ਦੀ ਲੀਜੈਂਡਰੀ ਸਿੱਖ ਰਾਈਡਰਜ਼ ਵੱਲੋਂ “ ਮੇਕ ਏ ਵਿਸ਼” ਸੰਸਥਾ ਲਈ ਸ਼ੁਰੂ ਕੀਤੀ ਮੋਟਰ-ਸਾਈਕਲ ਰਾਈਡ ਵੈਨਕੂਵਰ ਤੋਂ ਉਨਟਾਰੀੳ ਪਹੁੰਚੀ

TeamGlobalPunjab
1 Min Read

ਵੈਨਕੂਵਰ: ਦੀ ਲੀਜੈਂਡਰੀ ਸਿੱਖ ਰਾਈਡਰਜ਼ ਵੱਲੋਂ “ ਮੇਕ ਏ ਵਿਸ਼” ਸੰਸਥਾ ਲਈ ਫੰਡ ਇਕੱਤਰ ਕਰਨ ਲਈ ਵੈਨਕੂਵਰ ਤੋਂ ਸ਼ੁਰੂ ਕੀਤੀ ਮੋਟਰ-ਸਾਈਕਲ ਰਾਈਡ ਉਨਟਾਰੀੳ ਦੀ ਧਰਤੀ ਤੇ ਪਹੁੰਚ ਚੁੱਕੀ ਹੈ ।

ਔਰੇਂਜਵਿੱਲ ਵਿਖੇ ਪਹੁੰਚਣ ਤੇ ਸਿੱਖ ਮੋਟਰ-ਸਾਈਕਲ ਕਲੱਬ ਆੱਫ ਉਨਟਾਰੀੳ ਅਤੇ ਰਾਈਡ ਫਾਰ ਰਾਜਾ ਫਾਂਊਂਡੇਸ਼ਨ ਵੱਲੋਂ ਇਹਨਾਂ ਰਾਈਡਰਜ਼ ਦਾ ਨਿੱਘਾ ਸਵਾਗਤ ਕੀਤਾ ਗਿਆ । ਇਸ ਮੌਕੇ ਕੈਲੇਡਨ ਸਿਟੀ ਅਤੇ ਔਰੇਂਜਵਲ ਸਿਟੀ ਦੇ ਮੇਅਰ , ਵੱਖ ਵੱਖ ਹਲਕਿਆਂ ਦੇ MPP , ਸਿਟੀ ਕੌਂਸਲਰ ਅਤੇ ਅਨੇਕਾਂ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਹਿੱਸਾ ਲਿਆ । ਰਾਈਡ ਫਾਰ ਰਾਜਾ ਫਾਂਊਡੇਸਨ ਵੱਲੋਂ ਸਵਾਦਲੇ ਭੋਜਨ ਦਾ ਪ੍ਰਬੰਧ ਕੀਤਾ ਗਿਆ ਅਤੇ ਰਾਈਡਰਜ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ ।

Share this Article
Leave a comment