ਇਹ ਪੀਣ ਨਾਲ ਸ਼ੂਗਰ ਨੂੰ ਕੀਤਾ ਜਾ ਸਕਦਾ ਹੈ ਕੰਟਰੋਲ ‘ਚ

Rajneet Kaur
2 Min Read

ਨਿਊਜ਼ ਡੈਸਕ: ਅੱਜ ਕੱਲ੍ਹ ਸ਼ੂਗਰ ਦੀ ਸੱਮਸਿਆ ਵਧ ਗਈ ਹੈ। ਸ਼ੂਗਰ ਲੈਵਲ ਜ਼ਿਆਦਾ ਹੋਣ ਕਾਰਨ ਪੈਰਾਂ ਵਿਚ ਛਾਲੇ ਪੈਣਾ, ਨਜ਼ਰ ਘਟਣਾ, ਅਚਾਨਕ ਭਾਰ ਘਟਣਾ, ਦਿਲ ਦੇ ਰੋਗ, ਸਟ੍ਰੋਕ, ਕਿਡਨੀ ਫੇਲ ਹੋਣਾ ਆਦਿ ਗੰਭੀਰ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਸਮੇਂ ਸਿਰ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਲਈ ਅੱਜ ਅਸੀਂ ਤੁਹਾਨੂੰ ਅਜਿਹੇ ਡ੍ਰਿੰਕ ਬਾਰੇ ਦੱਸਾਂਗੇ, ਜਿਸ ਨੂੰ ਪੀਣ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।

ਮੇਥੀ ਦੇ ਬੀਜ ਸ਼ੂਗਰ ਨੂੰ ਕੰਟਰੋਲ ਕਰਨ ਲਈ ਫਾਇਦੇਮੰਦ ਹੁੰਦੇ ਹਨ। ਮੇਥੀ ਦੇ ਬੀਜਾਂ ਵਿੱਚ ਘੁਲਣਸ਼ੀਲ ਫਾਈਬਰ ਮੌਜੂਦ ਹੁੰਦਾ ਹੈ। ਇਹ ਪਾਚਨ ਕਿਰਿਆ ਨੂੰ ਹੌਲੀ ਕਰਨ ਅਤੇ ਬਲੱਡ ਸ਼ੂਗਰ ਨੂੰ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਮੇਥੀ ਕਾਰਬੋਹਾਈਡ੍ਰੇਟਸ ਅਤੇ ਸ਼ੂਗਰ ਨੂੰ ਹੌਲੀ-ਹੌਲੀ ਸੋਖਣ ‘ਚ ਮਦਦਗਾਰ ਹੈ। ਇਸ ਲਈ ਸ਼ੂਗਰ ਦੇ ਰੋਗੀਆਂ ਨੂੰ ਮੇਥੀ ਦੇ ਪਾਣੀ ਦਾ ਸੇਵਨ ਕਰਨਾ ਚਾਹੀਦਾ ਹੈ।

ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ਲਈ ਮੇਥੀ ਦੇ ਪਾਣੀ ਦਾ ਸੇਵਨ ਕੀਤਾ ਜਾ ਸਕਦਾ ਹੈ। ਇਸ ਦੇ ਲਈ ਤੁਹਾਨੂੰ ਰਾਤ ਨੂੰ ਇੱਕ ਗਲਾਸ ਪਾਣੀ ਵਿੱਚ ਇੱਕ ਚੱਮਚ ਮੇਥੀ ਦੇ ਦਾਣੇ ਭਿਓ ਕੇ ਰੱਖਣੇ ਹਨ। ਅਗਲੇ ਦਿਨ ਸਵੇਰੇ ਇਸ ਨੂੰ ਛਾਣ ਕੇ ਪੀਓ। ਜੇਕਰ ਤੁਸੀਂ ਚਾਹੋ ਤਾਂ ਰੋਜ਼ਾਨਾ ਸਵੇਰੇ ਇੱਕ ਗਲਾਸ ਪਾਣੀ ਵਿੱਚ ਥੋੜੀ ਜਿਹੀ ਮੇਥੀ ਦੇ ਦਾਣੇ ਉਬਾਲੋ ਅਤੇ ਫਿਰ ਇਸ ਨੂੰ ਛਾਣ ਕੇ ਪੀਓ।

ਮੇਥੀ ਦੇ ਪਾਣੀ ਤੋਂ ਇਲਾਵਾ, ਤੁਸੀਂ ਮੇਥੀ ਨੂੰ ਸਬਜ਼ੀਆਂ, ਦਾਲ ਆਦਿ ਵਿਚ ਮਸਾਲਾ ਦੇ ਤੌਰ ‘ਤੇ ਮਿਲਾ ਕੇ ਖਾ ਸਕਦੇ ਹੋ। ਪੁੰਗਰੇ ਹੋਏ ਮੇਥੀ ਦਾਣਾ ਖਾਣਾ ਵੀ ਇਕ ਵਧੀਆ ਵਿਕਲਪ ਹੈ। ਇੰਨਾ ਹੀ ਨਹੀਂ ਜੇਕਰ ਤੁਸੀਂ ਚਾਹੋ ਤਾਂ ਮੇਥੀ ਦੇ ਪਾਊਡਰ ਨੂੰ ਪਾਣੀ ਜਾਂ ਮੱਖਣ ‘ਚ ਮਿਲਾ ਕੇ ਪੀ ਸਕਦੇ ਹੋ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment