

ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹ ਸਕੂਲ ਵਿੱਚ ਇੱਕ ਸਮਾਗਮ ‘ਚ ਸ਼ਾਮਲ ਹੋਣ ਤੋਂ ਬਾਅਦ ਆਪਣਾ ਰੇਡੀਓ ਸ਼ੋਅ ਕਰਨ ਜਾ ਰਹੇ ਸਨ। ਉਹ ਆਪਣੀ ਕਾਰ ਲੈ ਕੇ ਨਿਕਲੇ ਹੀ ਸਨ ਕਿ ਉਨ੍ਹਾਂ ਦਾ ਗੱਡੀ ‘ਤੇ ਕੰਟਰੋਲ ਨਾ ਰਹਿਣ ਕਾਰਨ ਇਹ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਗੁੱਡੀ ਸਿੱਧੂ ਦੀ ਗੱਡੀ ਪਲਟੀ ਖਾ ਕੇ 10 ਫੁੱਟ ਹਵਾ ‘ਚ ਉੱਡ ਗਈ ਸੀ ਤੇ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ।

ਗੁੱਡੀ ਸਿੱਧੂ ਦੀ ਅਚਨਚੇਤ ਮੌਤ ਕਾਰਨ ਪੂਰੇ ਪੰਜਾਬੀ ਭਾਈਚਾਰੇ ‘ਚ ਸੋਗ ਦੀ ਲਹਿਰ ਹੈ। ਸਿੱਧੂ 15 ਸਾਲਾਂ ਤੋਂ ਫਰਿਜ਼ਨੋ ‘ਚ ਇੱਕ ਮੋਹਰੀ ਇਸਤਰੀ ਲੀਡਰ ਵੱਜੋਂ ਵਿਚਰ ਰਹੇ ਸਨ। ਗੁੱਡੀ ਸਿੱਧੂ ਇੰਸਟੀਚਿਊਟ ਆਫ ਫਰੈਸਨੋ ਦੀ ਉਪ-ਪ੍ਰਧਾਨ ਵੀ ਰਹੀ ਹਨ ਤੇ ਗੁਰਦੁਆਰੇ ‘ਚ ਪੰਜਾਬੀ ਸਕੂਲ ਸਕੂਲ ਵੀ ਚਲਾ ਰਹੇ ਸਨ ਤੇ ਇਸ ਦੇ ਨਾਲ ਹੀ ਉਹ ਉੱਥੇ ਸਿੱਖ ਵੂਮਨ ਆਰਗੇਨਾਈਜ਼ੇਸ਼ਨ ਦੇ ਮੈਂਬਰ ਵੀ ਸਨ ਜਿੱਥੇ ਉਹ ਔਰਤਾਂ ਦੀਆਂ ਹਰ ਪਰੇਸ਼ਾਨੀਆਂ ‘ਤੇ ਖੁੱਲ੍ਹ ਕੇ ਵਿਚਾਰ ਕਰਦੇ ਸਨ।

ਉਹ ਸਿੱਖ ਭਾਈਚਾਰੇ ਵਿਚ ਇਕ ਮਸ਼ਹੂਰ ਟੈਲੀਵਿਜ਼ਨ ਅਤੇ ਰੇਡੀਓ ਹੋਸਟ ਸਨ ਤੇ ਉਨ੍ਹਾਂ ਦੇ ਸ਼ੌਅ ਭਾਰਤ ਵਿਚ ਵੀ ਪ੍ਰਸਾਰਿਤ ਕੀਤੇ ਜਾਂਦੇ ਸਨ। ਪੁਲਿਸ ਵੱਲੋਂ ਹਾਲੇ ਘਟਨਾ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Share this Article
Leave a comment