ਸਿੰਗਾਪੁਰ ਵਿੱਚ ਭਾਰਤੀ ਮੁੱਖ ਪੁਜਾਰੀ ਨੇ ਮੰਦਿਰ ਦੇ ਗਹਿਣੇ ਰੱਖੇ ਗਿਰਵੀ, ਹੋਈ 6 ਸਾਲ ਦੀ ਕੈਦ

Rajneet Kaur
2 Min Read

ਸਿੰਗਾਪੁਰ : ਸਿੰਗਾਪੁਰ ਦੇ ਸਭ ਤੋਂ ਪੁਰਾਣੇ ਹਿੰਦੂ ਮੰਦਿਰ  ਦੇ 39 ਸਾਲਾ ਭਾਰਤੀ ਮੁੱਖ ਪੁਜਾਰੀ ਨੂੰ ਮੰਗਲਵਾਰ ਨੂੰ 2 ਮਿਲੀਅਨ ਡਾਲਰ (15 ਲੱਖ ਡਾਲਰ) ਤੋਂ ਵੱਧ ਕੀਮਤ ਦੇ ਮੰਦਿਰ ਦੇ ਗਹਿਣਿਆਂ ਗਿਰਵੀ ਰੱਖਣ ਲਈ 6 ਸਾਲ ਦੀ ਸਜ਼ਾ ਸੁਣਾਈ ਗਈ ਹੈ।

ਕੰਦਾਸਾਮੀ ਸੈਨਾਪਤੀ ਨੂੰ ਦਸੰਬਰ 2013 ਤੋਂ ਡਾਊਨਟਾਊਨ ਚਾਈਨਾਟਾਊਨ ਜ਼ਿਲੇ ਦੇ ਸ਼੍ਰੀ ਮਰਿਅਮਨ ਮੰਦਿਰ ਵਿੱਚ ਹਿੰਦੂ ਐਂਡੋਮੈਂਟਸ ਬੋਰਡ ਦੁਆਰਾ ਇੱਕ ਪੁਜਾਰੀ ਵਜੋਂ ਨਿਯੁਕਤ ਕੀਤਾ ਗਿਆ ਸੀ । ਉਸ ਨੇ 30 ਮਾਰਚ, 2020 ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਸੀ।ਮਿਲ਼ੀ ਜਾਣਕਾਰੀ ਅਨੁਸਾਰ  ਸੈਨਾਪਤੀ ਨੂੰ ਪੈਸੇ ਦੇ ਗਬਨ ਕਰ ਕੇ ਭਰੋਸੇ ਦੀ ਅਪਰਾਧਿਕ ਉਲੰਘਣਾ ਅਤੇ ਇਸ ਤਰ੍ਹਾਂ ਅਪਰਾਧਿਕ ਕਮਾਈ ਨੂੰ ਦੇਸ਼ ਤੋਂ ਬਾਹਰ ਭੇਜਣ ਦੇ ਦੋ ਦੋਸ਼ਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ। ਸਜ਼ਾ ਸੁਣਾਉਂਦੇ ਸਮੇਂ  6 ਹੋਰ ਦੋਸ਼ਾਂ ਨੂੰ ਧਿਆਨ ‘ਚ ਰਖਿਆ ਗਿਆ ਸੀ।

ਦਸ ਦਈਏ ਕਿ  ਭਾਰਤੀ ਨਾਗਰਿਕ ਸੈਨਾਪਤੀ ਦਾ ਅਪਰਾਧ ਕੋਵਿਡ-19 ਮਹਾਮਾਰੀ ਦੌਰਾਨ 2020 ‘ਚ ਸਾਹਮਣੇ ਆਇਆ ਸੀ। ਸੈਨਾਪਤੀ ਨੇ 2016 ‘ਚ ਗਹਿਣੇ ਗਿਰਵੀ ਰੱਖਣੇ ਸ਼ੁਰੂ ਕੀਤੇ ਸਨ। ਬਾਅਦ ‘ਚ ਮੰਦਰ ਦੇ ਹੋਰ ਗਹਿਣੇ ਗਿਰਵੀ ਰੱਖ ਕੇ ਉਸ ਤੋਂ ਮਿਲੀ ਰਕਮ ਦੀ ਵਰਤੋਂ ਕਰ ਕੇ ਹੀ ਗਹਿਣੇ ਛੁਡਵਾਏ ਸਨ।  ਇਕੱਲੇ 2016 ਵਿਚ, ਸੈਨਾਪਤੀ ਨੇ 172 ਮੌਕਿਆਂ ‘ਤੇ ਮੰਦਰ ਤੋਂ 66 ਸੋਨੇ ਦੇ ਗਹਿਣੇ ਲਏ ਸਨ। ਸੈਨਾਪਤੀ ਨੂੰ 2016 ਅਤੇ 2020 ਦੇ ਵਿਚਕਾਰ ਗਹਿਣੇ ਗਿਰਵੀ ਰੱਖਣ ਕਾਰਨ ਦੁਕਾਨਾਂ ਤੋਂ S$2,328,760 ਪ੍ਰਾਪਤ ਹੋਏ, ਜਿਸ ਵਿਚੋਂ ਕੁਝ ਉਸ ਨੇ ਅਪਣੇ ਬੈਂਕ ਖਾਤੇ ਵਿਚ ਜਮ੍ਹਾ ਕੀਤੇ ਅਤੇ ਲਗਭਗ S$141,000 ਭਾਰਤ ਭੇਜੇ ਸਨ।

ਆਡਿਟ ਦੌਰਾਨ ਜੂਨ 2020 ‘ਚ ਸੈਨਾਪਤੀ ਨੇ ਮੰਦਿਰ ਦੀ ਵਿੱਤ ਟੀਮ ਨੂੰ ਦਸਿਆ ਕਿ ਉਸ ਕੋਲ ਖਜ਼ਾਨੇ ਦੀਆਂ ਚਾਬੀਆਂ ਨਹੀਂ ਹਨ । ਸ਼ਾਇਦ ਜਦੋਂ ਉਹ ਘਰ ਗਿਆ ਸੀ ਉਥੇ ਭੁੱਲ ਕੇ ਆਗਿਆ ਹੈ।  ਹਾਲਾਂਕਿ, ਮੈਂਬਰਾਂ ਦੇ ਆਡਿਟ ‘ਤੇ ਜ਼ੋਰ ਦੇਣ ਤੋਂ ਬਾਅਦ, ਸੈਨਾਪਤੀ ਨੇ ਅਪਣਾ ਜੁਰਮ ਕਬੂਲ ਕਰ ਲਿਆ ਅਤੇ ਮੰਨਿਆ ਕਿ ਉਸ ਨੇ ਗਹਿਣੇ ਗਿਰਵੀ ਰੱਖੇ ਸਨ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment