ਫਤਹਿਵੀਰ ਨੂੰ ਕੁੰਡੀ ਨਾਲ ਬਾਹਰ ਕੱਢਣ ‘ਤੇ ਇੱਕ ਝਰੀਟ ਵੀ ਨਹੀਂ ਆਈ ਸ਼ਰੀਰ ‘ਤੇ ਪੋਸਟ ਮਾਰਟਮ ਰਿਪੋਰਟ

ਆਹ ਸੁਣੋ ਉਸ ਗੁਰਿੰਦਰ ਸਿੰਘ ਦੀ ਜੁਬਾਨੀ ਫਤਹਿਵੀਰ ਨੂੰ ਬਾਹਰ ਕੱਢਣ ਦੀ ਪੂਰੀ ਕਹਾਣੀ (ਵੀਡੀਓ)

ਸੁਨਾਮ : ਪਿੰਡ ਭਗਵਾਨਪੁਰਾ ਦੇ 2 ਸਾਲਾ ਮਾਸੂਮ ਬੱਚੇ ਫਤਹਿਵੀਰ ਨੂੰ ਬੋਰਵੈੱਲ ‘ਚੋਂ ਬਾਹਰ ਕੱਢਣ ਲੱਗਿਆਂ ਇੱਕ ਨਹੁੰ ਦੀ ਝਰੀਟ ਵੀ ਉਸ ਦੇ ਸ਼ਰੀਰ ‘ਤੇ ਨਹੀਂ ਆਈ ਸੀ ਤੇ ਇਹ ਗੱਲ ਪੋਸਟ ਮਾਰਟਮ ਦੀ ਰਿਪੋਰਟ ਵਿੱਚ ਵੀ ਸਾਬਤ ਹੋ ਗਈ ਹੈ, ਪਰ ਇਸ ਬੱਚੇ ਨੂੰ ਮ੍ਰਿਤਕ ਬਾਹਰ ਕੱਢਣ ਵਾਲੇ ਗੁਰਿੰਦਰ ਸਿੰਘ ਨੂੰ ਇਸ ਗੱਲ ਦਾ ਸਾਰੀ ਜਿੰਦਗੀ ਅਫਸੋਸ ਰਹੇਗਾ ਕਿ ਜਿਲ੍ਹਾ ਪ੍ਰਸ਼ਾਸਨ ਨੇ ਉਸ ਨੂੰ ਸਮਾਂ ਰਹਿੰਦਿਆਂ ਇਜਾਜ਼ਤ ਨਹੀਂ ਤਾਂ ਅੱਜ ਫਤਹਿਵੀਰ ਆਪਣੀ ਮਾਂ ਦੀ ਗੋਦ ਵਿੱਚ ਜਿੰਦਾ ਖੇਡ ਰਿਹਾ ਹੁੰਦਾ। ਗੁਰਿੰਦਰ ਸਿੰਘ ਦਾ ਦਾਅਵਾ ਹੈ ਕਿ ਜਿਸ ਤਕਨੀਕ ਨਾਲ ਉਸ ਨੇ ਫਤਹਿਵੀਰ ਨੂੰ ਬਾਹਰ ਕੱਢਿਆ ਸੀ ਉਸ ਵਿੱਚ 15 ਮਿੰਟ ਤੋਂ ਵੀ ਘੱਟ ਦਾ ਸਮਾਂ ਲੱਗਿਆ ਸੀ, ਤੇ ਇਹ ਤਕਨੀਕ ਉਸ ਨੇ ਖੁਦ ਤਿਆਰ ਕੀਤੀ ਸੀ।

ਇਸ ਸਬੰਧ ਵਿੱਚ ਗੁਰਿੰਦਰ ਸਿੰਘ ਨੇ ਗਲੋਬਲ ਪੰਜਾਬ ਟੀ.ਵੀ. ਦੀ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫਤਹਿਵੀਰ ਦੇ ਬੋਰਵੈੱਲ ‘ਚ ਡਿੱਗਣ ਤੋਂ ਦੂਜ਼ੇ ਦਿਨ ਹੀ ਉਹ ਮੌਕੇ ‘ਤੇ ਪਹੁੰਚ ਗਿਆ ਸੀ ਤੇ ਉਸ ਵੇਲੇ ਵੀ ਉਹ ਬੱਚੇ ਨੂੰ ਬਾਹਰ ਕੱਢਣ ਦੀ ਤਕਨੀਕ ਨਾਲ ਲੈਸ ਸੀ। ਗੁਰਿੰਦਰ ਸਿੰਘ ਬੜੇ ਅਫਸੋਸ ਨਾਲ ਕਹਿੰਦਾ ਹੈ ਕਿ ਉਸ ਦਿਨ ਜਿਲ੍ਹਾ ਪ੍ਰਸ਼ਾਸਨ ਨੇ ਉਸ ਨੂੰ ਬੱਚਾ ਬਾਹਰ ਕੱਢਣ ਦਾ ਮੌਕਾ ਨਹੀਂ ਦਿੱਤਾ ਤੇ ਇਹ ਮੌਕਾ ਵੀ ਉਸ ਨੂੰ ਅਖੀਰਲੇ ਦਿਨ ਉਸ ਵੇਲੇ ਮਿਲਿਆ ਜਦੋਂ ਸਾਰੇ ਆਪਣੀਆਂ ਕੋਸ਼ਿਸ਼ਾਂ ਕਰਕੇ ਹਾਰ ਚੁਕੇ ਸਨ। ਗੁਰਿੰਦਰ ਸਿੰਘ ਅਨੁਸਾਰ ਉਸ ਨੇ ਫਤਹਿਵੀਰ ਨੂੰ ਬਾਹਰ ਕੱਢਣ ਲਈ ਇੱਕ ਲੋਹੇ ਦਾ ਅੰਗਰੇਜੀ ਦੇ ਅੱਖਰ ਐਸ ਟਾਈਪ ਇੱਕ ਦੇਸੀ ਜੁਗਾੜ ਬਣਾਇਆ ਸੀ ਜਿਸ ਨਾਲ ਉਸ ਨੇ ਫਤਹਿਵੀਰ ਨੂੰ 15 ਮਿੰਟ ਤੋਂ ਪਹਿਲਾਂ ਹੀ ਬਾਹਰ ਕੱਢ ਲਿਆ। ਉਸ ਨੇ ਦੱਸਿਆ ਕਿ ਉਹ ਪਹਿਲੇ ਦਿਨ ਤੋਂ ਹੀ ਇਹੋ ਤਰੀਕਾ ਵਰਤਣ ‘ਤੇ ਜੋਰ ਦੇ ਰਿਹਾ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਜਿਸ ਪਾਈਪ ਰਾਹੀਂ ਬੱਚਾ ਨੀਚੇ ਜਾ ਸਕਦਾ ਹੈ, ਉਸੇ ਪਾਈਪ ਰਾਹੀਂ ਬੱਚੇ ਨੂੰ ਬਾਹਰ ਵੀ ਕੱਢਿਆ ਜਾ ਸਕਦਾ ਹੈ।

Check Also

ਸਿੱਧੂ ਮੂਸੇਵਾਲਾ ਦੇ ਸੁਪਨੇ ਪੂਰ੍ਹੇ ਕਰਨ ਲਈ ਲਾਵਾਂਗਾ ਪੂਰੀ ਵਾਹ: ਪਿਤਾ ਬਲਕੌਰ ਸਿੰਘ

ਮਾਨਸਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ  ਦੇ ਪਿਤਾ ਬਲਕੌਰ ਸਿੰਘ  ਨੇ ਪਿੰਡ ਬੁਰਜ ਡਲਵਾ ‘ਚ …

Leave a Reply

Your email address will not be published.