ਕੀ ਤੁਸੀਂ ਜਾਣਦੇ ਹੋ ਬਾਸੇ ਚੌਲ ਖਾਣ ਦੇ ਸਰੀਰ ਨੂੰ ਹੋਣ ਵਾਲੇ ਫਾਇਦੇ?

TeamGlobalPunjab
2 Min Read

ਨਿਊਜ਼ ਡੈਸਕ: ਚੌਲ ਸਾਡੇ ਲੰਚ, ਡਿਨਰ ਤੋਂ ਲੈ ਕੇ ਨਾਸ਼‍ਤੇ ਤੱਕ ਦਾ ਹਿੱਸਾ ਹੁੰਦੇ ਹਨ। ਚੌਲ ਇੱਕ ਤਰ੍ਹਾਂ ਦਾ ਅਨਾਜ ਹੈ ਜੋ ਪੂਰਬੀ ਦੇਸ਼ਾਂ ਵਿੱਚ ਖਾਣੇ ਦਾ ਮੁੱਖ ਹਿੱਸਾ ਹੈ। ਕਈ ਲੋਕਾਂ ਨੂੰ ਚੌਲ ਬੇਹੱਦ ਪਸੰਦ ਹੁੰਦੇ ਹਨ ਅਤੇ ਕਈ ਲੋਕਾਂ ਦਾ ਮੰਨਣਾ ਹੈ ਕਿ ਚੌਲਾਂ ਨਾਲ ਮੋਟਾਪਾ ਵੱਧਦਾ ਹੈ। ਰਾਤ ਦੇ ਬਚੇ ਚੌਲਾਂ ‘ਚ ਕਈ ਪੋਸ਼ਕ ਤੱਤ ਅਤੇ ਖਣਿਜ ਪਦਾਰਥ ਹੁੰਦੇ ਹਨ। ਜੋ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ, ਜਿਸ ਦੇ ਵਾਰੇ ਤੁਸੀਂ ਸ਼ਾਇਦ ਹੀ ਜਾਣਦੇ ਹੋਵੋਗੇ।

ਕਈ ਲੋਕ ਬਾਸੇ ਚੌਲਾਂ ਨੂੰ ਫਿਰ ਤੋਂ ਗਰਮ ਕਰਕੇ ਖਾ ਲੈਂਦੇ ਹਨ ਜਦਕਿ ਕੁਝ ਲੋਕ ਬਾਸੇ ਚੌਲ ਖਾਣਾ ਪਸੰਦ ਨਹੀਂ ਕਰਦੇ ਤੇ ਉਨ੍ਹਾਂ ਨੂੰ ਸੁੱਟ ਦਿੰਦੇ ਹਨ। ਪਰ ਇੱਕ ਜਾਂਚ ਵਿੱਚ ਪਾਇਆ ਗਿਆ ਹੈ ਕਿ ਬਾਸੇ ਚੌਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਬਾਡੀ ਟੈਂਪਰੇਚਰ: ਬਾਸੇ ਚੌਲਾਂ ਦੀ ਤਸੀਰ ਠੰਢੀ ਹੁੰਦੀ ਹੈ। ਅਜਿਹੇ ‘ਚ ਜਿਹੜੇ ਲੋਕਾਂ ਦਾ ਬਾਡੀ ਟੈਂਪਰੇਚਰ ਵਧਿਆ ਰਹਿੰਦਾ ਹੈ, ਉਨ੍ਹਾਂ ਲਈ ਬਾਸੇ ਚੌਲ ਖਾਣਾ ਫਾਇਦੇਮੰਦ ਹੋ ਸਕਦਾ ਹੈ।

ਕਬਜ਼ ਕਰੇ ਦੂਰ: ਚੌਲਾਂ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਅਜਿਹੇ ਵਿੱਚ ਕਬਜ਼ ਦੀ ਸਮੱਸਿਆ ਨੂੰ ਦੂਰ ਕਰਨ ਲਈ ਬਾਸੇ ਚੌਲ ਕਾਫ਼ੀ ਫ਼ਾਇਦੇਮੰਦ ਹੁੰਦੇ ਹਨ। ਇਸ ਤੋਂ ਇਲਾਵਾ ਬਾਸੇ ਚੌਲ ਗਰਮੀ ਤੋਂ ਵੀ ਬਚਾਉਂਦੇ ਹਨ।

- Advertisement -

ਅਲਸਰ ਦੇ ਰੋਗੀਆਂ ਲਈ ਫ਼ਾਇਦੇਮੰਦ: ਡਿਹਾਈਡਰੇਸ਼ਨ ਦੇ ਚਲਦੇ ਲੋਕਾਂ ‘ਚ ਅਲਸਰ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ‘ਚ ਠੰਢੀ ਤਸੀਰ ਹੋਣ ਕਾਰਨ ਇਹ ਅਲਸਰ ਦੀ ਪਰੇਸ਼ਾਨੀ ਨੂੰ ਠੀਕ ਕਰਦੇ ਹਨ।

ਘਟਾਉਂਦੇ ਨੇ ਵਜ਼ਨ: ਵਜ਼ਨ ਘੱਟ ਕਰਨ ਲਈ ਵੀ ਬਾਸੇ ਚਾਵਲ ਕਾਫ਼ੀ ਫ਼ਾਇਦੇਮੰਦ ਸਾਬਤ ਹੁੰਦੇ ਹਨ। ਬਾਸੇ ਚੌਲਾਂ ‘ਚ ਕੈਲਰੀ ਘੱਟ ਹੁੰਦੀ ਹੈ ਤੇ ਫਾਈਬਰ ਜ਼ਿਆਦਾ, ਜਿਸ ਕਾਰਨ ਇਹ ਲੰਬੇ ਸਮੇਂ ਤੱਕ ਤੁਹਾਨੂੰ ਭੁੱਖ ਨਹੀਂ ਲੱਗਣ ਦਿੰਦੇ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment