ਦਿੱਲੀ ਧਰਨੇ ‘ਚ ਪਹੁੰਚੇ ਟਰੱਕ ਭਰ ਕੇ ਮੰਜੇ, ਇਸ ਜ਼ਿਲ੍ਹੇ ਦੇ ਨੌਜਵਾਨਾਂ ਨੇ ਕੀਤੀ ਸੇਵਾ

TeamGlobalPunjab
2 Min Read

ਸ੍ਰੀ ਮੁਕਤਸਰ ਸਾਹਿਬ : ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿੱਚ ਚੱਲ ਰਹੇ ਅੰਦੋਲਨ ਨੂੰ ਅੱਜ 50 ਦਿਨ ਹੋ ਗਏ ਹਨ। ਪਹਿਲੇ ਦਿਨ ਤੋਂ ਹੁਣ ਤੱਕ ਕਿਸਾਨਾਂ ਦੇ ਅੰਦਰ ਜੋਸ਼ ਬਰਕਰਾਰ ਹੈ ਅਤੇ ਕਾਫ਼ਲਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਅੰਦੋਲਨ ਨੂੰ ਹਰ ਵਰਗ ਵੱਲੋਂ ਸਹਿਯੋਗ ਮਿਲ ਰਿਹਾ ਹੈ। ਜਿਸ ਤਹਿਤ ਸ੍ਰੀ ਮੁਕਤਸਰ ਸਾਹਿਬ ਤੋਂ ਕੁਝ ਨੌਜਵਾਨਾਂ ਵੱਲੋਂ ਇਕ ਵੱਡੀ ਸੇਵਾ ਇਸ ਅੰਦੋਲਨ ਲਈ ਕੀਤੀ ਗਈ।

ਮੁਕਤਸਰ ਸਾਹਿਬ ਦੇ 6 ਨੌਜਵਾਨਾਂ ਨੇ ਮਿਲ ਕੇ ਦਿੱਲੀ ਧਰਨੇ ‘ਤੇ ਬੈਠੇ ਕਿਸਾਨਾਂ ਨੂੰ ਮੰਜੇ ਪਹੁੰਚਾਏ ਹਨ। ਟਰੱਕਾਂ ‘ਚ ਭਰ ਕੇ 150 ਦੇ ਕਰੀਬ ਮੰਜੇ ਦਿੱਲੀ ਧਰਨੇ ਵਿਚ ਇਨ੍ਹਾਂ ਨੌਜਵਾਨਾਂ ਨੇ ਦਿੱਤੇ ਹਨ। ਇਨ੍ਹਾਂ ਸੇਵਾਦਾਰਾਂ ਮੁਤਾਬਕ 150 ਮੰਜਿਆਂ ਦੇ ਲਈ ਲਗਭਗ 1 ਲੱਖ ਰੁਪਏ ਹੁਣ ਤੱਕ ਖਰਚ ਹੋ ਚੁੱਕੇ ਹਨ।

- Advertisement -

ਨੌਜਵਾਨਾਂ ਮੁਤਾਬਕ ਬਜ਼ੁਰਗ ਕਿਸਾਨਾਂ ਨੂੰ ਟਰਾਲੀ ‘ਚ ਉੱਠਣ ਅਤੇ ਬੈਠਣ ਵਿਚ ਕਾਫੀ ਮੁਸ਼ਕਲਾਂ ਆ ਰਹੀਆਂ ਸਨ। ਇਸ ਲਈ ਉਨ੍ਹਾਂ ਨੇ ਵਿਚਾਰ ਕੀਤਾ ਕਿ ਦਿੱਲੀ ਵਿਚ ਮੰਜੇ ਪਹੁੰਚਾਏ ਜਾਣ। ਜਿਸ ਦੇ ਨਾਲ ਬਜ਼ੁਰਗ ਕਿਸਾਨਾਂ ਨੂੰ ਇਨ੍ਹਾਂ ਮੁਸ਼ਕਲਾਂ ਤੋਂ ਕਾਫ਼ੀ ਰਾਹਤ ਮਿਲੇਗੀ। ਇਹ ਸੇਵਾ ਟਿਕਰੀ ਬਾਰਡਰ ‘ਤੇ ਚੱਲ ਰਹੇ ਧਰਨੇ ਨੂੰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਨੌਜਵਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਾਕੀ ਧਰਨਿਆਂ ਨੂੰ ਵੀ ਮੰਜਿਆਂ ਦੀ ਸੇਵਾ ਦਿੱਤੀ ਜਾਵੇਗੀ। ਮੰਜੇ ਲੈ ਕੇ ਪਹੁੰਚੇ ਮਨਤੇਜ ਸਿੰਘ ਨੇ ਕਿਹਾ ਕਿ ਅਸੀਂ ਕੇਂਦਰ ਸਰਕਾਰ ਅੱਗੇ ਗੁਹਾਰ ਲਗਾ ਰਹੇ ਹਾਂ ਕਿ ਤਿੰਨ ਖੇਤੀ ਕਾਨੂੰਨ ਜਲਦ ਤੋਂ ਜਲਦ ਵਾਪਸ ਕੀਤੇ ਜਾਣ ਤਾਂ ਜੋ ਇਹ ਅੰਦੋਲਨ ਖ਼ਤਮ ਹੋ ਸਕੇ। ਪਰ ਜਦੋਂ ਤਕ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਇਸ ਸੰਘਰਸ਼ ਜਾਰੀ ਰਹੇਗਾ ਅਤੇ ਇਸ ਨੂੰ ਹੋਰ ਲੰਬਾ ਚਲਾਇਆ ਜਾਵੇਗਾ। ਦਿੱਲੀ ਵਿੱਚ ਬੈਠੇ ਬਜ਼ੁਰਗ ਕਿਸਾਨਾਂ ਅਤੇ ਮਹਿਲਾਵਾਂ ਨੂੰ ਕੋਈ ਮੁਸ਼ਕਲ ਨਾ ਆਵੇ ਇਸ ਦੇ ਲਈ ਜਿਹੜੀ ਚੀਜ਼ ਦੀ ਵੀ ਜ਼ਰੂਰਤ ਹੋਵੇਗੀ ਅਸੀਂ ਪਹੁੰਚਾਉਂਦੇ ਰਹਾਂਗੇ।

Share this Article
Leave a comment