ਆਯੁਰਵੇਦ ਦੇ ਇਹ 6 ਸੁਪਰਫੂਡਸ ਤੁਹਾਨੂੰ ਬੀਮਾਰੀਆਂ ਤੋਂ ਹਮੇਸ਼ਾਂ ਲਈ ਰੱਖਣਗੇ ਦੂਰ

TeamGlobalPunjab
2 Min Read

ਨਿਊਜ਼ ਡੈਸਕ : ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਆਯੁਰਵੇਦ ਮੁਤਾਬਕ ਸੁਪਰਫੂਡ ਮੰਨਿਆ ਜਾਂਦਾ ਹੈ। ਤੁਸੀਂ ਆਪਣੀ ਇਮਿਊਨਿਟੀ ਨੂੰ ਵਧਾਉਣ ਲਈ ਚਾਹੇ ਜਿੰਨੀ ਮਰਜੀ ਚੰਗੀ ਖੁਰਾਕ ਲੈ ਲਵੋ, ਪਰ ਇਨ੍ਹਾਂ ਚੀਜ਼ਾਂ ਬਗੈਰ ਤੁਹਾਡੀ ਇਮਿਊਨਿਟੀ ਮਜ਼ਬੂਤ ਨਹੀਂ ਹੋ ਸਕਦੀ।

ਆਓ ਅੱਜ ਅਸੀਂ ਜਾਣਦੇ ਹਾਂ ਕਿਹੜੇ ਨੇ ਉਹ ਸੁਪਰਫੂਡਸ

ਦੇਸੀ ਘਿਓ

ਆਯੁਰਵੇਦ ਦੇਸੀ ਘਿਓ ਨੂੰ ਸੁਪਰਫੂਡ ਮੰਨਦਾ ਹੈ, ਜਿਸ ਦਾ ਸੇਵਨ ਸਰੀਰ ਲਈ ਬਹੁਤ ਜ਼ਰੂਰੀ ਹੈ। ਪਾਚਨ ਤੰਤਰ ਨੂੰ ਬਿਹਤਰ ਬਣਾਉਣ ਦੇ ਨਾਲ ਸਰੀਰ ਤੋਂ ਜ਼ਹਿਰੀਲੇ ਪਾਦਰਥਾਂ ਨੂੰ ਵੀ ਬਾਹਰ ਕੱਢਣ ਦਾ ਕੰਮ ਕਰਦਾ ਹੈ।

ਹਲਦੀ

ਇੱਕ ਵਧੀਆ ਐਂਟੀਆਕਸਿਡੇਂਟ ਹੋਣ ਤੋਂ ਲੈ ਕੇ ਐਂਟੀ-ਬੈਕਟੀਰਿਅਲ ਅਤੇ ਐਂਟੀ-ਫੰਗਲ ਵਰਗੇ ਗੁਣ ਹੋਣ ਕਾਰਨ ਹਲਦੀ ਨੂੰ ਹਰ ਰੋਜ਼ ਆਪਣੇ ਖਾਣੇ ਵਿੱਚ ਸ਼ਾਮਲ ਕਰਨ ਲਈ ਤੁਹਾਡੇ ਕੋਲ ਕਈ ਕਾਰਨ ਹਨ। ਪ੍ਰਾਚੀਨਕਾਲ ਤੋਂ ਹੀ ਆਯੁਰਵੇਦ ਵਿੱਚ ਹਲਦੀ ਦੀ ਵਰਤੋਂ ਕਾਫ਼ੀ ਦਵਾਈਆਂ ਵਿੱਚ ਕੀਤੀ ਜਾਂਦੀ ਰਹੀ ਹੈ।

ਕੋਸਾ ਪਾਣੀ

ਸਵੇਰੇ ਖਾਲੀ ਪੇਟ ਕੋਸਾ ਪਾਣੀ ਪੀਣ ਦੇ ਕਈ ਫਾਇਦੇ ਹਨ। ਇਸ ਨਾਲ ਨਾਂ ਸਿਰਫ ਤੁਹਾਡਾ ਪੇਟ ਸਾਫ਼ ਰਹਿੰਦਾ ਹੈ, ਸਗੋਂ ਇਸ ਨਾਲ ਤੁਹਾਡੀ ਬਾਡੀ ਵੀ ਡਿਟਾਕਸ ਹੁੰਦੀ ਹੈ। ਚਮੜੀ ਨੂੰ ਕੁਦਰਤੀ ਰੂਪ ਨਾਲ ਸੁੰਦਰ ਬਣਾਉਣ ਲਈ ਕੋਸੇ ਪਾਣੀ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

ਦੁੱਧ

ਆਯੁਰਵੇਦ ਅਨੁਸਾਰ ਗਰਮ ਦੁੱਧ ਦਾ ਸੇਵਨ ਹੀ ਸਿਹਤ ਲਈ ਫਾਇਦੇਮੰਦ ਹੈ, ਠੰਡਾ ਦੁੱਧ ਪਚਾਉਣ ‘ਚ ਥੋੜ੍ਹਾ ਔਖਾ ਹੁੰਦਾ ਹੈ। ਰਾਤ ਨੂੰ ਸੋਣ ਤੋਂ ਪਹਿਲਾਂ ਕੋਸਾ ਜਾਂ ਗਰਮ ਦੁੱਧ ਪੀਣ ਨਾਲ ਚੰਗੀ ਨੀਂਦ ਦੇ ਨਾਲ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ।

ਨੀਂਬੂ

ਨੀਂਬੂ ਸਾਡੇ ਸਰੀਰ ਦੇ ਪੀਐਚ ਲੈਵਲ ਨੂੰ ਠੀਕ ਪੱਧਰ ‘ਤੇ ਬਣਾ ਕੇ ਰੱਖਣ ਵਿੱਚ ਮਦਦਗਾਰ ਹੁੰਦਾ ਹੈ। ਉੱਥੇ ਹੀ ਨੀਂਬੂ ਵਿੱਚ ਆਇਰਨ, ਮੈਗਨੀਸ਼ਿਅਮ, ਫਾਸਫੋਰਸ, ਕੈਲਸ਼ਿਅਮ, ਪੋਟਾਸ਼ਿਅਮ ਅਤੇ ਜ਼ਿੰਕ ਵਰਗੇ ਮਿਨਰਲ ਹੁੰਦੇ ਹਨ, ਜੋ ਸਰੀਰ ਦੀਆਂ ਵੱਖ-ਵੱਖ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ।

ਅਦਰਕ

ਇਨਫੈਕਸ਼ਨ ਤੋਂ ਬਚਣ ਅਤੇ ਸਰੀਰ ਦੀਆਂ ਬਿਮਾਰੀਆਂ ਰੋਕਣ ਦੀ ਸਮਰੱਥਾ ਨੂੰ ਵਧਾਉਣ ਲਈ ਅਦਰਕ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਅਦਰਕ ਦਾ ਸੇਵਨ ਪਾਚਨ ਤੰਤਰ ਨੂੰ ਬਿਹਤਰ ਕਰਨ ਦੇ ਨਾਲ ਔਰਤਾਂ ਨੂੰ ਪੀਰੀਅਡਸ ਦੇ ਦਰਦ ਤੋਂ ਵੀ ਛੁਟਕਾਰਾ ਦਵਾਉਣ ਦਾ ਕੰਮ ਕਰਦਾ ਹੈ।

Share this Article
Leave a comment