ਨਿਊਜ਼ ਡੈਸਕ: ਉੱਤਰੀ ਭਾਰਤ ਵਿੱਚ ਤਾਪਮਾਨ ਡਿੱਗਣ ਕਾਰਨ ਠੰਢ ਆਪਣੇ ਸਿਖਰ ’ਤੇ ਹੈ। ਠੰਢ ਤੋਂ ਬਚਾਅ ਲਈ ਲੋਕ ਗਰਮ ਕੱਪੜੇ ਪਾ ਕੇ ਘਰਾਂ ਤੋਂ ਬਾਹਰ ਨਿਕਲ ਰਹੇ ਹਨ। ਠੰਢ ਤੋਂ ਬਚਣ ਲਈ ਕੁਝ ਲੋਕ ਰਾਤ ਨੂੰ ਵੀ ਗਰਮ ਕੱਪੜੇ ਪਾ ਕੇ ਸੌਂਦੇ ਹਨ। ਰਾਤ ਨੂੰ ਗਰਮ ਕੱਪੜੇ ਪਾ ਕੇ ਸੌਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਰਾਤ ਨੂੰ ਗਰਮ ਕੱਪੜੇ ਪਹਿਨਣ ਨਾਲ ਨਾਂ ਸਿਰਫ ਖੂਨ ਦਾ ਸੰਚਾਰ ਹੌਲੀ ਹੋ ਜਾਂਦਾ ਹੈ, ਬਲਕਿ ਚਮੜੀ ਨਾਲ ਸਬੰਧਤ ਬਿਮਾਰੀਆਂ ਵੀ ਹੁੰਦੀਆਂ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਰਾਤ ਨੂੰ ਸਵੈਟਰ ਜਾਂ ਗਰਮ ਕੱਪੜੇ ਪਹਿਨ ਕੇ ਕਿਉਂ ਨਹੀਂ ਸੌਣਾ ਚਾਹੀਦਾ।
ਇੱਕ ਰਿਪੋਰਟ ਮੁਤਾਬਕ ਰਾਤ ਨੂੰ ਗਰਮ ਕੱਪੜੇ ਪਾਉਣ ਨਾਲ ਚਮੜੀ ਦੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਰਾਤ ਨੂੰ ਗਰਮ ਕੱਪੜੇ ਪਾ ਕੇ ਸੌਣ ਨਾਲ ਸਰੀਰ ‘ਚ ਨਮੀ ਦੀ ਕਮੀ ਹੁੰਦੀ ਹੈ, ਅਜਿਹੇ ‘ਚ ਤੁਹਾਨੂੰ ਐਗਜ਼ੀਮਾ ਅਤੇ ਖੁਜਲੀ ਵਰਗੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਤੋਂ ਇਲਾਵਾ ਜੁਰਾਬਾਂ ਪਹਿਨ ਕੇ ਸੌਣ ਨਾਲ ਬੈਕਟੀਰੀਅਲ ਇਨਫੈਕਸ਼ਨ ਹੋ ਸਕਦੀ ਹੈ।
ਰਾਤ ਨੂੰ ਸਵੈਟਰ ਜਾਂ ਹੋਰ ਗਰਮ ਕੱਪੜੇ ਪਾ ਕੇ ਸੌਣ ਨਾਲ ਬਲੱਡ ਪ੍ਰੈਸ਼ਰ ਵੀ ਵਧਦਾ ਹੈ। ਰਾਤ ਨੂੰ ਸਵੈਟਰ ਜਾਂ ਗਰਮ ਕੱਪੜਿਆਂ ਕਾਰਨ ਪਸੀਨਾ ਆ ਸਕਦਾ ਹੈ, ਜਿਸ ਦਾ ਸਿੱਧਾ ਅਸਰ ਬਲੱਡ ਪ੍ਰੈਸ਼ਰ ‘ਤੇ ਪੈਂਦਾ ਹੈ।
ਸਵੈਟਰ ਜਾਂ ਗਰਮ ਕੱਪੜੇ ਪਾ ਕੇ ਸੌਣ ਨਾਲ ਸਰੀਰ ‘ਚ ਹਵਾ ਦਾ ਦਬਾਅ ਘੱਟ ਜਾਂਦਾ ਹੈ, ਜਿਸ ਕਾਰਨ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ। ਜੇਕਰ ਅਸੀਂ ਲੰਬੇ ਸਮੇਂ ਤੱਕ ਗਰਮ ਕੱਪੜੇ ਪਾ ਕੇ ਸੌਂਦੇ ਹਾਂ ਤਾਂ ਸਾਨੂੰ ਦਿਲ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- Advertisement -
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.