ਜੇਲ੍ਹ ‘ਚ ਬੈਠੇ ਰਾਮ ਰਹੀਮ ਤੋਂ ਐਸਆਈਟੀ ਕਰੇਗੀ ਪੁੱਛ-ਗਿੱਛ ? ਪ੍ਰੇਮੀਆਂ ਵਾਲੇ ਹਲਕਿਆਂ ਦੇ ਉਮੀਦਵਾਰਾਂ ਨੂੰ ਛਿੜੀ ਕੰਬਣੀ

Prabhjot Kaur
1 Min Read

ਚੰਡੀਗੜ੍ਹ : ਬਹਿਬਲ ਕਲਾਂ ਅਤੇ ਕੋਟਕਪੁਰਾ ਗੋਲੀ ਕਾਂਡ ਦੀ ਜਾਂਚ ਕਰ ਰਹੀ ਐਸਆਈਟੀ ਹਰ ਦਿਨ ਨਵੇਂ ਖੁਲਾਸੇ ਕਰ ਰਹੀ ਹੈ। ਇਨ੍ਹਾਂ ਖੁਲਾਸਿਆਂ ਦੇ ਚਲਦਿਆਂ ਜਿੱਥੇ ਇੱਕ ਪਾਸੇ ਕਈ ਸਿਆਸੀ ਪਾਰਟੀਆਂ ਵੱਲੋਂ ਐਸਆਈਟੀ ‘ਤੇ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਨੇ ਉੱਥੇ ਇਸੇ ਮਾਹੌਲ ‘ਚ ਹੁਣ ਐਸਆਈਟੀ ਨੇ ਬਹਿਬਲ ਕਲਾਂ, ਕੋਟਕਪੁਰਾ ਗੋਲੀ ਕਾਂਡ ਦੀ ਜਾਂਚ ਅਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਚ ਆਏ ਤੱਥਾਂ ਦੇ ਅਧਾਰ ‘ਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਤੋਂ ਪੁੱਛ ਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ।

ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਇਸ ਸਮੇਂ ਬਲਾਤਕਾਰ ਅਤੇ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਦੇ ਦੋਸ਼ਾਂ ਹੇਠ ਸੁਨਾਰੀਆ ਜੇਲ੍ਹ ਅੰਦਰ ਬੰਦ ਹੈ। ਜਿਸ ਲਈ ਐਸਆਈਟੀ ਨੇ ਉਸ ਤੋਂ ਪੁੱਛ ਗਿੱਛ ਕਰਨ ਲਈ ਫਰੀਦਕੋਟ ਦੀ ਅਦਾਲਤ ਤੋਂ ਇਜਾਜਤ ਲੈਣ ਜਾ ਰਹੀ ਹੈ। ਸੂਤਰਾਂ ਮੁਤਾਬਿਕ ਐਸਆਈਟੀ ਦੀ ਜਾਂਚ ਦੌਰਾਨ ਕਈ ਗਵਾਹਾਂ ਨੇ ਬਰਗਾੜੀ ਅਤੇ ਕੋਟਕਪੁਰਾ ਗੋਲੀ ਕਾਂਡ ‘ਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦਾ ਨਾਮ ਲਿਆ ਹੈ। ਬੀਤੇ ਦਿਨੀ ਐਸਆਈਟੀ ਨੇ ਬਰਗਾੜੀ ਬੇਅਦਬੀ ਨਾਲ ਸਬੰਧਤ ਕਈ ਡੇਰਾ ਭਗਤਾਂ ਨੂੰ ਵੀ ਗ੍ਰਿਫਤਾਰ ਕੀਤਾ ਸੀ ਤੇ ਹੁਣ ਬਾਬੇ ਤੋਂ ਜੇਲ੍ਹ ਜਾ ਕੇ ਪੁੱਛ ਗਿੱਛ ਕਾਰਨ ਦੀਆਂ ਖ਼ਬਰਾਂ ਨੇ ਚੋਣਾਂ ਦੇ ਇਸ ਮਾਹੌਲ ਚ ਡੇਰਾ ਪ੍ਰੇਮੀਆਂ ਵਾਲੇ ਹਲਕਿਆਂ ਦੇ ਉਮੀਦਵਾਰਾਂ ਨੂੰ ਕੰਬਣੀ ਛੇੜ ਦਿੱਤੀ ਹੈ।

Share this Article
Leave a comment