ਇਹਨਾਂ 5 ਲੋਕਾਂ ਨੂੰ ਭੁੱਲ ਕੇ ਵੀ ਨਹੀਂ ਪੀਣੀ ਚਾਹੀਦੀ Coffee, ਵੱਧ ਸਕਦੀ ਹੈ ਸਮੱਸਿਆ

TeamGlobalPunjab
2 Min Read

ਨਿਊਜ਼ ਡੈਸਕ : ਕੌਫ਼ੀ ਦੇ ਸ਼ੌਕੀਨ ਲੋਕਾਂ ਨੂੰ ਇਸ ਦੀ ਮਾੜੀ ਆਦਤ ਲੱਗ ਜਾਂਦੀ ਹੈ, ਅਜਿਹੇ ‘ਚ ਥੋੜ੍ਹੀ-ਥੋੜ੍ਹੀ ਦੇਰ ਬਾਅਦ ਕੌਫੀ ਪੀਣ ਦਾ ਮਨ ਕਰਦਾ ਹੈ। ਜੇਕਰ ਤੁਸੀ ਵੀ ਕੌਫੀ ਪੀਣ ਦੇ ਸ਼ੌਕੀਨ ਹੋ ਤਾਂ ਇਹ ਜ਼ਰੂਰ ਜਾਣ ਲਵੋ ਕਿ ਕਿਹੜੇ ਹਲਾਤਾਂ ਵਿੱਚ ਕੌਫੀ ਪੀਣਾ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ।

-ਜੇਕਰ ਤੁਹਾਨੂੰ ਮਾਈਗ੍ਰੇਨ ਦੀ ਸਮੱਸਿਆ ਹੈ ਤਾਂ ਤੁਹਾਨੂੰ ਭੁੱਲ ਕੇ ਵੀ ਕੌਫ਼ੀ ਨਹੀਂ ਪੀਣੀ ਚਾਹੀਦੀ। ਕੌਫ਼ੀ ਵਿੱਚ ਕੈਫੀਨ ਬਹੁਤ ਜ਼ਿਆਦਾ ਮਾਤਰਾ ‘ਚ ਪਾਈ ਜਾਂਦੀ ਹੈ, ਜੋ ਦਿਮਾਗ ਦੀਆਂ ਨਸਾਂ ਦੇ ਕੰਮ ਵਿੱਚ ਰੁਕਾਵਟ ਪਾਉਂਦੀ ਹੈ। ਇਸ ਵਜ੍ਹਾ ਕਾਰਨ ਬਲੱਡ ਸਰਕੁਲੇਸ਼ਨ ਹੌਲੀ ਹੋਣ ਲਗਦਾ ਹੈ ਅਤੇ ਮਾਈਗ੍ਰੇਨ ਦਾ ਦਰਦ ਸ਼ੁਰੂ ਹੋ ਜਾਂਦਾ ਹੈ। ਰਿਸਰਚ ਵੀ ਦੱਸਦੀਆਂ ਹਨ ਕਿ ਕੈਫੀਨ ਕਿੰਝ ਮਾਈਗ੍ਰੇਨ ਨੂੰ ਟਰਿਗਰ ਕਰਦੀ ਹੈ।

-ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ ਤਾਂ ਤੁਹਾਨੂੰ ਕੌਫ਼ੀ ਨਹੀਂ ਪੀਣੀ ਚਾਹੀਦੀ। ਕੌਫ਼ੀ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਵਧਾਉਣ ਦਾ ਕੰਮ ਕਰਦੀ ਹੈ। ਅਜਿਹੇ ਵਿੱਚ ਇਹ ਤੁਹਾਡੇ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ। ਇਸ ਤੋਂ ਇਲਾਵਾ ਕੌਫ਼ੀ ਤਣਾਅ ਵਧਾਉਂਦੀ ਹੈ।

- Advertisement -

-ਮਾਹਰਾਂ ਦਾ ਮੰਨਣਾ ਹੈ ਕਿ ਸ਼ੂਗਰ ਦੀ ਬਿਮਾਰੀ ਵਾਲਿਆਂ ਨੂੰ ਵੀ ਕੌਫ਼ੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਕੌਫ਼ੀ ਦਾ ਜ਼ਿਆਦਾ ਸੇਵਨ ਸ਼ੂਗਰ ਦੇ ਮਰੀਜ਼ਾਂ ਵਿੱਚ ਹਾਈ ਬੀਪੀ ਦਾ ਖਤਰਾ ਵਧਾਉਂਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਦਾ ਬਲੱਡ ਪ੍ਰੈਸ਼ਰ ਵਿਗੜ ਜਾਂਦਾ ਹੈ, ਉਨ੍ਹਾਂ ਨੂੰ ਕੌਫ਼ੀ ਪੀਣ ਤੋਂ ਬਚਣਾ ਚਾਹੀਦਾ ਹੈ ਨਹੀਂ ਤਾਂ ਉਨ੍ਹਾਂ ਦੀ ਸਮੱਸਿਆ ਗੰਭੀਰ ਰੂਪ ਲੈ ਸਕਦੀ ਹੈ।

-ਜੇਕਰ ਤੁਸੀ ਪ੍ਰੈਗਨੈਂਟ ਹੋ ਤਾਂ ਵੀ ਤੁਹਾਨੂੰ ਕੌਫ਼ੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕੈਫੀਨ ਤੁਹਾਡੇ ਸਰੀਰ ਵਿੱਚ ਬਲੱਡ ਪ੍ਰੈਸ਼ਰ ਨੂੰ ਪ੍ਰਭਾਵਿਤ ਕਰਦੀ ਹੈ। ਇਸ ਕਾਰਨ ਕਈ ਵਾਰ ਭਰੂਣ ਤੱਕ ਬਲੱਡ ਦੀ ਸਪਲਾਈ ਸਹੀ ਤਰੀਕੇ ਨਾਲ ਨਹੀਂ ਹੁੰਦੀ। ਇਸ ਨਾਲ ਬੱਚੇ ਦਾ ਵਿਕਾਸ ਰੁਕ ਸਕਦਾ ਹੈ।

- Advertisement -

-ਜੇਕਰ ਤੁਹਾਨੂੰ ਤਣਾਅ ਦੀ ਪਰੇਸ਼ਾਨੀ ਹੈ ਤਾਂ ਤੁਹਾਨੂੰ ਕੌਫ਼ੀ ਬਾਰੇ ਸੋਚਣਾ ਵੀ ਨਹੀਂ ਚਾਹੀਦਾ। ਜਾਣਕਾਰਾਂ ਦੀ ਮੰਨੀਏ ਤਾਂ ਜ਼ਿਆਦਾ ਕੌਫ਼ੀ ਪੀਣ ਨਾਲ ਸਰੀਰ ਵਿੱਚ ਕੋਰਟਿਸੋਲ ਹਾਰਮੋਨ ਬੇਕਾਬੂ ਹੋ ਜਾਂਦਾ ਹੈ। ਇਹ ਤਣਾਅ ਨੂੰ ਟਰਿਗਰ ਕਰਦਾ ਹੈ , ਜਿਸ ਨਾਲ ਤੁਹਾਡੇ ਲਈ ਪਰੇਸ਼ਾਨੀ ਕਿਤੇ ਜ਼ਿਆਦਾ ਵੱਧ ਜਾਂਦੀ ਹੈ।

Share this Article
Leave a comment