ਨਸ਼ਾ ਤਸਕਰੀ ਮਾਮਲੇ ‘ਚ ਚਲਾਕ ਤੋਤਾ ਗ੍ਰਿਫਤਾਰ, ਇੰਝ ਕਰਦਾ ਸੀ ਆਪਣੀ ਟੀਮ ਨੂੰ ਅਲਰਟ

TeamGlobalPunjab
2 Min Read

ਉੱਤਰੀ ਬ੍ਰਾਜ਼ੀਲ ਵਿੱਚ ਡਰਗ ਤਸਕਰਾਂ ਦੇ ਖਿਲਾਫ ਕਾਰਵਾਈ ਦੇ ਦੌਰਾਨ ਪੁਲਿਸ ਨੇ ਇੱਕ ਤੋਤੇ ਨੂੰ ਕਸਟਡੀ ‘ਚ ਲਿਆ ਹੈ। ਦ ਗਾਰਜੀਅਨ ਨੇ ਆਪਣੀ ਰਿਪੋਰਟ ਵਿੱਚ ਬ੍ਰਾਜ਼ੀਲੀਅਨ ਮੀਡੀਆ ਦੇ ਹਵਾਲੇ ਤੋਂ ਦੱਸਿਆ ਹੈ ਕਿ ਤਸਕਰਾਂ ਨੇ ਤੋਤੇ ਨੂੰ ਇਸ ਤਰ੍ਹਾਂ ਟਰੇਨਡ ਕੀਤਾ ਸੀ ਕਿ ਜਦੋਂ ਵੀ ਪੁਲਿਸ ਆਉਂਦੀ ਸੀ ਤਾਂ ਉਹ ਪੁਲਿਸ – ਪੁਲਿਸ ਬੋਲ ਕੇ ਉਨ੍ਹਾਂ ਨੂੰ ਅਲਰਟ ਕਰ ਦਿੰਦਾ ਸੀ। ਤੋਤਾ ਆਪਣੇ ਨਸ਼ਾ ਤਸਕਰ ਮਾਲਿਕਾਂ ਦੇ ਪ੍ਰਤੀ ਇੰਨਾ ਆਗਿਆਕਾਰੀ ਅਤੇ ਵਫਾਦਾਰ ਹੈ ਕਿ ਆਪਣੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਟੀਮ ਦੀ ਲੱਖ ਕੋਸ਼ਿਸ਼ਾਂ ਦੇ ਬਾਅਦ ਉਸ ਨੇ ਆਪਣਾ ਮੂੰਹ ਤੱਕ ਨਹੀਂ ਖੋਲਿਆ ਹੈ।

ਪੁਲਿਸ ਅਫਸਰਾਂ ਦੀ ਇੱਕ ਟੀਮ ਨੇ ਸੋਮਵਾਰ ਨੂੰ ਪਿਆਉ ਸਟੇਟ ‘ਚ ਨਸ਼ਾ ਤਸਕਰ ਜੋੜੇ ਦੇ ਘਰ ਛਾਪਾ ਮਾਰਿਆ ਸੀ। ਇਸ ਵਾਰ ਵੀ ਤੋਤੇ ਨੇ ਆਪਣੇ ਮਾਲਿਕਾਂ ਨੂੰ ਪੁਲਿਸ – ਪੁਲਿਸ ਬੋਲ ਕੇ ਅਲਰਟ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਦੋਵੇਂ ਤਸਕਰ ਤੇ ਤੋਤਾ ਵੀ ਪੁਲਿਸ ਦੇ ਹੱਥੇ ਚੜ੍ਹ ਗਿਆ।

ਆਪਰੇਸ਼ਨ ‘ਚ ਸ਼ਾਮਿਲ ਇੱਕ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਪੁਲਿਸ ਨੇੜ੍ਹੇ ਪਹੁੰਚੀ ਤੋਤੇ ਨੇ ਚੀਖਣਾ ਸ਼ੁਰੂ ਕਰ ਦਿੱਤਾ। ਹਿਰਾਸਤ ‘ਚ ਲਏ ਗਏ ਤੋਤੇ ਦਾ ਮੰਗਲਵਾਰ ਨੂੰ ਸਾਹਮਣਾ ਕਰਨ ਵਾਲੇ ਇੱਕ ਬ੍ਰਾਜ਼ੀਲੀ ਨੇ ਉਸਨੂੰ ਬਹੁਤ ਆਗਿਆਕਾਰੀ ਜੀਵ ਦੇ ਤੌਰ ‘ਤੇ ਦੱਸਿਆ ਹੈ ਜੋ ਗ੍ਰਿਫਤਾਰੀ ਤੋਂ ਬਾਅਦ ਵੀ ਆਪਣਾ ਮੂੰਹ ਨਹੀਂ ਖੋਲ ਰਿਹਾ। ਰਿਪੋਰਟਰ ਨੇ ਦੱਸਿਆ ਹਾਲੇ ਤੱਕ ਉਸ ਨੇ ਕੋਈ ਆਵਾਜ਼ ਨਹੀਂ ਕੱਢੀ ਹੈ ਤੇ ਉਹ ਪੂਰੀ ਤਰ੍ਹਾਂ ਚੁੱਪ ਹੈ। ਬ੍ਰਾਜ਼ੀਲ ਵਿੱਚ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਜਦੋਂ ਨਸ਼ਾ ਤਸਕਰਾਂ ਨੇ ਜਾਨਵਰਾਂ ਦਾ ਇਸਤੇਮਾਲ ਕੀਤਾ ਹੈ।

Share this Article
Leave a comment