ਐਸਿਡਿਟੀ ਨਹੀਂ, ਛਾਤੀ ‘ਚ ਅਚਾਨਕ ਉੱਠਿਆ ਦਰਦ ਹੋ ਸਕਦੈ ਮਾਈਲਡ ਹਾਰਟ ਅਟੈਕ, ਜਾਣੋ ਦੋਵਾਂ ਦੇ ਲੱਛਣਾਂ ‘ਚ ਅੰਤਰ

TeamGlobalPunjab
4 Min Read

ਨਿਊਜ਼ ਡੈਸਕ: ਦਿਲ ਨਾਲ ਜੁੜੀਆਂ ਬਿਮਾਰੀਆਂ ਹਾਰਟ ਅਟੈਕ ਅਤੇ ਸਟਰੋਕ ਭਾਰਤ ਵਿੱਚ ਹੋਣ ਵਾਲੀਆਂ ਮੌਤਾਂ ਦੇ ਸਭ ਤੋਂ ਵੱਡੇ ਕਾਰਨਾਂ ‘ਚੋਂ ਇੱਕ ਹੈ। ਇਹੀ ਵਜ੍ਹਾ ਹੈ ਕਿ ਹਾਰਟ ਅਟੈਕ ਦਾ ਨਾਮ ਸੁਣਦੇ ਹੀ ਮਰੀਜ਼ ਡਰ ਜਾਂਦੇ ਹਨ। ਹਾਰਟ ਅਟੈਕ ਇੱਕ ਜਾਨਲੇਵਾ ਸਥਿਤੀ ਹੈ, ਜਿਸ ਵਿਚ ਕੁਝ ਮਿੰਟ ਦੇ ਅੰਦਰ ਹੀ ਵਿਅਕਤੀ ਦੀ ਮੌਤ ਹੋ ਜਾਂਦੀ ਹੈ। ਪਰ ਕੁਝ ਲੋਕਾਂ ਨੂੰ ਹਾਰਟ ਅਟੈਕ ਦਾ ਹਲਕਾ ਜਿਹਾ ਝਟਕਾ ਮਹਿਸੂਸ ਹੁੰਦਾ ਹੈ, ਜਿਸ ਨੂੰ ਮਾਈਲਡ ਹਾਰਟ ਅਟੈਕ ਕਹਿੰਦੇ ਹਨ। ਇਹ ਇੱਕ ਤਰ੍ਹਾਂ ਦਾ ਮੇਜਰ ਹਾਰਟ ਅਟੈਕ ਦਾ ਸੰਕੇਤ ਹੁੰਦਾ ਹੈ, ਪਰ ਜਾਣਕਾਰੀ ਨਾਂ ਹੋਣ ਕਾਰਨ ਲੋਕ ਇਸ ਨੂੰ ਹਾਰਟ ਬਰਨ ਜਾਂ ਗੈਸ ਦੀ ਸਮੱਸਿਆ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ।

ਕੀ ਹੁੰਦਾ ਹੈ ਮਾਈਲਡ ਹਾਰਟ ਅਟੈਕ ?

ਡਾਕਟਰਾਂ ਅਨੁਸਾਰ ਮਾਈਲਡ ਹਾਰਟ ਅਟੈਕ ਨੂੰ ਆਮ ਭਾਸ਼ਾ ‘ਚ ਲੋਕ ਛੋਟਾ ਹਾਰਟ ਅਟੈਕ ਕਹਿੰਦੇ ਹਨ। ਇਸ ਅਟੈਕ ਨੂੰ myocardial infarcation ਕਹਿੰਦੇ ਹਨ। ਇਸ ਵਿੱਚ ਦਿਲ ਦੀ ਨਾੜੀ 100 ਫ਼ੀਸਦੀ ਬੰਦ ਨਹੀਂ ਹੁੰਦੀ, ਪਰ ਪ੍ਰਕਿਰਿਆ ਉਹੀ ਹੁੰਦੀ ਹੈ, ਜੋ ਵੱਡੇ ਹਾਰਟ ਅਟੈਕ ‘ਚ ਹੁੰਦੀ ਹੈ। ਇਸ ਤਰ੍ਹਾਂ ਦੇ ਅਟੈਕ ਵਿੱਚ ਬਲੱਡ ਕਲੌਟ ਨਾੜੀ ਨੂੰ ਪੂਰੀ ਤਰ੍ਹਾਂ ਬੰਦ ਨਹੀਂ ਕਰਦਾ ਪਰ ਇਸ ‘ਚ ਦਿਲ ਨੂੰ ਡੈਮੇਜ ਕਰਨ ਵਾਲੇ ਇੰਜਾਈਮਜ਼ ਵਧੇ ਹੋਏ ਰਹਿੰਦੇ ਹਨ। ਇਸ ਲਈ ਇਸ ਨੂੰ ਇਨਕੰਪਲੀਟ ਹਾਰਟ ਅਟੈਕ ਕਹਿੰਦੇ ਹਨ।

- Advertisement -

ਨਾਂ ਵਰਤੋ ਲਾਪਰਵਾਹੀ

ਮਾਈਲਡ ਹਾਰਟ ਅਟੈਕ ਜਾਂ ਛੋਟੇ ਅਟੈਕ ਤੋਂ ਬਾਅਦ ਜਦੋਂ ਸਰੀਰ ‘ਚ ਖੂਨ ਦਾ ਵਹਾਅ ਆਮ ਹੋ ਜਾਂਦਾ ਹੈ ਤਾਂ ਲੋਕ ਇਸ ਨੂੰ ਗੈਸ ਦੀ ਸਮੱਸਿਆ ਜਾਂ ਹਾਰਟ ਬਰਨ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਪਰ ਮਾਈਲਡ ਹਾਰਟ ਅਟੈਕ ਨੂੰ ਵੱਡੇ ਹਾਰਟ ਅਟੈਕ ਤੋਂ ਪਹਿਲਾਂ ਦਾ ਸੰਕੇਤ ਕਿਹਾ ਜਾ ਸਕਦਾ ਹੈ। ਇਸੇ ਲਈ ਇਸ ਨੂੰ ਗੰਭੀਰ ਮੰਨਣਾ ਚਾਹੀਦਾ ਹੈ। ਇਸੇ ਤਰ੍ਹਾਂ ਦੇ ਮਾਮਲਿਆਂ ਵਿੱਚ ਅਗਲੇ 30 ਦਿਨ ਵਿੱਚ ਦੂਜਾ ਅਟੈਕ ਆਉਣ ਦੇ ਚਾਂਸ ਲਗਭਗ 30 ਫ਼ੀਸਦੀ ਹੁੰਦੇ ਹਨ। ਇਹ ਅਟੈਕ ਵੀ ਵੱਡੇ ਅਟੈਕ ਦੀ ਤਰ੍ਹਾਂ ਹੀ ਖ਼ਤਰਨਾਕ ਹੁੰਦਾ ਹੈ, ਪਰ ਇਸ ਵਿੱਚ ਮਰੀਜ਼ ਨੂੰ ਸਮਾਂ ਮਿਲ ਜਾਂਦਾ ਹੈ ਕਿ ਉਹ ਡਾਕਟਰ ਕੋਲ ਜਾ ਕੇ ਆਪਣਾ ਇਲਾਜ ਕਰਵਾਏ ਅਤੇ ਜ਼ਰੂਰੀ ਸਾਵਧਾਨੀ ਵਰਤੇ।

ਮਾਈਲਡ ਹਾਰਟ ਅਟੈਕ ਦੇ ਲੱਛਣ

ਮਾਈਲਡ ਅਟੈਕ ਦੇ ਸੰਕੇਤ ਵੀ ਉਹੀ ਹੁੰਦੇ ਹਨ, ਜੋ ਇੱਕ ਕੰਪਲੀਟ ਹਾਰਟ ਅਟੈਕ ਦੇ ਹੁੰਦੇ ਹਨ। ਜਿਵੇਂ ਕਿ ਛਾਤੀ ਵਿੱਚ ਤੇਜ਼ ਦਰਦ, ਤੁਰਨ ਸਮੇਂ ਭਾਰਾਪਣ ਲੱਗਣਾ, ਪਸੀਨਾ ਆਉਣਾ, ਬੇਚੈਨੀ ਹੋਣਾ. ਜਬਾੜਿਆਂ ‘ਚ ਦਰਦ, ਚੱਲਦੇ ਚੱਲਦੇ ਡਿੱਗ ਜਾਣਾ ਆਦਿ। ਪਰ ਇਨ੍ਹਾਂ ਲੱਛਣਾਂ ਦੀ ਇਨਟੈਂਸਿਟੀ ਘੱਟ ਹੁੰਦੀ ਹੈ। ਇਸ ਲਈ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।

- Advertisement -

ਐਸਿਡਿਟੀ ਜਾਂ ਗੈਸ ਅਤੇ ਹਾਰਟ ਅਟੈਕ ‘ਚ ਅੰਤਰ

-ਐਸਿਡਿਟੀ ਜਾਂ ਗੈਸ ‘ਚ ਜੋ ਜਲਨ ਜਾਂ ਦਰਦ ਹੁੰਦਾ ਹੈ। ਉਹ ਲਗਾਤਾਰ ਨਹੀਂ ਰਹਿੰਦਾ ਦਰਦ ਦੀ ਜਗ੍ਹਾ ਬਦਲਦੀ ਰਹਿ ਸਕਦੀ ਹੈ।

-ਐਸੀਡੀਟੀ ਵਿਚ ਪਿੱਠ ਜਾਂ ਹੱਥ ਮੋਢੇ ਤੱਕ ਦਰਦ ਨਹੀਂ ਹੁੰਦਾ। ਇਸ ਦੀ ਵਜ੍ਹਾ ਜ਼ਿਆਦਾਤਰ ਖਾਣ-ਪੀਣ ਨਾਲ ਜੁੜੀ ਹੁੰਦੀ ਹੈ।

-ਹਾਰਟ ਅਟੈਕ ਵਿੱਚ ਛਾਤੀ ‘ਚ ਦਰਦ ਦੀ ਜਗ੍ਹਾ ਭਾਰਾਪਣ, ਛਾਤੀ ‘ਤੇ ਦਬਾਅ ਮਹਿਸੂਸ ਹੁੰਦਾ ਹੈ, ਮੂੰਹ ‘ਤੇ ਪਸੀਨਾ, ਬੇਚੈਨੀ ਇਸ ਦੇ ਲੱਛਣ ਹੋ ਸਕਦੇ ਹਨ।

-ਦਰਦ ਛਾਤੀ ਤੋਂ ਸ਼ੁਰੂ ਹੋ ਕੇ ਖੱਬੇ-ਸੱਜੇ ਹੱਥ ਜਾਂ ਪਿੱਠ ਤੱਕ ਜਾਵੇ ਤਾਂ ਇਹ ਹਾਰਟ ਅਟੈਕ ਦਾ ਲੱਛਣ ਹੋ ਸਕਦਾ ਹੈ।

-ਜੇਕਰ ਤੁਹਾਨੂੰ ਬਲੱਡ ਪ੍ਰੈਸ਼ਰ, ਸ਼ੂਗਰ, ਥਾਇਰਾਇਡ ਦੀ ਸਮੱਸਿਆ ਹੈ ਤੇ ਉਮਰ 50 ਸਾਲ ਤੋਂ ਜ਼ਿਆਦਾ ਹੈ ਤਾਂ ਦਰਦ ਨੂੰ ਗੰਭੀਰਤਾ ਨਾਲ ਲਵੋ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment