Home / ਜੀਵਨ ਢੰਗ / ਗਰਮੀਆਂ ਦੇ ਫਲਾਂ ਤੋਂ ਕੁਦਰਤੀ ਸਿਰਕਾ ਅਤੇ ਘੱਟ ਅਲਕੋਹਲ ਵਾਲੇ ਕਾਰਬੋਨੇਟਿਡ ਪੇਅ ਬਣਾਉ

ਗਰਮੀਆਂ ਦੇ ਫਲਾਂ ਤੋਂ ਕੁਦਰਤੀ ਸਿਰਕਾ ਅਤੇ ਘੱਟ ਅਲਕੋਹਲ ਵਾਲੇ ਕਾਰਬੋਨੇਟਿਡ ਪੇਅ ਬਣਾਉ

-ਪਰਮ ਪਾਲ ਸਹੋਤਾ

ਅਪ੍ਰੈਲ ਤੋਂ ਜੁਲਾਈ ਦੇ ਗਰਮ ਰੁੱਤ ਦੇ ਮਹੀਨਿਆਂ ਵਿੱਚ ਪਾਏ ਜਾਣ ਵਾਲੇ ਰਸ ਭਰੇ ਫਲ ਜਿਸ ਤਰਾਂ ਕਿ ਅੰਗੂਰ, ਜਾਮਣ, ਆਲੂਬੁਖਾਰਾ, ਅੰਬ, ਨਾਖਾਂ ਆਦਿ, ਪਿਆਸ ਬੁਝਾਉਣ ਦੇ ਨਾਲ ਨਾਲ ਜਰੂਰੀ ਤੱਤਾਂ ਦੇ ਭਰਪੂਰ ਸਰੋਤ ਹਨ। ਪਰ ਗਰਮੀ ਅਤੇ ਨਮੀਂ ਕਾਰਣ ਇਹ ਫਲ ਕੁਦਰਤੀ ਅਤੇ ਸੂਖਮ ਜੀਵਾਂ ਦੀਆਂ ਕਿਰਿਆਵਾਂ ਕਾਰਣ ਜਲਦੀ ਖਰਾਬ ਹੋ ਜਾਂਦੇ ਹਨ ਅਤੇ ਇਨ੍ਹਾਂ ਦਾ ਜਲਦ ਇਸਤੇਮਾਲ ਜ਼ਰੂਰੀ ਹੋ ਜਾਂਦਾ ਹੈ। ਆਮ ਤੌਰ ‘ਤੇ ਇਨ੍ਹਾਂ ਫਲਾਂ ਤੋਂ ਬੋਤਲਬੰਦ ਰਸ ਅਤੇ ਰਸ ਦੇ ਕੌਨਸੈਂਟ੍ਰੇਟਸ ਤਿਆਰ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਬਣਾਉਣ ਦੇ ਲਈ ਰਸ ਨੂੰ ਗਰਮ ਕੀਤਾ ਜਾਂਦਾ ਹੈ। ਇਸ ਕਰਕੇ ਬਹੁਤ ਸਾਰੇ ਰਸ ਵਿਚਲੇ ਸੰਵੇਦਨਸ਼ੀਲ ਤੱਤ ਗਰਕ ਹੋ ਜਾਂਦੇ ਹਨ। ਨਾਲ ਦੀ ਨਾਲ ਪ੍ਰੈਜਰਵੇਟਿਵ ਤੇ ਚੀਨੀ ਪਾਉਣ ਕਰਕੇ ਬਹੁਤ ਸਾਰੇ ਲੋਕ ਇਨ੍ਹਾਂ ਨੂੰ ਪਸੰਦ ਨਹੀਂ ਕਰਦੇ।

ਫਲਾਂ ਦੇ ਰਸ ਦਾ ਖਮੀਰ, ਐਸਿਟਿਕ ਅਤੇ ਲੈਕਟਿਕ ਐਸਿਡ ਬੈਕਟੀਰੀਆ ਰਾਹੀਂ ਖਮੀਰੀਕਰਣ ਇੱਕ ਅਜਿਹੀ ਪਰਕਿਰਿਆ ਹੈ, ਜਿਸ ਰਾਹੀਂ ਇਹ ਸੂਖਮ ਜੀਵ ਜੰਤੂ ਰਸ ਵਿਚਲੀ ਖੰਡ ਨੂੰ ਅਲਕੋਹਲ, ਆਰਗੈਨਿਕ ਤੇਜ਼ਾਬ ਅਤੇ ਕਾਰਬਨ ਡਾਇਆਕਸਾਈਡ ਵਿੱਚ ਤਬਦੀਲ ਕਰ ਦਿੰਦੇ ਹਨ। ਇਹ ਤਿੰਨੋਂ ਹੀ ਮਨੁੱਖਤਾ ਲਈ ਇਸਤੇਮਾਲ ਯੋਗ ਹਨ। ਜਿਵੇਂ ਕਿ ਫਲਾਂ ਦੇ ਰਸ ਤੋਂ ਵਾਈਨ, ਅਨਾਜ ਤੋਂ ਬੀਅਰ ਅਤੇ ਕਾਰਬਨ ਡਾਇਆਕਸਾਈਡ ਨੂੰ ਬ੍ਰੈਡ ਬਣਾਉਣ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ।ਇਸੇ ਤਰਾਂ ਆਰਗੈਨਿਕ ਤੇਜ਼ਾਬ ਦਾ ਇਸਤੇਮਾਲ ਸਬਜ਼ੀਆਂ ਦੀ ਸੰਭਾਲ ਅਤੇ ਸਿਰਕਾ ਬਣਾਉਣ ਦੇ ਲਈ ਕੀਤਾ ਜਾਂਦਾ ਹੈ। ਖਮੀਰੀਕਰਣ ਆਮ ਤੌਰ ਤੇ ਫਲਾਂ ਦੀ ਸੰਭਾਲ ਵਿੱਚ ਸਹਾਇਕ ਹੁੰਦਾ ਹੈ, ਰਸ ਵਿੱਚ ਬਹੁਤ ਸਾਰੇ ਜ਼ਰੂਰੀ ਅਮੀਨੋ ਤੇਜ਼ਾਬ, ਵਿਟਾਮਿਨ, ਖੁਰਾਕੀ ਤੱਤ, ਖੁਸ਼ਬੂਆਂ ਆਦਿ ਜਮ੍ਹਾਂ ਕਰਦਾ ਹੈ ਅਤੇ ਇਸ ਤਰਾਂ ਫਲਾਂ ਦੇ ਰਸ ਦੀ ਸ਼ੈਲਫ ਲਾਈਫ ਵਧਾਉਣ ਵਿੱਚ ਸਹਾਇਕ ਹੁੰਦਾ ਹੈ।

ਕੁਦਰਤੀ ਸਿਰਕਾ:

ਕੁਦਰਤੀ ਸਿਰਕਾ ਰਸੋਈ ਦਾ ਇੱਕ ਖਾਸ ਹਿੱਸਾ ਹੈ ਜਿਸਦਾ ਇਸਤੇਮਾਲ ਸਲਾਦ ਅਤੇ ਅਚਾਰਾਂ ਵਿੱਚ ਕੀਤਾ ਜਾਂਦਾ ਹੈ। ਇਸਦੇ ਇਲਾਵਾ ਕੁਦਰਤੀ ਸਿਰਕੇ ਨੂੰ ਇੱਕ ਟਾਨਿਕ, ਨਿਊਟਰਾਸੂਟੀਕਲ ਅਤੇ ਸੈਨੀਟਾਈਜ਼ਰ ਦੇ ਤੌਰ ‘ਤੇ ਵੀ ਇਸਤੇਮਾਲ ਕੀਤਾ ਜਾਂਦਾ ਹੈ। ਬਜ਼ਾਰ ਵਿੱਚ ਆਮ ਤੌਰ ‘ਤੇ ਬਣਾਵਟੀ ਸਿਰਕਾ ਪਾਇਆ ਜਾਂਦਾ ਹੈ ਜਿਸਨੂੰ 4% ਗਲੇਸ਼ੀਅਲ ਐਸਿਟਿਕ ਤੇਜ਼ਾਬ ਤੋਂ ਤਿਆਰ ਕੀਤਾ ਹੁੰਦਾ ਹੈ। ਇਹ ਤੇਜ਼ਾਬ ਕੱਚੇ ਤੇਲ ਦੀ ਸਫਾਈ ਦੌਰਾਨ ਨਿਕਲਦਾ ਹੈ ਜਿਸ ਵਿੱਚ ਲੈੱਡ (ਸ਼ੀਸ਼ੇ) ਦਾ ਇਸਤੇਮਾਲ ਹੁੰਦਾ ਹੈ। ਇਸ ਕਰਕੇ ਸ਼ੀਸ਼ੇ ਦੇ ਅਵਸ਼ੇਸ਼ ਬਣਾਵਟੀ ਸਿਰਕੇ ਵਿੱਚ ਰਹਿ ਜਾਂਦੇ ਹਨ ਜੋ ਕਿ ਸਿਹਤ ਲਈ ਹਾਨੀਕਾਰਕ ਹੈ। ਇਸਦੇ ਉਲਟ ਕੁਦਰਤੀ ਸਿਰਕਾ ਸਿਹਤ ਭਰਪੂਰ ਵਿਟਾਮਿਨ, ਅਮੀਨੋ ਤੇਜ਼ਾਬ, ਐਸਟਰ, ਖਣਿਜ ਅਤੇ ਔਰਗੈਨਿਕ ਤੇਜ਼ਾਬਾਂ ਨਾਲ ਲੈਸ ਹੁੰਦਾ ਹੈ। ਇਹ ਖੁਰਾਕੀ ਤੱਤ ਫਲਾਂ ਅਤੇ ਖਮੀਰੀਕਰਣ ਵਾਲੇ ਸੂਖਮ ਜੀਵ ਜੰਤੂਆਂ ਦੁਆਰਾ ਪ੍ਰਦਾਨ ਕੀਤੇ ਜਾਂਦੇ ਹਨ। ਅਤੇ ਨਾਲ ਦੀ ਨਾਲ ਐਸਿਟਿਕ ਤੇਜ਼ਾਬ ਸਿਰਕੇ ਨੂੰ ਇੱਕ ਖਾਸ ਖੁਸ਼ਬੂ ਦਿੰਦਾ ਹੈ।

ਕੁਦਰਤੀ ਸਿਰਕਾ ਫਲਾਂ ਦੇ ਰਸ ਨੂੰ ਖਮੀਰ ਅਤੇ ਐਸਿਟਿਕ ਐਸਿਡ ਬੈਕਟੀਰੀਆ ਦੇ ਦੋਹਰੇ ਖਮੀਰੀਕਰਣ ਨਾਲ ਤਿਆਰ ਕੀਤਾ ਜਾਂਦਾ ਹੈ। ਬਹੁਤ ਸਾਰੇ ਫਲ ਜਿਵੇਂ ਕਿ ਸੇਬ, ਚੈਰੀ, ਅੰਬ, ਗੰਨਾ, ਆਲੂਬੁਖਾਰਾ, ਸਟਰਾਅਬੇਰੀ, ਅਨਾਨਾਸ ਆਦਿ ਤੋਂ ਸਿਰਕਾ ਤਿਆਰ ਕੀਤਾ ਗਿਆ ਹੈ। ਫਲਾਂ ਅਤੇ ਸਬਜ਼ੀਆਂ ਵਿੱਚ ਪਾਏ ਜਾਣ ਵਾਲੇ ਐਂਟੀਔਕਸੀਕਾਰਕਾਂ ਜਿਵੇਂ ਕਿ ਫਿਨਾਲਿਕ, ਫਲੇਵਾਨਾਇਡ, ਕੈਰੋਟੀਨ, ਵਿਟਾਮਿਨ ਆਦਿ ਨਾਲ ਲੈਸ ਕੁਦਰਤੀ ਸਿਰਕਾ ਮੂਲਕਾਂ ਨੂੰ ਖਤਮ ਕਰਨ ਵਿੱਚ ਸਹਾਇਕ ਹੁੰਦਾ ਹੈ।

ਇਸਦੇ ਇਲਾਵਾ ਫਲਾਂ ਦਾ ਸਿਰਕਾ ਸਾਰਾ ਸਾਲ (ਬਿਨਾਂ ਫਲਾਂ ਦੇ ਮੌਸਮ ਦੇ) ਇਸਤੇਮਾਲ ਕੀਤਾ ਜਾ ਸਕਦਾ ਹੈ। ਕਿਉਂਕਿ ਸਿਰਕਾ ਫਲਾਂ ਦੀ ਤਾਜ਼ਗੀ ਅਤੇ ਐਂਟੀਆਕਸੀਕਾਰਕ ਸ਼ਕਤੀ ਨੂੰ ਕਾਇਮ ਰੱਖਦਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਪੰਜ ਤਰਾਂ ਦਾ ਕੁਦਰਤੀ ਸਿਰਕਾ: ਗੰਨਾ, ਅੰਗੂਰ, ਸੇਬ, ਸੇਬ-ਗੰਨਾਂ ਮਿਸ਼ਰਤ ਅਤੇ ਜਾਮਣ ਦੀ ਸਿਫਾਰਿਸ਼ ਕੀਤੀ ਹੈ।ਕੁਦਰਤੀ ਸਿਰਕਾ ਤਿਆਰ ਕਰਨ ਦਾ ਜਾਗ (ਖਮੀਰ, ਬੈਕਟੀਰੀਆ ਦਾ ਜਾਗ ਅਤੇ 500 ਮਿ.ਲੀ. ਮਦਰ ਸਿਰਕਾ) ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ 250 ਰੁਪਏ ਪ੍ਰਤੀ ਸੈੱਟ ਦੀ ਦਰ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ।

ਕੁਦਰਤੀ ਸਿਰਕਾ ਤਿਆਰ ਕਰਨ ਲਈ ਪਹਿਲਾਂ ਫਲਾਂ ਦਾ ਰਸ ਕੱਢਿਆ ਜਾਂਦਾ ਹੈ ਅਤੇ ਬਰਿਕਸਮੀਟਰ ਦੀ ਮਦਦ ਦੇ ਨਾਲ ਇਸਦੀ ਖੰਡ ਦੀ ਘਣਤਾ 150 ਬਰਿਕਸ ਨਾਪੀ ਜਾਂਦੀ ਹੈ। ਰਸ ਦੇ ਪਾਸਚਰੀਕਰਣ ਤੋਂ ਬਾਅਦ ਇਸ ਨੂੰ ਖਮੀਰ ਦਾ ਜਾਗ (5-7.5%) ਲਗਾਇਆ ਜਾਂਦਾ ਹੈ ਅਤੇ ਰਸ ਨੂੰ 28-300 ਤਾਪਮਾਨ ਉਪਰ 4-5 ਦਿਨਾਂ ਲਈ ਖਮੀਰੀਕਰਣ ਵਾਸਤੇ ਰੱਖ ਦਿੱਤਾ ਜਾਂਦਾ ਹੈ।ਖੰਡ ਦੀ ਘਣਤਾ 0 ਹੋਣ ਤੇ ਤਿਆਰ ਅਲਕੋਹਲ ਨੂੰ ਅਲੱਗ ਕਰਕੇ ਬੈਕਟੀਰੀਆ (5%) ਅਤੇ 10% ਮਦਰ ਸਿਰਕੇ ਨਾਲ ਜਾਗ ਲਾਇਆ ਜਾਂਦਾ ਹੈ। ਇਸ ਮਿਸ਼ਰਣ ਨੂੰ 28-300 ਤਾਪਮਾਨ ਦੇ ਤਾਪਮਾਨ ਤੇ 2-3 ਹਫਤੇ ਲਈ ਖਮੀਰੀਕਰਣ ਲਈ ਰੱਖ ਦਿੱਤਾ ਜਾਂਦਾ ਹੈ। ਇਸ ਖਮੀਰੀਕਰਣ ਤੋਂ ਬਾਅਦ ਤਿਆਰ ਸਿਰਕੇ ਨੂੰ ਬੋਤਲਬੰਦ ਕਰਕੇ ਪਾਸਚਰੀਕਰਣ ਲਈ 60-650 ਤਾਪਮਾਨ ਉਪਰ 20 ਮਿੰਟਾਂ ਲਈ ਰੱਖਿਆ ਜਾਂਦਾ ਹੈ। ਕੁਦਰਤੀ ਸਿਰਕੇ ਦੀ ਤਕਨਾਲੋਜੀ ਦਾ ਵੇਰਵਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੁਆਰਾ ਤਿਆਰ ਕੀਤੇ ਬੁਲੇਟਨ (ਕੀਮਤ 20 ਰੁਪਏ) “ਗੰਨੇ ਅਤੇ ਫਲਾਂ ਤੋਂ ਕੁਦਰਤੀ ਸਿਰਕੇ ਦੀ ਤਿਆਰੀ” ਵਿੱਚ ਦਰਸਾਇਆ ਗਿਆ ਹੈ।

ਘੱਟ ਅਲਕੋਹਲ ਵਾਲੇ ਕਾਰਬੋਨੇਟਡ ਪੇਅ

ਫਲ ਜਿਸ ਤਰ੍ਹਾਂ ਕਿ ਆਲੂ ਬੁਖਾਰਾ, ਨਿੰਬੂ, ਅਮਰੂਦ ਅਤੇ ਸਬਜ਼ੀਆਂ ਗਾਜਰ ਅਤੇ ਆਮਲੇ ਤੋਂ ਖਮੀਰੀਕਰਨ ਰਾਹੀਂ ਪੋਸ਼ਟਿਕ ਪੇਅ ਤਿਆਰ ਕੀਤੇ ਜਾ ਸਕਦੇ ਹਨ। ਇਹ ਪੇਅ ਖੁਰਾਕੀ ਤਤਾਂ ( ਵਿਟਾਮਿਨ ਭ1, ਭ2, ਭ3, ਭ6, ਛ, ਗੈਲਿਕ ਐਸਿਡ, ਕੈਫਿਕ ਐਸਿਡ, ਫੈਰੂਲਿਕ ਐਸਿਡ, ਰਿਉਟਿਨ ਅਤੇ ਕਿਉਸੈਟਿਨ) ਕਾਰਬਨਡਾਈਆਕਸਾਈਡ ਅਤੇ ਕੁਝ (ੴ1%) ਅਲਕੋਹਲ ਦਾ ਮਿਸ਼ਰਣ ਹੁੰਦੇ ਹਨ।ਇਹਨਾਂ ਨੂੰ ਤਿਆਰ ਕਰਨ ਲਈ ਰਸ ਨੂੰ ਪਤਲਾ ਕਰਕੇ ਅਤੇ ਖੰਡ(16%) ਪਾ ਕੇ ਇਸਦਾ ਬਰਿਕਸ:ਤੇਜ਼ਾਬ ਅਨੁਪਾਤ 40:1 ਅਤੇ ਤੇਜ਼ਾਬੀ ਤੱਤ 0.3 ਤੋਂ 2.4% ਕਰ ਲਿਆ ਜਾਂਦਾ ਹੈ। ਜਿਸ ਉਪਰਾਤ 820ਤਾਪਮਾਨ ਤੇ 15 ਸੈਕਿੰਡ ਲਈ ਇਸਦਾ ਪਾਸਚਰੀਕਰਣ ਕੀਤਾ ਜਾਂਦਾ ਹੈ। ਠੰਡਾ ਕਰਕੇ 0.5% ਖਮੀਰ ਦਾ ਜਾਗ ਲਗਾਇਆ ਜਾਂਦਾ ਹੈ ਅਤੇ 300 ਤਾਪਮਾਨ ਤੇ 36 ਘੰਟੇ ਲਈ ਖਮੀਰੀਕਰਨ ਲਈ ਰੱਖ ਦਿਤਾ ਜਾਂਦਾ ਹੈ। ਇਸ ਉਪਰੰਤ 24 ਘੰਟੇ ਲਈ ਫਰਿੱਜ ਵਿਚ ਰੱਖਕੇ ਪੇਅ ਨੂੰ ਸਾਈਫਨ ਕੀਤਾ ਜਾਂਦਾ ਹੈ ਅਤੇ ਸਾਫ ਹੋਈ ਪੇਅ ਨੂੰ 40 ਤਾਪਮਾਨ ਤੇ ਸਟੋਰ ਕਰ ਦਿਤਾ ਜਾਂਦਾ ਹੈ।

ਇਹ ਘਟ ਅਲਕੋਹਲ ਵਾਲੇ ਪੇਅ ਫਲਾਂ ਨੂੰ ਤੋੜਨ ਉਪਰੰਤ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਅਤੇ ਇਹਨਾਂ ਫਲਾਂ ਦੀ ਮਿਆਦ, ਖੁਰਾਕੀ ਤੱਤ ਅਤੇ ਨਿਊਟਰਾਸੂਟਿਕਲ ਸਮਰੱਥਾ ਨੂੰ ਬਰਕਰਾਰ ਰੱਖਣ ਲਈ ਇਕ ਬਹੁਤ ਵਧੀਆ ਤਰੀਕਾ ਹੈ।ਇਹ ਪੇਅ ਗਰਮੀਆਂ ਵਿਚ ਰੋਜ਼ ਇਸਤੇਮਾਲ ਵਿਚ ਆਉਣ ਵਾਲੀਆਂ ਕੋਲਡਰਿੰਕਾਂ ਦਾ ਇਕ ਸਿਹਤਮੰਦ ਬਦਲ ਹਨ। ਇਸੇ ਤਰ੍ਹਾਂ ਲੈਕਟਿਕ ਤੇਜਾਬ ਵਾਲੇ ਪ੍ਰੋਬਾਓਟਿਕ ਪੇਅ ਜਿਸ ਤਰ੍ਹਾਂ ਕਾਂਜੀ ਵੀ ਮਨੁਖੀ ਸਿਹਤ ਲਈ ਚੰਗੀਆਂ ਹਨ।ਕਾਂਜੀ ਨੂੰ ਕਾਲੀ ਗਾਜਰ ਤੋਂ ਲੈਕਟਿਕ ਐਸਿਡ ਬੈਕਟੀਰੀਆ ਦੇ ਖਮੀਰੀਕਰਨ ਨਾਲ ਤਿਆਰ ਕੀਤਾ ਜਾ ਸਕਦਾ ਹੈ।ਇਸ ਤਰ੍ਹਾਂ ਖਮੀਰੀਕਰਨ ਰਾਹੀਂ ਤਿਆਰ ਕੀਤੇ ਪੇਅ ਦਾ ਪ੍ਰਯੋਗ ਨਿਊਟਰਾਸੂਟਿਕਲ, ਦਵਾਈ ਅਤੇ ਰਸੋਈ ਵਿਚ ਕੀਤਾ ਜਾ ਸਕਦਾ ਹੈ।

ਹੁਣ ਤਕ ਮਾਈਕ੍ਰੋਬਿਆਲੋਜੀ ਵਿਭਾਗ ਨੇ ਪੰਜ ਸਮਝੌਤਾ ਪੱਤਰ ਕੁਦਰਤੀ ਸਿਰਕੇ ਦੇ ਉਤਪਾਦਨ ਲਈ, ਦੋ ਲੈਕਟਿਕ ਐਸਿਡ ਫਰਮੈਟਿਡ ਬੈਵਰੇਜ਼ ਅਤੇ ਇਕ ਘੱਟ ਅਲਕੋਹਲ ਵਾਲੀ ਕਾਰਬੋਨੇਟਡ ਪੇਅ ਲਈ ਹਸਤਾਖਰ ਕੀਤੇ ਹਨ । ਕਾਨਸਨਟ੍ਰੇਟਡ ਗੰਨੇ ਦੇ ਸਿਰਕੇ ਦੇ ਉਤਪਾਦਨ ਲਈ (2018) ਅਤੇ ਫਲਾਂ ਦੇ ਰਸ ਤੋਂ ਖਮੀਰ ਨਾਲ ਅਲਕੋਹਲ ਰਹਿਤ ਕਾਰਬੋਨੇਟਡ ਪੇਅ ਦੇ ਉਤਪਾਦਨ (2019) ਲਈ ਵਿਭਾਗ ਨੂੰ ਦੋ ਭਾਰਤੀ ਪੇਟੇਂਟ ਵੀ ਪ੍ਰਦਾਨ ਕੀਤੇ ਹਨ। ਪੀ.ਏ.ਯੂ. ਵਲੋਂ ਹਰ ਸਾਲ ਜੂਨ ਅਤੇ ਨਵੰਬਰ ਦੇ ਮਹੀਨਿਆਂ ਵਿਚ ਕੁਦਰਤੀ ਸਿਰਕੇ ਅਤੇ ਘੱਟ ਅਲਕੋਹਲ ਵਾਲੀਆਂ ਕਾਰਬੋਨੇਟਡ ਪੇਅ ਦੇ ਉਤਪਾਦਨ ਲਈ ਦੋ ਦਿਨ ਦਾ ਸਿਖਲਾਈ ਕੋਰਸ ਕਰਵਾਇਆ ਜਾਂਦਾ ਹੈ । ਇਹ ਦੋਵੇਂ ਖਮੀਰੀਕਰਣ ਦੀਆਂ ਵਪਾਰਕ ਪੱਧਰ ਦੀਆਂ ਤਕਨੀਕਾਂ ਪੀ.ਏ.ਯੂ. ਦੇ ਤਕਨਾਲੋਜ਼ੀ ਮਾਰਕੀਟਿੰਗ ਅਤੇ ਪੇਟੇਂਟਿਗ ਸੈਲ ਕੋਲ ਵੇਚਣ ਲਈ ਵੀ ਮੁਹੱਈਆ ਹਨ।

ਸੰਪਰਕ: 98882-229768

Check Also

ਕੌਮਾਂਤਰੀ ਦੋਸਤੀ ਦਿਵਸ: ਦੋਸਤ ਬਣਾਉਣੇ ਸੌਖੇ ਪਰ ਦੋਸਤੀ ਨਿਭਾਉਣੀ ਔਖੀ

-ਪ੍ਰੋ.ਪਰਮਜੀਤ ਸਿੰਘ ਨਿੱਕੇ ਘੁੰਮਣ   ਇਹ ਕਿਹਾ ਜਾਂਦਾ ਹੈ ਕਿ ਜ਼ਿੰਦਗੀ ਦੇ ਵੱਡੇ-ਛੋਟੇ ਦੁੱਖਾਂ ਵਿੱਚ …

Leave a Reply

Your email address will not be published. Required fields are marked *