ਮਾਸੂਮ ਬੱਚੇ ਦੀ ਮੌਤ ਤੋਂ ਬਾਅਦ ਵੱਡਾ ਅਫ਼ਸਰ ਆਇਆ ਸਾਹਮਣੇ, ਫ਼ਤਿਹ ਨੂੰ ਇਸ ਤਰ੍ਹਾਂ ਕੱਢਣ ਬਾਰੇ ਕਰਤੇ ਵੱਡੇ ਖੁਲਾਸੇ, (ਦੇਖੋ ਵੀਡੀਓ)

ਸੁਨਾਮ : ਇੱਥੋਂ ਦੇ ਪਿੰਡ ਭਗਵਾਨਪੁਰਾ ਦੇ 3 ਸਾਲਾ ਬੱਚੇ ਫਤਿਹਵੀਰ ਦੀ ਸਵਾ ਸੌ ਫੁੱਟ ਡੂੰਘੇ ਬੋਰਵੈੱਲ ‘ਚ ਡਿੱਗ ਕੇ 5 ਦਿਨ ਦੇ ਕਰੀਬ ਫਸੇ ਰਹਿਣ ਦੌਰਾਨ ਹੋਈ ਦਰਦਨਾਕ ਮੌਤ ਤੋਂ ਬਾਅਦ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਅੰਦਰ ਦੁੱਖ ਦੇ ਨਾਲ ਨਾਲ ਗੁੱਸੇ ਦੀ ਲਹਿਰ ਉਠ ਖੜ੍ਹੀ ਹੋਈ ਹੈ। ਹਾਲਾਂਕਿ ਜਿਲ੍ਹਾ ਪ੍ਰਸ਼ਾਸਨ ਨੇ ਨੈਸ਼ਨਲ ਡਿਜਾਸਟਰ ਮੈਨੇਜਮੈਂਟ ਫੋਰਸ (ਐਨਡੀਆਰਐਫ) ਅਤੇ ਕੁਝ ਡੇਰਾ ਸਿਰਸਾ ਦੇ ਲੋਕਾਂ ਸਮੇਤ ਕਈ ਹੋਰ ਸਮਾਜਿਕ ਜਥੇਬੰਦੀਆਂ ਦੀ ਮਦਦ ਨਾਲ ਉਸ ਮਾਸੂਮ ਨੂੰ ਬਚਾਉਣ ਲਈ ਵੱਡੇ ਪੱਧਰ ‘ਤੇ ਆਪ੍ਰੇਸ਼ਨ ਵੀ ਚਲਾਇਆ ਗਿਆ, ਪਰ ਅਫਸੋਸ ਇਹ ਸਾਰੇ ਯਤਨ ਅਸਫਲ ਰਹੇ ਅਤੇ ਕੋਈ ਵੀ ਫਤਿਹਵੀਰ ਨੂੰ ਬਚਾ ਨਹੀਂ ਸਕਿਆ। ਇਸ ਘਟਨਾ ਦੀ ਮੀਡੀਆ ਨੇ ਲਾਇਵ ਕਵਰੇਜ਼ ਕੀਤੀ ਤੇ ਦੁਨੀਆਂ ਭਰ ‘ਚ ਵਸਦੇ ਪੰਜਾਬੀ ਦਿਨ ਰਾਤ ਆਪਣੇ ਟੀਵੀ, ਮੋਬਾਇਲ ਅਤੇ ਲੈਪਟੌਪ ਦੀਆਂ ਸਕਰੀਨਾਂ ‘ਤੇ ਨਜ਼ਰਾਂ ਗੱਡੀ ਬੈਠੇ ਰਹੇ ਤਾਂ ਕਿ ਉਹ ਬੱਚੇ ਨੂੰ ਸੁੱਖੀ ਸਾਂਦੀ ਬਾਹਰ ਨਿੱਕਲਦਾ ਦੇਖ ਲੈਣ। ਪਰ ਇਸ ਦਾ ਨੁਕਸਾਨ ਇਹ ਹੋਇਆ ਕਿ ਹੌਲੀ ਹੌਲੀ ਪ੍ਰਸ਼ਾਸਨ ਦੀਆਂ ਜਿਹੜੀਆਂ ਕਮੀਆਂ ਬਚਾਅ ਅਭਿਆਨ ਦੌਰਾਨ ਲੋਕਾਂ ਨੇ ਲਾਇਵ ਦੇਖੀਆਂ ਅਤੇ ਦੋਸ਼ ਹੈ ਕਿ ਉਨ੍ਹਾਂ ਕਮੀਆਂ ਨੂੰ ਦੇਖਣ ਤੋਂ ਬਾਅਦ ਲੋਕਾਂ ਦਾ ਗੁੱਸਾ ਇਹ ਸੋਚ ਕੇ ਭੜ੍ਹਕ ਗਿਆ ਕਿ ਜਿਲ੍ਹਾ ਪ੍ਰਸ਼ਾਸਨ ਬੱਚੇ ਦੀ ਜਾਨ ਬਚਾਉਣ ਦੀ ਬਜਾਏ ਨਵੇਂ ਨਵੇਂ ਤਜ਼ਰਬੇ ਕਰ ਰਿਹਾ ਹੈ। ਹਾਲਾਤ ਇੱਥੋਂ ਤੱਕ ਬਣ ਗਏ ਕਿ ਜਦੋਂ ਲੋਕਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ ਤਾਂ ਉਨ੍ਹਾਂ ਨੇ ਜਗ੍ਹਾ ਜਗ੍ਹਾ ਸੜਕਾਂ ਜਾਂਮ ਕਰ ਦਿੱਤੀਆਂ ਤੇ ਉਸ ਬਾਅਦ ਰੋਸ ‘ਚ ਆਏ ਲੋਕਾਂ ਨੇ ਪ੍ਰਸ਼ਾਸਨ ਵਿਰੁੱਧ ਦੱਬ ਕੇ ਭੜਾਸ ਕੱਢੀ। ਇਹ ਦੇਖ ਕੇ ਜਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਉਨ੍ਹਾਂ ਨੇ ਫਤਿਹਵੀਰ ਨੂੰ ਬਚਾਉਣ ਲਈ ਤੁਰੰਤ ਫੌਜ ਸੱਦ ਲਈ। ਅੰਤ ਕਾਲ ਨੂੰ ਕੁਝ ਘੰਟਿਆਂ ਦੇ ਯਤਨ ਤੋਂ ਬਾਅਦ ਫਤਿਹਵੀਰ ਨੂੰ ਬਾਹਰ ਕੱਢ ਲਿਆ ਗਿਆ, ਪਰ ਉਦੋਂ ਤੱਕ ਉਹ ਇਸ ਫਾਨੀ ਸੰਸਾਰ ਨੂੰ ਅਲਵੀਦਾ ਕਹਿ ਚੁਕਿਆ ਸੀ। ਅੱਜ ਹਰ ਪਾਸੇ ਜਿੱਥੇ ਫਤਿਹਵੀਰ ਦੀ ਮੌਤ ਦਾ ਦੁੱਖ ਮਨਾਇਆ ਜਾ ਰਿਹਾ ਹੈ ਉੱਥੇ ਉਸ ਮਾਸੂਮ ਦੀ ਜਾਨ ਜਾਣ ਲਈ ਜਿਲ੍ਹਾ ਪ੍ਰਸ਼ਾਸਨ ਨੂੰ ਕਸੂਰਵਾਰ ਠਹਿਰਾਇਆ ਜਾ ਰਿਹਾ ਹੈ। ਜੀ ਹਾਂ, ਉਹ ਜਿਲ੍ਹਾ ਪ੍ਰਸ਼ਾਸਨ ਜਿਸ ਦੇ ਮੁਖੀ ਡੀਸੀ ਯਾਨੀ ਡਿਪਟੀ ਕਮਿਸ਼ਨਰ ਤੇ ਐਸਐਸਪੀ ਯਾਨੀ ਸੀਨੀਅਰ ਪੁਲਿਸ ਕਪਤਾਨ ਹੁੰਦੇ ਹਨ। ਇਸ ਸਬੰਧੀ ਜਦੋਂ ਸਾਡੇ ਪੱਤਰਕਾਰ ਨੇ ਸੰਗਰੂਰ ਦੇ ਡੀਸੀ ਘਨਸ਼ਿਆਮ ਥੋਰੀ ਨਾਲ ਗੱਲਬਾਤ ਕਰਕੇ ਘਟਨਾਕ੍ਰਮ ਦੇ ਤੱਥਾਂ ਦੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਫਤਹਿਵੀਰ ਦੀ ਮੌਤ ਸਬੰਧੀ ਬਹੁਤ ਸਾਰੇ ਰਾਜ਼ ਖੋਲੇ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਅਸੀਂ ਇਸ ਕੇਸ ‘ਚ ਆਪਣੇ ਵੱਲੋਂ ਪੂਰੀ ਵਾਹ ਲਗਾਈ, ਪਰ ਸਾਨੂੰ ਅਫਸੋਸ ਹੈ ਕਿ ਅਸੀਂ ਬੱਚੇ ਨੂੰ ਬਚਾ ਨਹੀਂ ਸਕੇ।

ਕੀ ਹਨ ਉਹ ਦਾਅਵੇ ਤੇ ਕਿਹੜੇ ਯਤਨ ਕੀਤੇ ਗਏ ਸਨ ਫਤਿਹਵੀਰ ਨੂੰ ਬਚਾਉਣ ਲਈ, ਆਓ ਤੁਸੀਂ ਵੀ ਦੇਖੋ ਤੇ ਸੁਣੋ ਇਸ ਨੀਚੇ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰਕੇ। ਸਾਨੂੰ ਯਕੀਨ ਹੈ ਕਿ ਤੁਹਾਡੇ ਸਾਹਮਣੇ ਕਾਫੀ ਕੁਝ ਸਾਫ ਹੋ ਜਾਵੇਗਾ। ਕੀ ਸਾਫ ਹੋਵੇਗਾ ਇਸ ਦਾ ਫੈਸਲਾ ਤੁਸੀਂ ਆਪ ਕਰਨਾ ਹੈ। ਅਸੀਂ ਆਪਣਾ ਕੰਮ ਕਰ ਦਿੱਤਾ ਹੈ।

 

Check Also

ਸਿੱਧੂ ਮੂਸੇਵਾਲਾ ਦੇ ਸੁਪਨੇ ਪੂਰ੍ਹੇ ਕਰਨ ਲਈ ਲਾਵਾਂਗਾ ਪੂਰੀ ਵਾਹ: ਪਿਤਾ ਬਲਕੌਰ ਸਿੰਘ

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ  ਦੇ ਪਿਤਾ ਬਲਕੌਰ ਸਿੰਘ  ਨੇ ਪਿੰਡ ਬੁਰਜ ਡਲਵਾ ‘ਚ …

Leave a Reply

Your email address will not be published.