ਨਿਊਜ਼ ਡੈਸਕ: ਖਰਬੂਜਾ ਗਰਮੀਆਂ ਦਾ ਇਕ ਖਾਸ ਫਲ ਹੈ, ਇਹ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਖਣਿਜ ਨਾਲ ਭਰਪੂਰ ਹੁੰਦਾ ਹੈ ਪਰ ਸਭ ਤੋਂ ਖਾਸ ਗੱਲ ਇਹ ਹੈ ਕਿ ਇਸ ‘ਚ 95 ਫੀਸਦੀ ਪਾਣੀ ਹੁੰਦਾ ਹੈ ਜੋ ਗਰਮੀਆਂ ਦੇ ਲਿਹਾਜ਼ ਨਾਲ ਬਹੁਤ ਫਾਇਦੇਮੰਦ ਹੈ।
ਹਾਲ ਹੀ ਵਿੱਚ ਇੱਕ ਖਾਸ ਕਿਸਮ ਦੇ ਦੋ ਖਰਬੂਜਿਆਂ ਨੂੰ ਜਾਪਾਨ ‘ਚ ਲਗਭਗ 18 ਲੱਖ ਰੁਪਏ ਵਿੱਚ ਖਰੀਦਿਆ ਗਿਆ ਹੈ। ਜਾਪਾਨ ਵਿੱਚ ਯੁਬਾਰੀ ਖਰਬੂਜੇ ਦਾ ਕਾਫ਼ੀ ਕਰੇਜ਼ ਹੈ। ਹਰ ਸਾਲ ਜਾਪਾਨ ਵਿੱਚ ਇਨ੍ਹਾਂ ਖਰਬੂਜਿਆਂ ਦੀ ਨਿਲਾਮੀ ਕੀਤੀ ਜਾਂਦੀ ਹੈ। ਇਸ ਸਾਲ ਜਾਪਾਨ ਦੇ ਉੱਤਰੀ ਹੋਕਾਇਡੋ ਵਿੱਚ ਇਨ੍ਹਾਂ ਦੋ ਖਰਬੂਜਿਆਂ ਦੀ ਨੀਲਾਮੀ ਕੀਤੀ ਗਈ।
- Advertisement -
ਇਸ ਨੀਲਾਮੀ ਦੇ ਆਯੋਜਕਾਂ ਨੇ ਦੱਸਿਆ ਕਿ ਇਹ ਯੁਬਾਰੀ ਖਰਬੂਜੇ ਆਪਣੀ ਉੱਚ ਗੁਣਵੱਤਾ ਤੇ ਮਿੱਠੇ ਸਵਾਦ ਲਈ ਜਾਣੇ ਜਾਂਦੇ ਹਨ। ਖਰਬੂਜੇ ਦੀ ਇਸ ਖਾਸ ਕਿਸਮ ਨੂੰ ਯੁਬਾਰੀ ਕਿੰਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਸਦੀ ਫਸਲ ਜਾਪਾਨ ਦੇ ਯੁਬਾਰੀ ਇਲਾਕੇ ਵਿੱਚ ਹੁੰਦੀ ਹੈ। ਇਥੋਂ ਦੇ ਕਿਸਾਨ ਫਲ ਦੇ ਆਕਾਰ ਤੇ ਖੂਬਸੂਰਤੀ ਨੂੰ ਲੈ ਕੇ ਬਹੁਤ ਧਿਆਨ ਰੱਖਦੇ ਹਨ।
ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸ ਵਾਰ ਇੱਕ ਬੇਬੀ ਫ਼ੂਡ ਪ੍ਰੋਡਿਊਸਰ ਨੇ ਨਿਲਾਮੀ ਦੇ ਦੌਰਾਨ ਇਨ੍ਹਾਂ ਖਰਬੂਜਿਆਂ ਨੂੰ ਖਰੀਦਿਆ ਹੈ। ਖਰਬੂਜ਼ੇ ਦੀ ਨਿਲਾਮੀ ਛੋਟੇ ਬੱਚਿਆਂ ਵਾਲੇ ਪਰਿਵਾਰਾਂ ਨੂੰ ਦਾਨ ਕੀਤੀ ਜਾਵੇਗੀ, ਜਿਨ੍ਹਾਂ ਨੂੰ ਪਹਿਲਾਂ ਆਨਲਾਈਨ ਡਰਾਅ ‘ਚ ਚੁਣਿਆ ਗਿਆ ਸੀ।