ਕੋਰੋਨਾ ਨੂੰ ਲੈ ਕੇ ਲੇਖਕ ਦਾ ਵੱਡਾ ਦਾਅਵਾ, ਦੱਸਿਆ ਦੁਨੀਆ ਭਰ ‘ਚ ਕਿਥੋਂ ਫੈਲਿਆ ਵਾਇਰਸ!

TeamGlobalPunjab
2 Min Read

ਨਿਊਜ਼ ਡੈਸਕ: ਕੋਰੋਨਾ ਵਾਇਰਸ ਨੇ ਦੁਨੀਆ ਭਰ ‘ਚ ਇੱਕ ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਕਹਿਰ ਮਚਾਇਆ ਹੋਇਆ ਹੈ ਤੇ ਅੱਗੇ ਕਦੋਂ ਤੱਕ ਇਹ ਜਾਰੀ ਰਹੇਗਾ ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਅਜਿਹੇ ‘ਚ ਵਿਗਿਆਨੀ ਕੋਰੋਨਾ ਵਾਇਰਸ ‘ਤੇ ਜਾਂਚ ਕਰ ਰਹੇ ਹਨ ਤਾਂ ਕਿ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਵਾਇਰਸ ਮਨੁੱਖ ਨੇ ਬਣਾਇਆ ਹੈ ਜਾਂ ਕੁਦਰਤੀ ਹੈ।

ਕੋਰੋਨਾ ਵਾਇਰਸ ਨੂੰ ਲੈ ਕੇ ਬ੍ਰਿਟਿਸ਼ ਲੇਖਕ ਵਲੋਂ ਵੱਡਾ ਦਾਅਵਾ ਕੀਤਾ ਗਿਆ ਹੈ ਕਿ ਵਾਇਰਸ ਨੂੰ ਚੀਨੀ ਵਿਗਿਆਨੀਆਂ ਨੇ ਇੱਕ ਲੈਬ ਵਿੱਚ ਬਣਾਇਆ ਸੀ, ਜਿੱਥੋਂ ਇਹ ਲੀਕ ਹੋ ਗਿਆ। ਲੇਖ ‘ਚ ਦੱਸਿਆ ਗਿਆ ਹੈ ਕਿ ਇਹ ਲੈਬ ‘ਚੋਂ ਨਿੱਕਲ ਕੇ ਪੂਰੀ ਦੁਨੀਆਂ ‘ਚ ਫੈਲ ਗਿਆ ਤੇ ਹੁਣ ਤਬਾਹੀ ਮਚਾ ਰਿਹਾ ਹੈ।

ਸਾਇੰਸ ਰਿਸਰਚ ਮੈਗਜ਼ੀਨ ਬੁਲੇਟਿਨ ਆਫ਼ ਐਟਾਮਿਕ ਸਾਇੰਟਿਸਟਸ ‘ਚ ਛਪੇ ਇੱਕ ਆਰਟੀਕਲ ਵਿੱਚ ਪ੍ਰਸਿੱਧ ਵਿਗਿਆਨੀ ਲੇਖਕ ਨਿਕੋਲਸ ਵੇਡ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਵਾਇਰਸ ਨੂੰ ਚੀਨ ਦੇ ਵੁਹਾਨ ਸਥਿਤ BSL2 ਲੈਬ ‘ਚ ਬਣਾਇਆ ਗਿਆ ਹੈ, ਜੋ ਕਿ ਪੂਰੀ ਦੁਨੀਆ ‘ਚ ਲੀਕ ਹੋ ਗਿਆ। ਨਿਕੋਲਸ ਵੇਡ ਨੇ ਵੂਹਾਨ ਇੰਸਟੀਚਿਊਟ ਆਫ ਵਾਇਰੌਲੋਜੀ ਨੂੰ ਫੰਡ ਉਪਲੱਬਧ ਕਰਵਾਉਣ ਵਾਲੀ ਅਮਰੀਕੀ ਸੰਸਥਾ ਇਕੋਹੈਲਥ ਅਲਾਇੰਸ ਆਫ਼ ਨਿਊਯਾਰਕ ਦੇ ਪ੍ਰਧਾਨ ਡਾ.ਪੀਟਰ ਡਾਸਜੈਕ ਦੇ ਇੰਟਰਵਿਊ ਨੂੰ ਆਪਣੇ ਲੇਖ ਦਾ ਆਧਾਰ ਬਣਾਇਆ ਹੈ।

ਆਪਣੀ ਇੰਟਰਵਿਊ ‘ਚ ਪੀਟਰ ਡਾਸਜੈਕ ਨੇ ਪਹਿਲੀ ਵਾਰ ਖੁਲਾਸਾ ਕੀਤਾ ਸੀ ਕਿ ਵੂਹਾਨ ਲੈਬ ‘ਚ ਸਪਾਈਕ ਪ੍ਰੋਟੀਨ ਦੀ ਪ੍ਰੋਗਰਾਮਿੰਗ ਅਤੇ ਹਿਊਮਨਾਇਜ਼ਡ ਚੂਹਿਆਂ ਨੂੰ ਸੰਕਰਮਿਤ ਕਰਨ ਵਾਲੇ ਕਾਈਮੇਰਿਕ ਕੋਰੋਨਾ ਵਾਇਰਸ ਤਿਆਰ ਕੀਤੇ ਜਾਂਦੇ ਹਨ। ਡਾ.ਪੀਟਰ ਨੇ ਜਾਣਕਾਰੀ ਦਿੱਤੀ ਸੀ ਕਿ ਲਗਭਗ 6 ਤੋਂ 7 ਸਾਲਾਂ ਤੋਂ ਲੈਬ ‘ਚ ਸਾਰਸ ਨਾਲ ਸਬੰਧਤ ਲਗਭਗ 100 ਤੋਂ ਜ਼ਿਆਦਾ ਨਵੇਂ ਕੋਰੋਨਾ ਵਾਇਰਸ ਲੱਭੇ ਗਏ, ਇਨ੍ਹਾਂ ‘ਚੋਂ ਕੁਝ ਨੂੰ ਮਨੁੱਖੀ ਕੋਸ਼ਿਕਾਵਾਂ ‘ਤੇ ਵੀ ਟੈਸਟ ਕੀਤਾ ਗਿਆ।

- Advertisement -

ਲੇਖਕ ਨਿਕੋਲਸ ਵੇਡ ਨੇ ਕਿਹਾ ਕਿ ਲੈਬ ‘ਚ ਕੋਰੋਨਾ ਵਾਇਰਸ ਦੇ ਸੰਕਰਮਣ ‘ਤੇ ਲਗਾਤਾਰ ਰੀਸਰਚ ਜਾਰੀ ਹੈ। ਇੰਨਾ ਹੀ ਨਹੀਂ ਡਾ.ਪੀਟਰ ਨੂੰ ਇਹ ਵੀ ਪਤਾ ਸੀ ਕਿ ਉੱਥੇ ਵਿਗਿਆਨੀਆਂ ਨੂੰ ਸੰਕਰਮਣ ਤੋਂ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ‘ਚ ਕਮੀਆਂ ਸਨ। ਪਰ ਮਹਾਂਮਾਰੀ ਫੈਲਣ ਤੋਂ ਬਾਅਦ ਸਿਹਤ ਅਧਿਕਾਰੀਆਂ ਨੂੰ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਸਗੋਂ ਵਾਇਰਸ ਦੇ ਲੀਕ ਹੋਣ ਦੇ ਖਦਸ਼ਿਆਂ ਨੂੰ ਖਾਰਜ ਕਰਨ ਦੀ ਕੋਸ਼ਿਸ਼ ਕੀਤੀ ਗਈ।

Share this Article
Leave a comment