ਕੋਰੋਨਾ ਨੇ ਦਿੱਤੀ ਪੰਜਾਬ ਰਾਜ ਭਵਨ ‘ਚ ਦਸਤਕ, ਪ੍ਰਮੁੱਖ ਸਕੱਤਰ ਤੇ ਚਾਰ ਹੋਰ ਪਾਜ਼ੀਟਿਵ, ਰਾਜਪਾਲ ਦੀ ਰਿਪੋਰਟ ਨੈਗੇਟਿਵ

TeamGlobalPunjab
1 Min Read

ਚੰਡੀਗੜ੍ਹ : ਕੋਰੋਨਾ ਨੇ ਹੁਣ ਪੰਜਾਬ ਰਾਜ ਭਵਨ ‘ਚ ਵੀ ਦਸਤਕ ਦੇ ਦਿੱਤੀ ਹੈ। ਪੰਜਾਬ ਰਾਜ ਭਵਨ ਦੇ ਪ੍ਰਮੁੱਖ ਸਕੱਤਰ ਜੇ.ਐੱਮ. ਬਾਲਾਮੁਰੂਗਨ ਅਤੇ 4 ਹੋਰ ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ। ਜਿਸ ਤੋਂ ਬਾਅਦ ਉਨ੍ਹਾਂ ਨੂੰ ਘਰ ‘ਚ ਹੀ ਇਕਾਂਤਵਾਸ ਕਰ ਦਿੱਤਾ ਗਿਆ ਹੈ। ਹਾਲਾਂਕਿ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਐਡਮਨਿਸਟ੍ਰੇਟਰ ਵੀ.ਪੀ. ਸਿੰਘ ਬਦਨੌਰ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ।

ਪੰਜਾਬ ਰਾਜ ਭਵਨ ਦੇ ਅਧਿਕਾਰਤ ਬੁਲਾਰੇ ਅਨੁਸਾਰ ਰਾਜ ਭਵਨ ਵਿਖੇ ਰੈਪਿਡ ਐਂਟੀਜੇਨ ਟੈਸਟ ਨਾਲ ਦੋ ਦਿਨਾਂ ਕੋਵਿਡ ਟੈਸਟਿੰਗ ਅਭਿਆਸ ਕੀਤਾ ਗਿਆ ਜਿਸ ਵਿਚ ਸੁਰੱਖਿਆ ਕਰਮਚਾਰੀਆਂ, ਅਧਿਕਾਰੀਆਂ ਅਤੇ ਸਟਾਫ ਮੈਂਬਰਾਂ ਸਮੇਤ ਕੁੱਲ 336 ਵਿਅਕਤੀਆਂ ਦਾ ਕੋਵਿਡ -19 ਟੈਸਟ ਕੀਤਾ ਗਿਆ। ਸਿਹਤ ਰਾਜ ਦੇ ਸਲਾਹਕਾਰਾਂ, ਪ੍ਰੋਟੋਕੋਲ ਅਤੇ ਡਾਕਟਰਾਂ ਦੀ ਸਲਾਹ ਦੇ ਅਨੁਸਾਰ ਪੂਰੇ ਰਾਜ ਭਵਨ ਨੂੰ ਰੋਗਾਣੂ ਮੁਕਤ ਕਰਨ ਅਤੇ ਸਰਕਾਰੀ ਸੁਰੱਖਿਆ ਸਮੇਤ ਸਾਰੀਆਂ ਸਾਵਧਾਨੀ ਵਰਤੀਆਂ ਜਾ ਰਹੀਆਂ ਹਨ।

ਬੀਤੇ ਦਿਨ ਯੂਟੀ ‘ਚ ਕੋਰੋਨਾ ਦੇ 89 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਸ਼ਹਿਰ ‘ਚ ਕੁੱਲ ਕੋਰੋਨਾ ਸੰਕਰਮਿਤ ਮਰੀਜ਼ਾਂ ਦਾ ਅੰਕੜਾ ਵੱਧ ਕੇ 1515 ਹੋ ਗਿਆ ਹੈ। ਸ਼ਹਿਰ ‘ਚ ਅਜੇ ਵੀ ਕੋਰੋਨਾ ਦੇ 585 ਮਾਮਲੇ ਅ

Share this Article
Leave a comment