ਈਦੂ ਸ਼ਰੀਫ ਪਿੰਡ ਲਲੌਢਾ ਵਿੱਚ ਸਪੁੁਰਦ-ਏ-ਖਾਕ

TeamGlobalPunjab
1 Min Read

ਨਾਭਾ : ਪੰਜਾਬ ਜਿੱਥੇ ਹੋਰਨਾਂ ਖੇਤਰਾਂ ‘ਚ ਅੱਜ ਮੱਲਾਂ ਮਾਰ ਰਿਹਾ ਹੈ ਉੱਥੇ  ਹੀ ਇਹ ਸੰਗੀਤ ਦੇ ਖੇਤਰ ਵਿੱਚ ਵੀ ਬਹੁਤ ਅੱਗੇ ਹੈ। ਇੱਥੇ ਬਹੁਤ ਗਾਇਕਾਂ, ਢਾਂਡੀਆਂ, ਕਵੀਸ਼ਰਾਂ ਨੇ ਜਨਮ ਲਿਆ ਅਤੇ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਰੌਸ਼ਨਾਇਆ। ਇਨ੍ਹਾਂ ਵਿੱਚੋਂ ਇੱਕ ਸਨ ਪ੍ਰਸਿੱਧ ਢਾਡੀ ਅਤੇ ਲੋਕ ਗਾਇਕ ਈਦੂ ਸ਼ਰੀਫ। ਜਿਹੜੇ ਕਿ ਬੀਤੀ ਕੱਲ੍ਹ ਸਾਨੂੰ ਅਲਵਿਦਾ ਕਹਿ ਗਏ ਹਨ। ਈਦੂ ਸ਼ਰੀਫ ਨਾਭਾ ਬਲਾਕ ਦੇ ਪਿੰਡ ਲਲੌਢਾ ਦੇ ਰਹਿਣ ਵਾਲੇ ਸਨ। ਉਹ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਚਲਦੇ ਆ ਰਹੇ ਸਨ ਅਤੇ ਬੀਤੇ ਦਿਨ ਉਨ੍ਹਾਂ ਦਾ ਮਨੀਮਾਜਰਾ ਚੰਡੀਗੜ ਵਿਖੇ ਦਿਹਾਤ ਹੋ ਗਿਆ।

ਈਦੂ ਸ਼ਰੀਫ ਜੀ ਨੂੰ ਅੱਜ ਉਨ੍ਹਾਂ ਦੇ ਪਿੰਡ ਲਲੋਡਾ ਵਿਖੇ ਰੀਤੀ ਰਿਵਾਜਾ ਅਤੇ ਸ਼ਰਧਾਂਜਲੀਆ ਦੇ ਕੇ ਦਫਨਾਇਆ ਗਿਆ। ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀ ਗ਼ਮਗੀਨ ਮਾਹੌਲ ਵਿਚ ਡੁੱਬ ਗਏ। ਇਸ ਦੁੱਖ ਦੀ ਘੜੀ ਵਿੱਚ ਦੁੱਖ ਸਾਂਝਾ ਕਰਨ ਲਈ  ਉੱਘੇ ਲੋਕ ਗਾਇਕ ਪੰਮੀ ਬਾਈ, ਸ੍ਰੋਮਣੀ ਕਵੀ ਪ੍ਰਧਾਨ ਕੇਦਰੀ ਲੇਖਕ ਸਭਾ ਪੰਜਾਬ ਦੇ ਪ੍ਰਧਾਨ ਦਰਸਨ ਬੁੱਟਰ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਪੰਡਿਤ ਰਾਓ  ਪਹੁੰਚੇ ਅਤੇ ਉਨ੍ਹਾਂ ਨੇ ਈਦੂ ਸ਼ਰੀਫ ਨੂੰ ਸ਼ਰਧਾਂਜਲੀ ਭੇਂਟ ਕੀਤੀ।

Share this Article
Leave a comment