CM ਕੇਜਰੀਵਾਲ ਤੇ CM ਮਾਨ ਦੀ ਅੱਜ ਪਟਿਆਲਾ ‘ਚ ਰੈਲੀ, ਪਟਿਆਲਾ ਨੂੰ ਮਿਲੇਗਾ ਵੱਡਾ ਤੋਹਫ਼ਾ

Rajneet Kaur
2 Min Read

ਪਟਿਆਲਾ: ਪੰਜਾਬ ਦੇ CM ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ  ਪੰਜਾਬ ਰੈਲੀ 2 ਅਕਤੂਬਰ ਨੂੰ ਪੰਜਾਬ ਦੇ ਪਟਿਆਲਾ ਵਿਖੇ ਹੋਣ ਵਾਲੀ ਹੈ। ਕੇਜਰੀਵਾਲ ਦੀ ਪਟਿਆਲਾ ‘ਚ ਹੋਣ ਵਾਲੀ ਰੈਲੀ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਪਟਿਆਲਾ ਦੇ ਨਿਊ ਅਪੋਲੋ ਗਰਾਊਂਡ ‘ਚ ਆਮ ਆਦਮੀ ਪਾਰਟੀ ਵੱਲੋਂ ਰੈਲੀ ਕੀਤੀ ਜਾ ਰਹੀ ਹੈ, ਜਿਸ ਨੂੰ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਸੰਬੋਧਨ ਕਰਨ ਜਾ ਰਹੇ ਹਨ।

ਇਸ ਰੈਲੀ ਨੂੰ ਯਾਦਗਾਰ ਬਣਾਉਣ ਲਈ ਆਮ ਆਦਮੀ ਪਾਰਟੀ ਨੇ ਆਪਣੀ ਪੂਰੀ ਤਾਕਤ ਲਗਾ ਦਿੱਤੀ ਹੈ। ਹਰ ਵਿਧਾਨ ਸਭਾ ਹਲਕੇ ਤੋਂ ਆਗੂ 20-30 ਬੱਸਾਂ ਵਿੱਚ ਰੈਲੀ ਵਿੱਚ ਪਹੁੰਚਣਗੇ। ਦਸ ਦਈਏ ਕਿ  ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮਾਤਾ ਕੌਸ਼ੱਲਿਆ ਹਸਪਤਾਲ, ਪਟਿਆਲਾ ਵਿੱਚ ਨਵੇਂ ਵਿਸ਼ੇਸ਼ ਜ਼ਿਲ੍ਹਾ ਪੱਧਰੀ ਵਾਰਡ ਦਾ ਉਦਘਾਟਨ ਕਰਨਗੇ। ਜਿੱਥੇ ਹਰ ਤਰ੍ਹਾਂ ਦੇ ਟੈਸਟ ਅਤੇ ਇਲਾਜ ਦੀ ਸਹੂਲਤ ਹੋਵੇਗੀ।

ਟ੍ਰੈਫਿਕ ਪੁਲਿਸ ਵਲੋਂ ਐਡਵਾਇਜ਼ਰੀ ਜਾਰੀ ਕਰਕੇ ਆਮ ਲੋਕਾ ਨੂੰ ਟ੍ਰੈਫਿਕ ਦੀ ਵਰਤੋ ਸਬੰਧੀ ਸਲਾਹ ਦਿੱਤੀ ਗਈ ਹੈ। ਸੰਗਰੂਰ ਅਤੇ ਸਮਾਣਾ ਸਾਇਡ ਤੋਂ ਪਟਿਆਲਾ ਸ਼ਹਿਰ ਵਿੱਚ ਦਾਖ਼ਿਲ ਹੋਣ ਵਾਲੀ ਟ੍ਰੈਫ਼ਿਕ ਮੇਨ ਸ਼ਹਿਰ ਰਾਹੀਂ ਪਟਿਆਲਾ ਵਿੱਚ ਦਾਖ਼ਿਲ ਨਹੀਂ ਹੋਵੇਗੀ।ਇਹ ਟ੍ਰੈਫਿਕ ਵਾਇਆ ਡਕਾਲਾ ਰੋਡ, ਦੇਵੀਗੜ ਰੋਡ-ਸਨੋਰ ਰੋਡ ਤੋਂ ਹੁੰਦੀ ਹੋਈ ਪਟਿਆਲਾ ਸ਼ਹਿਰ ਵਿੱਚ ਦਾਖ਼ਿਲ ਹੋਵੇਗੀ। ਜਦੋਂਕਿ ਪਟਿਆਲਾ ਤੋਂ ਸੰਗਰੂਰ ਅਤੇ ਸਮਾਣਾ ਸ਼ਹਿਰ ਨੂੰ ਜਾਣ ਵਾਲੀ ਟ੍ਰੈਫਿਕ ਵਾਇਆ ਸਨੋਰ ਰੋਡ-ਦੇਵੀਗੜ ਰੋਡ -ਡਕਾਲਾ ਰੋਡ ਰਾਹੀਂ ਜਾਵੇਗੀ।

ਦਸਣਯੋਗ ਹੈ ਕਿ  ਕਾਂਗਰਸੀ ਆਗੂ ਰਾਹੁਲ ਗਾਂਧੀ ਵੀ ਅੱਜ ਪੰਜਾਬ ਦੌਰੇ ‘ਤੇ ਹਨ। ਉਹ ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ। ਉਨ੍ਹਾਂ ਦਾ ਇਹ ਦੌਰਾ ਨਿੱਜੀ ਦੱਸਿਆ ਜਾ ਰਿਹਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Share this Article
Leave a comment