ਹਰਿਆਣਾ ‘ਚ ਹਫ਼ਤਾ ਹੋਰ ਵਧਾਇਆ ਗਿਆ ਲਾਕਡਾਊਨ,ਦੁਕਾਨਦਾਰਾਂ ਨੂੰ Odd-Even ਫਾਰਮੂਲੇ ਦਾ ਕਰਨਾ ਹੋਵੇਗਾ ਪਾਲਣ

TeamGlobalPunjab
1 Min Read

ਹਰਿਆਣਾ: ਹਰਿਆਣਾ ਸਰਕਾਰ ਨੇ ਕੋਰੋਨਾ ਦੇ ਵਧਦੇ ਕੇਸਾਂ ਕਾਰਨ ਲੌਕਡਾਊਨ ਸੱਤ ਦਿਨ ਹੋਰ ਵਧਾ ਦਿੱਤਾ ਹੈ। ਇਸ ਸਬੰਧੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਐਲਾਨ ਕੀਤਾ ਹੈ ਕਿ ਹਰਿਆਣਾ ਵਿੱਚ 7 ਜੂਨ ਤੱਕ ਦੇ ਲਈ ਲਾਕਡਾਊਨ ਨੂੰ ਵਧਾਇਆ ਜਾ ਰਿਹਾ ਹੈ । ਇਸ ਦੇ ਨਾਲ ਹੀ ਹੁਣ ਦੁਕਾਨਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲ੍ਹ ਸਕਣਗੀਆਂ ,ਜੋ ਕਿ ਪਹਿਲਾਂ 7 ਤੋਂ ਦੁਪਹਿਰ 12 ਵਜੇ ਖੁੱਲ੍ਹਦੀਆਂ ਸਨ।

ਦੱਸ ਦੇਈਏ ਕਿ ਹਰਿਆਣਾ ‘ਚ ਪਹਿਲੀ ਵਾਰ 3 ਮਈ ਨੂੰ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਸੀ ਅਤੇ ਉਦੋਂ ਤੋਂ ਇਸ ਨੂੰ 4 ਵਾਰ ਵਧਾਇਆ ਜਾ ਚੁੱਕਾ ਹੈ। ਤਾਲਾਬੰਦੀ ਕੱਲ੍ਹ ਯਾਨੀ ਕਿ 31 ਮਈ ਨੂੰ ਖ਼ਤਮ ਹੋ ਰਹੀ ਹੈ, ਜਿਸ ਨੂੰ 7 ਜੂਨ ਤੱਕ ਵਧਾ ਦਿੱਤਾ ਗਿਆ ਹੈ।ਇਸ ਦੌਰਾਨ ਦੁਕਾਨਦਾਰਾਂ ਨੂੰ ਆਡ-ਈਵਨ ਫਾਰਮੂਲੇ ਦਾ ਪਾਲਣ ਕਰਨਾ ਹੋਵੇਗਾ।15 ਜੂਨ ਤੱਕ ਸਾਰੇ ਵਿਦਿਅਕ ਅਦਾਰੇ ਬੰਦ ਰਹਿਣਗੇ । ਇਸ ਦੌਰਾਨ ਨਾਈਟ ਕਰਫਿਊ ਵੀ ਜਾਰੀ ਰਹੇਗਾ। ਰਾਤ ਨੂੰ 10 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਹਰ ਇੱਕ ਨੂੰ ਨਾਈਟ ਕਰਫਿਊ ਦਾ ਪਾਲਣ ਕਰਨਾ ਪਵੇਗਾ।

Share this Article
Leave a comment