ਕੋਰੋਨਾਵਾਇਰਸ ਨਾਲ ਨਜਿੱਠਣ ਲਈ ਚੀਨ ਦੀ ਸਹਾਇਤਾ ਲਈ ਕੈਨੇਡਾ ਤਿਆਰ: ਟਰੂਡੋ

TeamGlobalPunjab
2 Min Read

ਇਥੋਪੀਆ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੀਨ ‘ਚ ਫੈਲੇ ਖਤਰਨਾਕ ਕੋਰੋਨਾਵਾਇਰਸ ਲਈ ਚੀਨ ਦੀ ਹੋਰ ਸਹਾਇਤਾ ਕਰਨ ਲਈ ਤਿਆਰ ਹਨ। ਟਰੂਡੋ ਨੇ ਕਿਹਾ ਕਿ ਮੈਡੀਕਲ ਲਈ ਜ਼ਰੂਰੀ ਵਰਤੋਂ ਦਾ ਸਮਾਨ, ਜਿਨ੍ਹਾਂ ਵਿੱਚ ਫੇਸ ਮਾਸਕ ਤੇ ਹੋਰ ਪ੍ਰੋਟੈਕਟਿਵ ਗੇਅਰ ਸ਼ਾਮਲ ਹਨ, ਲਈ ਚੀਨ ਵੱਲੋਂ ਪਹਿਲਾਂ ਕੀਤੀ ਗਈ ਬੇਨਤੀ ਦੇ ਆਧਾਰ ਉੱਤੇ ਉਨ੍ਹਾਂ ਨੂੰ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।

ਚੀਨ ‘ਚ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਜਸਟਿਨ ਟਰੂਡੋ ਆਪਣੇ ਇਥੋਪੀਆ ਦੇ ਤਿੰਨ ਰੋਜ਼ਾ ਦੌਰੇ ਦੇ ਖ਼ਤਮ ਹੋਣ ਤੋਂ ਪਹਿਲਾਂ ਕੀਤੀ ਗਈ ਕਾਨਫਰੰਸ ‘ਚ ਟਰੂਡੋ ਨੇ ਕਿਹਾ ਕਿ ਅਸੀਂ ਚੀਨ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਨ੍ਹਾਂ ਕੋਲ ਵਾਇਰਸ ਨਾਲ ਨਜਿੱਠਣ ਲਈ ਸਾਰੇ ਜ਼ਰੂਰੀ ਸਰੋਤ ਮੌਜੂਦ ਹਨ।

ਉਨ੍ਹਾਂ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਹ ਉਨ੍ਹਾਂ ਲਈ ਤੇ ਦੁਨੀਆਂ ਭਰ ਵਿੱਚ ਮੁਸ਼ਕਲ ਦੀ ਘੜੀ ਹੈ ਪਰ ਕੌਮਾਂਤਰੀ ਭਾਈਚਾਰੇ ਨਾਤੇ ਸਾਨੂੰ ਉਨ੍ਹਾਂ ਨਾਲ ਮਿਲ ਕੇ ਕੰਮ ਕਰਨਾ ਹੋਵੇਗਾ ਤੇ ਅਸੀਂ ਉਨ੍ਹਾਂ ਦੀ ਸਹਾਇਤਾ ਲਈ ਹਰ ਵੇਲੇ ਤਿਆਰ ਹਾਂ।

ਦੱਸ ਦਈਏ ਦੁਨੀਆ ਭਰ ਵਿੱਚ 37,000 ਲੋਕ ਕੋਰੋਨਾਇਰਸ ਦੀ ਚਪੇਟ ‘ਚ ਆ ਚੁੱਕੇ ਹਨ ਤੇ 800 ਤੋਂ ਵੀ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। 2002-2003 ਵਿੱਚ ਫੈਲੀ ਸਾਰਸ ਵਰਗੀ ਮਹਾਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਨਾਲੋਂ ਵੀ ਇਹ ਅੰਕੜਾ ਟੱਪ ਚੁੱਕਿਆ ਹੈ। ਚੀਨ ਤੋਂ ਬਾਹਰ ਹੁਣ ਤੱਕ ਦੋ ਮੌਤਾਂ ਹੋ ਚੁੱਕੀਆਂ ਹਨ, ਇੱਕ ਹਾਂਗਕਾਂਗ ਵਿੱਚ ਤੇ ਦੂਜੀ ਫਿਲੀਪੀਨਜ਼ ਵਿੱਚ ਹੋਈ ਹੈ। ਕੈਨੇਡਾ ਵਿੱਚ ਵੀ ਕੋਰੋਨਾਵਾਇਰਸ ਦੇ ਸੱਤ ਕੇਸਾਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ‘ਚੋ ਦੋ ਮਾਮਲਿਆ ਦੀ ਪੁਸ਼ਟੀ ਹਾਲ ਹੀ ਵਿੱਚ ਹੋਈ ਹੈ।

- Advertisement -

Share this Article
Leave a comment