Home / ਜੀਵਨ ਢੰਗ / ਕੋਵਿਡ-19 ਨੂੰ ਮਾਤ ਦੇਣ ਤੋਂ ਬਾਅਦ ਸਰੀਰਕ ਕਮਜ਼ੋਰੀ ਨੂੰ ਇੰਝ ਕਰੋ ਦੂਰ

ਕੋਵਿਡ-19 ਨੂੰ ਮਾਤ ਦੇਣ ਤੋਂ ਬਾਅਦ ਸਰੀਰਕ ਕਮਜ਼ੋਰੀ ਨੂੰ ਇੰਝ ਕਰੋ ਦੂਰ

ਨਿਊਜ਼ ਡੈਸਕ: ਭਾਰਤ ਸਣੇ ਦੁਨੀਆ ਇਸ ਵੇਲੇ ਕੋਰੋਨਾ ਵਾਇਰਸ ਨਾਲ ਜੰਗ ਲੜ ਰਹੀ ਹੈ। ਜਿੱਥੇ ਇੱਕ ਪਾਸੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ, ਉੱਥੇ ਹੀ ਅਜਿਹੇ ਬਹੁਤ ਸਾਰੇ ਲੋਕ ਹਨ ਜੋ ਕੋਵਿਡ-19 ਨੂੰ ਮਾਤ ਦੇਕੇ ਜਿਉਣ ਅਤੇ ਲੜਨ ਦੀ ਪ੍ਰੇਰਣਾ ਦੇ ਰਹੇ ਹਨ। ਕਈ ਮਾਮਲਿਆਂ ਵਿੱਚ ਵੇਖਿਆ ਗਿਆ ਹੈ ਕਿ ਕੋਰੋਨਾ ਤੋਂ ਬਾਅਦ ਸਰੀਰ ਵਿੱਚ ਬਹੁਤ ਕਮਜ਼ੋਰੀ ਹੋ ਜਾਂਦੀ ਹੈ। ਇਸ ਲਈ ਜ਼ਰੂਰੀ ਹੈ ਕਿ ਕੋਰੋਨਾ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਵੀ ਜੇਕਰ ਕਮਜ਼ੋਰੀ ਮਹਿਸੂਸ ਹੋਵੇ ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ। ਇਸ ਦੇ ਨਾਲ ਹੀ ਨਾਲ ਕੁੱਝ ਹੋਰ ਗੱਲਾਂ ਹਨ ਜਿਨ੍ਹਾਂ ਦਾ ਧਿਆਨ ਰੱਖ ਤੁਸੀ ਸਰੀਰਕ ਕਮਜ਼ੋਰੀ ਨੂੰ ਦੂਰ ਕਰ ਸਕਦੇ ਹੋ।

ਕੋਰੋਨਾ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ:

ਪੂਰੀ ਨੀਂਦ ਲਵੋ

ਚੰਗੀ ਨੀਂਦ ਸਰੀਰ ਲਈ ਬਹੁਤ ਜ਼ਰੂਰੀ ਹੁੰਦੀ ਹੈ ਜਦੋਂ ਤੁਸੀਂ ਨੀਂਦ ਲੈਂਦੇ ਹੋ ਤਾਂ ਦਿਮਾਗ ਸਰੀਰ ਦੇ ਜ਼ਰੂਰੀ ਕੰਮ ਕਰਦਾ ਹੈ। ਆਸਾਨ ਭਾਸ਼ਾ ‘ਚ ਕਹੀਏ ਤਾਂ ਇਸ ਦੌਰਾਨ ਦਿਮਾਗ ਸਰੀਰ ਦੀ ਰਿਪੇਅਰਿੰਗ ਦਾ ਕੰਮ ਕਰਦਾ ਹੈ। ਜੇਕਰ ਤੁਸੀਂ ਨੀਂਦ ਪੂਰੀ ਲੈਂਦੇ ਹੋ ਤਾਂ ਇਹ ਤੁਹਾਡੇ ਸਰੀਰ ਲਈ ਚੰਗਾ ਹੋਵੇਗਾ।

ਸੋਣ ਦਾ ਸਮਾਂ

ਨੀਂਦ ਪੂਰੀ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀ ਰਾਤ ਨੂੰ ਦੇਰੀ ਨਾਲ ਸੋਵੋ ਅਤੇ ਸਵੇਰੇ ਬਹੁਤ ਲੇਟ ਉੱਠੋ। ਜੇਕਰ ਤੁਸੀਂ ਰਾਤ ਸਮੇਂ ਸਿਰ ਸੋ ਕੇ ਸਵੇਰੇ ਜਲਦੀ ਉੱਠਦੇ ਹੋ ਤਾਂ ਇਹ ਤੁਹਾਡੇ ‘ਚ ਸਕਾਰਾਤਮਕਤਾ ਭਰੇਗਾ। ਇਸ ਦੇ ਨਾਲ ਹੀ ਤੁਹਾਡਾ ਸਰੀਰ ਊਰਜਾਵਾਨ ਮਹਿਸੂਸ ਕਰੇਗਾ।

ਕਸਰਤ ਕਰੋ

ਬਿਮਾਰੀ ਤੋਂ ਬਾਅਦ ਤੁਸੀ ਹਲਕੀ ਕਸਰਤ ਤੋਂ ਸ਼ੁਰੁਆਤ ਕਰ ਸਕਦੇ ਹੋ। ਕੋਰੋਨਾ ਵਾਇਰਸ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ। ਅਜਿਹੇ ਵਿੱਚ ਤੁਸੀ ਸਾਹ ਨਾਲ ਜੁੜੀ ਕਸਰਤ ਕਰ ਸਕਦੇ ਹੋ। ਯੋਗ ਇਸ ‘ਚ ਮਦਦਗਾਰ ਹੋ ਸਕਦਾ ਹੈ, ਪਰ ਕੋਈ ਵੀ ਯੋਗ ਜਾਂ ਕਸਰਤ ਕਰਨ ਤੋਂ ਪਹਿਲਾਂ ਮਾਹਰ ਤੋਂ ਸਲਾਹ ਜ਼ਰੂਰ ਲਵੋ।

ਡਾਈਟ

ਕੋਰੋਨਾ ਵਾਇਰਸ ਜਾਂ ਕਿਸੇ ਹੋਰ ਬਿਮਾਰੀ ਤੋਂ ਠੀਕ ਹੋਣ ਤੋਂ ਬਾਅਦ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀ ਆਪਣੇ ਖਾਣੇ ਦਾ ਖਾਸ ਖਿਆਲ ਰੱਖੋ। ਖਾਣੇ ਵਿੱਚ ਓਹੀ ਚੀਜਾਂ ਲਵੋ ਜੋ ਤੁਹਾਨੂੰ ਡਾਕਟਰ ਨੇ ਸਲਾਹ ਵਿੱਚ ਦੱਸੀਆਂ ਹੋਣ।

ਸਵੇਰ ਦੀ ਧੁੱਪ ਲਵੋ

ਸਵੇਰੇ ਦੀ ਧੁੱਪ ਸਭ ਲਈ ਜ਼ਰੂਰੀ ਹੈ, ਇਹ ਵਿਟਾਮਿਨ ਡੀ ਨਾਲ ਭਰਪੂਰ ਹੁੰਦੀ ਹੈ, ਜੋ ਇਮਿਊਨਿਟੀ ਨੂੰ ਮਜਬੂਤ ਕਰ ਸਰੀਰ ਦੀ ਕਮਜ਼ੋਰੀ ਦੂਰ ਕਰਨ ਅਤੇ ਬਿਮਾਰੀਆਂ ਨਾਲ ਲੜਨ ‘ਚ ਮਦਦ ਕਰਦੀ ਹੈ। ਕੋਸ਼ਿਸ਼ ਕਰੋ ਕਿ ਸਵੇਰੇ ਨਹਾਉਣ ਤੋਂ ਬਾਅਦ ਧੁੱਪ ਜ਼ਰੂਰ ਸੇਕੋ।

ਨਿਯਮਾਂ ਦਾ ਪਾਲਣ ਕਰੋ

ਕੋਰੋਨਾ ਵਾਇਰਸ ਵਲੋਂ ਠੀਕ ਹੋਣ ਦੇ ਬਾਅਦ ਵੀ ਨਿਯਮਾਂ ਨੂੰ ਨਾਂ ਭੁੱਲੋ। ਮਾਸਕ ਪਹਿਨੋ ਅਤੇ ਸੋਸ਼ਲ ਡਿਸਟੇਂਸਿੰਗ ਦਾ ਪਾਲਣ ਕਰੋ। ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖਣ ਲਈ ਵਾਇਰਸ ਤੋਂ ਬਚਾਅ ਦੇ ਹਰ ਨਿਯਮ ਦਾ ਪਾਲਣ ਕਰੋ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Check Also

ਕੋਰੋਨਾ ਵਾਇਰਸ ਨੂੰ ਬੱਚਿਆ ਤੋਂ ਕਿਵੇਂ ਰਖੀਏ ਦੂਰ, ਹੋਮ ਆਈਸੋਲੇਸ਼ਨ ਤੋਂ ਲੈ ਕੇ ਉਨ੍ਹਾਂ ਦੇ ਆਕਸੀਜਨ ਲੈਵਲ ਬਾਰੇ ਜਾਣਕਾਰੀ

ਨਿਊਜ਼ ਡੈਸਕ: ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।ਜਿਥੇ ਪਹਿਲਾਂ ਕਿਹਾ ਜਾਂਦਾ ਸੀ ਕਿ ਕੋਵਿਡ …

Leave a Reply

Your email address will not be published. Required fields are marked *