ਪਰਾਗ: ਵਿਗਿਆਨ ਕਦੇ-ਕਦੇ ਕੁੱਝ ਅਜਿਹਾ ਕਰ ਦਿੰਦਾ ਹੈ ਜੋ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੁੰਦਾ। ਕੁੱਝ ਅਜਿਹਾ ਹੀ ਚਮਤਕਾਰ ਪਿਛਲੇ ਦਿਨੀਂ ਜ਼ੈਚ ਰਪਬਲਿਕ ਦੇ ਸ਼ਹਿਰ ਬਰਨੋ ‘ਚ ਦੇਖਣ ਨੂੰ ਮਿਲਿਆ। ਇੱਥੇ 117 ਦਿਨਾਂ ਤੋਂ ਬ੍ਰੇਨ ਡੈੱਡ ਔਰਤ ਨੇ ਤੰਦਰੁਸਤ ਬੱਚੀ ਨੂੰ ਜਨਮ ਦਿੱਤਾ।
27 ਸਾਲਾ ਦੀ ਔਰਤ ਨੂੰ ਗੰਭੀਰ ਸਟਰੋਕ ਤੋਂ ਬਾਅਦ ਅਪ੍ਰੈਲ ‘ਚ ਬਰਨੋ ਦੀ ਯੂਨੀਵਰਸਿਟੀ ਹਸਪਤਾਲ ਲਿਆਇਆ ਗਿਆ ਸੀ। ਹਸਪਤਾਲ ਪੁੱਜਣ ਦੇ ਕੁੱਝ ਹੀ ਦੇਰ ਬਾਅਦ ਉਸ ਨੂੰ ਬ੍ਰੇਨ ਡੈੱਡ ਐਲਾਨ ਕਰ ਦਿੱਤਾ ਗਿਆ ਸੀ ਅਰਥਾਤ ਉਸਦੇ ਦਿਮਾਗ ਨੂੰ ਡਾਕਟਰਾਂ ਨੇ ਮ੍ਰਿਤ ਮੰਨ ਲਿਆ ਸੀ। ਉਸ ਸਮੇਂ ਔਰਤ ਦੀ ਕੁੱਖ ‘ਚ 15 ਹਫਤੇ ਯਾਨੀ ਸਿਰਫ਼ ਸਾਢੇ ਤਿੰਨ ਮਹੀਨੇ ਦਾ ਭਰੂਣ ਸੀ।
ਬ੍ਰੇਨ ਡੈੱਡ ਐਲਾਨਣ ਦੇ ਤੁਰੰਤ ਬਾਅਦ ਹੀ ਡਾਕਟਰਾਂ ਨੇ ਔਰਤ ਦੇ ਗਰਭ ‘ਚ ਪਲ ਰਹੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਉਸ ਤੋਂ ਬਾਅਦ ਜੋ ਹੋਇਆ ਉਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ।
- Advertisement -
ਡਾਕਟਰਾਂ ਨੇ ਮਹਿਲਾ ਦੇ ਪੇਟ ਪਲ ਰਹੀ ਨੰਨ੍ਹੀ ਸੀ ਜਾਨ ਦੀ ਜ਼ਿੰਦਗੀ ਬਚਾਉਣ ਲਈ ਔਰਤ ਨੂੰ ਆਰਟੀਫੀਸ਼ਲ ਲਾਈਫ ਸਪੋਰਟ ਸਿਸਟਮ ‘ਚ ਰੱਖਿਆ, ਜਿਸ ਨਾਲ ਗਰਭ ਅਵਸਥਾ ਸਧਾਰਨ ਤਰੀਕੇ ਨਾਲ ਵੱਧਦੀ ਰਹੀ। ਭਰੂਣ ਦਾ ਵਿਕਾਸ ਯਕੀਨੀ ਬਨਾਉਣ ਲਈ ਨਿਯਮਿਤ ਰੂਪ ਨਾਲ ਮਹਿਲਾ ਦੇ ਪੈਰਾਂ ਨੂੰ ਇਸ ਤਰ੍ਹਾਂ ਚਲਾਇਆ ਜਾਂਦਾ ਸੀ ਜਿਵੇਂ ਉਹ ਤੁਰ ਰਹੀ ਹੋਵੇ।
ਆਖਰਕਾਰ 15 ਅਗਸਤ ਨੂੰ ਗਰਭ ਅਵਸਥਾ ਦੇ 34ਵੇਂ ਹਫਤੇ ਡਾਕਟਰਾਂ ਨੇ ਆਪਰੇਸ਼ਨ ਨਾਲ ਸਿਹਤਮੰਦ ਬੱਚੀ ਦਾ ਸੁਰੱਖਿਤ ਜਨਮ ਕਰਵਾਇਆ। ਜਨਮ ਸਮੇਂ ਬੱਚੀ ਦਾ ਵਜ਼ਨ 2.13 ਕਿਲੋ ਸੀ ਤੇ ਬੱਚੀ ਦਾ ਨਾਮ ਐਲਿਸਕਾ ਰੱਖਿਆ ਗਿਆ। ਬੱਚੀ ਦੇ ਜਨਮ ਤੋਂ ਬਾਅਦ ਮਹਿਲਾ ਦੇ ਪਤੀ ਅਤੇ ਪਰਿਵਾਰ ਦੇ ਮੈਂਬਰਾਂ ਦੀ ਸਹਿਮਤੀ ਦੇ ਬਾਅਦ ਮਹਿਲਾ ਦਾ ਲਾਫੀਫ ਸਪੋਰਟ ਸਿਸਟਮ ਹਟਾ ਦਿੱਤਾ ਗਿਆ, ਜਿਸ ਤੋਂ ਤਿੰਨ ਦਿਨਾਂ ਬਾਅਦ ਉਸ ਦੀ ਮੌਤ ਹੋ ਗਈ।
ਕੀ ਹੁੰਦਾ ਹੈ ਬ੍ਰੇਨ ਡੈੱਡ ?
- Advertisement -
ਬ੍ਰੇਨ ਡੈੱਡ ਇੱਕ ਅਜਿਹੀ ਹਾਲਤ ਹੈ ਜਿਸ ਵਿੱਚ ਵਿਅਕਤੀ ਦਾ ਦਿਮਾਗ ਮ੍ਰਿਤ ਹੋ ਜਾਂਦਾ ਹੈ, ਜਦਕਿ ਉਸਦੇ ਸਰੀਰ ਦੇ ਬਾਕੀ ਅੰਗ ਕੰਮ ਕਰ ਰਹੇ ਹੁੰਦੇ ਹਨ। ਅਜਿਹੇ ਵਿਅਕਤੀ ਦੇ ਠੀਕ ਹੋਣ ਦੀ ਸੰਭਾਵਨਾ ਬਿਲਕੁਲ ਨਹੀਂ ਹੁੰਦੀ। ਬ੍ਰੇਨ ਡੈੱਡ ਵਿਅਕਤੀ ਦੇ ਫੇਫੜੇ, ਜਿਗਰ ਅਤੇ ਹੋਰ ਅੰਗ ਦਾਨ ਕੀਤੇ ਜਾ ਸਕਦੇ ਹਨ।
[alg_back_button]