ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਨਜਦੀਕ ਪਾਣੀ ਦੀ ਟੈਂਕੀ ਤੇ ਚੜੀਆਂ ਦੋ ਔਰਤਾਂ, ਪਤੀ ਦੀ ਗੈਰਮਜੂਦਗੀ ਵਿਚ ਖਾਣੇ ਦੇ ਪਏ ਲਾਲੇ

TeamGlobalPunjab
3 Min Read

ਅੰਮ੍ਰਿਤਸਰ:- ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਥਾਣਾ ਜੀ ਆਰ ਪੀ ਦੇ ਨਜ਼ਦੀਕ ਪਾਣੀ ਦੀ ਟੈਂਕੀ ‘ਤੇ ਦੋ ਪ੍ਰਵਾਸੀ ਮਹਿਲਾਵਾਂ ਆਪਣੇ ਬੱਚਿਆਂ ਨੂੰ ਲੈ ਕੇ ਚੜ ਗਈਆਂ। ਪੁਲਿਸ ਪ੍ਰਸ਼ਾਸ਼ਨ ਸਮੇਤ ਫਾਇਰ ਬ੍ਰਿਗੇਡ ਅਧਿਕਾਰੀਆਂ ਨੂੰ ਹਥਾਂ ਪੈਰਾ ਦੀ ਪੈ ਗਈ। ਬੜਾ ਸਮਝਾਉਣ  ਦੇ ਬਾਅਦ ਵੀ ਉਹ ਮਹਿਲਾਵਾਂ ਹੇਠਾਂ ਆਉਣ ਦਾ ਨਾਮ ਨਹੀ ਲੈ ਰਹੀਆਂ ਸਨ। ਜਿਸਦੇ ਚਲਦੇ ਪੁਲਿਸ ਦੇ ਆਲਾ ਅਧਿਕਾਰੀਆਂ, ਰੈਸਕਿਉ ਟੀਮਾਂ ਅਤੇ ਫਾਇਰ ਬ੍ਰਿਗੇਡ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਉਹਨਾ ਦੇ ਪਰਿਵਾਰਕ ਮੈਂਬਰ ਨਾਲ ਉਹਨਾ ਦੀ ਫੋਨ ਤੇ ਗਲ ਵੀ ਕਰਵਾਈ ਪਰ ਉਹ ਔਰਤਾਂ ਪਾਣੀ ਦੀ ਟੈਂਕੀ ਤੋਂ ਥੱਲੇ ਉਤਰਣ ਦਾ ਨਾਮ ਹੀ ਲੈ ਰਹੀਆਂ ਸਨ । ਉਹਨਾ ਦੇ ਕਹਿਣਾ ਹੈ ਕਿ ਜਦੋਂ ਤਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਹੇਠਾਂ ਨਹੀਂ ਆਉਣਗੀਆਂ।

ਇਸ ਸਬੰਧੀ ਗਲਬਾਤ ਕਰਦਿਆਂ ਪ੍ਰਵਾਸੀ ਔਰਤ ਦੀ ਪਰਿਵਾਰਕ ਮੈਂਬਰ ਮੁਸਕਾਨ ਨੇ ਦਸਿਆ ਕਿ ਉਹ ਤੇ ਉਸਦਾ ਪਤੀ ਅੰਮ੍ਰਿਤਸਰ ਦੇ ਜੋ ਆਰ ਪੀ ਥਾਣਾ ਵਿਚ ਕੰਮ ਕਰਦੇ ਸੀ। ਜਿਥੇ SHO ਅਤੇ ਮੁੰਸ਼ੀ ਨੇ ਉਸਦੇ ਪਤੀ ਨੂੰ ਸਮੈਕ ਫੜਾਈ ਸੀ ਅਤੇ ਜਿਸਦੇ ਚਲਦੇ CIA ਸਟਾਫ ਵਲੋਂ ਉਸਦੇ ਪਤੀ ਨੂੰ ਫੜ ਪਰਚਾ ਦਰਜ ਕਰ ਜੇਲ ਭੇਜ ਦਿਤਾ ਗਿਆ । ਜਦੋਂ ਅਸੀ ਜੀ ਆਰ ਪੀ ਥਾਣੇ ਦੇ SHO ਅਤੇ ਮੁੰਸ਼ੀ ਨੂੰ ਇਸ ਬਾਬਤ ਗਲ ਕੀਤੀ ਤਾ ਉਹਨਾ ਕਿਹਾ ਕਿ ਤੂੰ ਚਿੰਤਾ ਨਾ ਕਰ ਅਸੀਂ ਤੇਰੇ ਪਤੀ ਦੀ ਜਮਾਨਤ ਕਰਵਾ ਦੇਵਾਂਗੇ । ਪਰ ਅਜ 8 ਮਹੀਨੇ ਬੀਤਣ ਤੋਂ ਬਾਅਦ ਵੀ ਉਸਦਾ ਪਤੀ ਬਾਹਰ ਨਹੀ ਆਇਆ ਸਗੋਂ ਥਾਣਾ ਜੀ ਆਰ ਪੀ ਵਲੋਂ ਮੈਨੂੰ ਕੰਮ ਤੋਂ ਵੀ ਹਟਾ ਦਿਤਾ ਗਿਆ।  ਉਸਦਾ ਪਤੀ ਜੇਲ ‘ਚ ਹੈ ਲਾਕਡਾਊਨ ਕਰਕੇ ਬੱਚੇ ਭੁੱਖੇ ਮਰ ਰਹੇ ਹਨ।  ਅਜ ਮੇਰੇ ਪਤੀ ਦੀ ਦੂਸਰੀ ਪਤਨੀ ਅਤੇ ਇਕ ਰਿਸ਼ਤੇਦਾਰ ਮਹਿਲਾ ਬੱਚਿਆਂ ਸਮੇਤ ਪਾਣੀ ਦੀ ਟੈਂਕੀ ਚੜ ਗਈਆਂ ਹਨ ਤਾ ਜੋ ਪ੍ਰਸ਼ਾਸ਼ਨ ਸਾਨੂੰ ਇਨਸਾਫ ਦਿਵਾਵੇ, ਖਾਣ ਪੀਣ ਦਾ ਇੰਤਜਾਮ ਅਤੇ ਸਾਡਾ ਇਲਾਜ ਕਰਵਾਵੇ।

ਇਸ ਸੰਬਧੀ ਗਲਬਾਤ ਕਰਦਿਆਂ ਅੰਮ੍ਰਿਤਸਰ  ਦੇ ASP  ਸਰਬਜੀਤ ਸਿੰਘ ਬਾਜਵਾ ਨੇ ਦਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਕੁਝ ਪਰਵਾਸੀ ਔਰਤਾਂ ਬੱਚਿਆਂ ਸਮੇਤ ਪਾਣੀ ਦੀ ਟੈਂਕੀ ਤੇ ਚੜੀਆਂ ਹਨ । ਜਿੰਨ੍ਹਾਂ ਦੀਆ ਪ੍ਰਸ਼ਾਸ਼ਨ ਤੋਂ ਕੁਝ ਮੰਗਾ ਹਨ ਜਿਸ ਸੰਬਧੀ ਉਹਨਾ ਨੂੰ ਕਿਹਾ ਜਾ ਰਿਹਾ ਹੈ ਕਿ ਉਹ ਹੇਠਾਂ ਆਉਣ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗਲਬਾਤ ਕਰ ਜਿਲਾ ਰੇਡ ਕਰਾਸ ਤੋ ਉਹਨਾ ਦੀ ਮਦਦ ਕਰਵਾਈ ਜਾਵੇਗੀ ।

ਇਸ ਸਾਰੇ ਮਾਮਲੇ ਵਿਚ ਪੁਲਿਸ ਵਿਭਾਗ ਵਲੋਂ ਪ੍ਰਵਾਸੀ ਔਰਤਾਂ ਨੂੰ ਸਮਝਾ ਬੁਝਾ ਕੇ ਟੈਂਕੀ ਤੌ ਉਤਾਰ ਲਿਆ ਗਿਆ ਹੈ ।  ਉਹਨਾ ਦੀਆ ਮੰਗਾ ਬਾਰੇ ਉਚ ਅਧਿਕਾਰੀਆਂ ਨਾਲ ਗਲ ਕਰਨ ਦਾ ਭਰੋਸਾ ਦਿਤਾ ਗਿਆ ਹੈ ।

- Advertisement -

Share this Article
Leave a comment