Home / ਜੀਵਨ ਢੰਗ / ਜਾਣੋ ਇਹਨੀਂ ਦਿਨੀਂ ਕਿਹੜੇ ਸਾਊਥ ਸੁਪਰ ਸਟਾਰ ਨੇ ਚਰਚਾ ‘ਚ’

ਜਾਣੋ ਇਹਨੀਂ ਦਿਨੀਂ ਕਿਹੜੇ ਸਾਊਥ ਸੁਪਰ ਸਟਾਰ ਨੇ ਚਰਚਾ ‘ਚ’

ਨਿਊਜ਼ ਡੈਸਕ :- ਸਾਊਥ ਸੁਪਰਸਟਾਰ ਇਨ੍ਹੀਂ-ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਰਾਧੇ ਸ਼ਾਮ’ ਨੂੰ ਲੈ ਕੇ ਕਾਫ਼ੀ ਚਰਚਾ ’ਚ ਹੈ। ਦਰਸ਼ਕਾਂ ਨੂੰ ਪ੍ਰਭਾਸ ਦੀ ਇਸ ਰੋਮਾਂਟਿਕ ਫ਼ਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਦੱਸ ਦਈਏ ਇਸ ਫ਼ਿਲਮ ’ਚ ਪ੍ਰਭਾਸ ਪੂਜਾ ਹੇਗੜੇ ਨਾਲ ਰੋਮਾਂਸ ਕਰਦੇ ਨਜ਼ਰ ਆਉਣਗੇ। ਹੁਣ ਤਕ ਇਸ ਫ਼ਿਲਮ ਦੇ ਪੋਸਟਰ ਤੋਂ ਇਲਾਵਾ ਪੂਜਾ ਹੇਗੜੇ ਤੇ ਪ੍ਰਭਾਸ ਦੇ ਲੁੱਕਸ ਦੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਇਸਦੇ ਨਾਲ ਹੀ ਪ੍ਰਭਾਸ ਨੇ ਫ਼ਿਲਮ ਦਾ ਇਕ ਪੋਸਟਰ ਸਾਂਝਾ ਕੀਤਾ ਹੈ ਜਿਸ ’ਚ ਪ੍ਰਭਾਸ ਦਾ ਰੈਟਰੋ ਲੁੱਕ ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ।

ਪ੍ਰਭਾਸ ਤੇ ਪੂਜਾ ਹੇਗੜੇ ਦੀ ਇਹ ਫ਼ਿਲਮ ਇਸੇ ਸਾਲ 30 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ‘ਰਾਧੇ ਸ਼ਾਮ’ ਇਕ ਪੀਰੀਅਡ ਰੋਮਾਂਟਿਕ ਡਰਾਮਾ ਫ਼ਿਲਮ ਹੈ। ਇਹ ਕਈ ਭਾਸ਼ਾਵਾਂ ਜਿਵੇਂ ਹਿੰਦੀ, ਅੰਗਰੇਜ਼ੀ, ਤੇਲਗੂ ’ਚ ਵੀ ਰਿਲੀਜ਼ ਕੀਤਾ ਜਾਵੇਗਾ। ਫ਼ਿਲਮ ਦਾ ਨਿਰਦੇਸ਼ਨ ਰਾਧਾ ਕ੍ਰਿਸ਼ਨ ਕੁਮਾਰ ਕਰ ਰਹੇ ਹਨ, ਜਦਕਿ ਇਸਦੇ ਨਿਰਮਾਤਾਵਾਂ ’ਚ ਵਾਮਸੀ ਕ੍ਰਿਸ਼ਨਾ ਰੈੱਡੀ, ਪ੍ਰਮੋਦ ਉੱਪਲ ਤੇ ਭੂਸ਼ਣ ਕੁਮਾਰ ਸ਼ਾਮਲ ਹਨ। ਇਹ ਪ੍ਰਭਾਸ ਦੀ 20ਵੀਂ ਫ਼ਿਲਮ ਹੈ।

ਇਸਤੋਂ ਇਲਵਾ ਪ੍ਰਭਾਸ ਆਪਣੀ ਇਕ ਹੋਰ ਫ਼ਿਲਮ ‘ਆਦੀਪੁਰਸ਼’ ਨੂੰ ਲੈ ਕੇ ਵੀ ਕਾਫ਼ੀ ਚਰਚਾ ’ਚ ਹਨ। ਇਸ ’ਚ ਉਹ ਭਗਵਾਨ ਰਾਮ ਦੇ ਕਿਰਦਾਰ ’ਚ ਨਜਰ ਆਉਣਗੇ

Check Also

Omicron ਦੇ ਲੱਛਣ ਕੀ ਹਨ? ਦੱਖਣੀ ਅਫਰੀਕੀ ਡਾਕਟਰ ਨੇ ਕੋਰੋਨਾ ਦੇ ਨਵੇਂ ਰੂਪ ਦਾ ਕੀਤਾ ਖੁਲਾਸਾ

ਕੇਪ ਟਾਊਨ: ਦੱਖਣੀ ਅਫ਼ਰੀਕਾ ਵਿੱਚ ਕੋਰੋਨਾ ਵਾਇਰਸ ਦਾ ਇੱਕ ਨਵਾਂ ਰੂਪ ਓਮੀਕ੍ਰੋਨ ਮਿਲਣ ਤੋਂ ਬਾਅਦ …

Leave a Reply

Your email address will not be published. Required fields are marked *