ਗਾਇਕ ਲਹਿੰਬਰ ਹੁਸੈਨਪੁਰੀ ਨੇ ਮਹਿਲਾ ਕਮਿਸ਼ਨ ਅੱਗੇ ਪੇਸ਼ ਹੋ ਰੱਖਿਆ ਆਪਣਾ ਪੱਖ

TeamGlobalPunjab
2 Min Read

 

ਜੇਕਰ ਗ਼ਲਤੀ ਪਤਨੀ ਦੀ ਹੈ ਤਾਂ ਉਸ ਖ਼ਿਲਾਫ਼ ਵੀ ਹੋ ਸਕਦੀ ਹੈ ਕਾਰਵਾਈ : ਗੁਲਾਟੀ

ਮੋਹਾਲੀ :   ਪੰਜਾਬੀ ਗਾਇਕ ਲੈਂਹਬਰ ਹੁਸੈਨਪੁਰੀ ਸ਼ੁੱਕਰਵਾਰ ਨੂੰ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਸਾਹਮਣੇ ਪੇਸ਼ ਹੋਏ। ਪਤਨੀ ਅਤੇ ਉਸਦੇ ਪਰਿਵਾਰ ਨਾਲ ਹੋਏ ਵਿਵਾਦ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਪੰਜਾਬ ਮਹਿਲਾ ਕਮਿਸ਼ਨ ਵੱਲੋਂ ਅੱਜ ਤਲਬ ਕੀਤਾ ਗਿਆ ਸੀ। ਹੁਸੈਨਪੁਰੀ ਨੇ ਸਾਰੇ ਵਿਵਾਦ ਬਾਰੇ ਆਪਣਾ ਪੱਖ ਕਮਿਸ਼ਨ ਅੱਗੇ ਰੱਖਿਆ । ਜਿਸ ਤੋਂ ਬਾਅਦ ਇੰਜ ਪ੍ਰਤੀਤ ਹੋ ਰਿਹਾ ਹੈ ਕਿ ਮਹਿਲਾ ਕਮਿਸ਼ਨ ਦੇ ਰੁਖ਼ ਵਿੱਚ ਨਰਮੀ ਆਈ ਹੈ।

ਇਸ ਸਬੰਧ ਵਿੱਚ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਗੁਲਾਟੀ ਨੇ ਦੱਸਿਆ ਕਿ ਹੁਸੈਨਪੁਰੀ ਦੀ ਪਤਨੀ ਕਮਿਸ਼ਨ ਸਾਹਮਣੇ ਪੇਸ਼ ਨਹੀਂ ਹੋਈ ਅਤੇ ਨਾ ਹੀ ਕੋਈ ਆਪਣਾ ਬਿਆਨ ਭੇਜਿਆ ਹੈ। ਲਹਿੰਬਰ ਦੀ ਪਤਨੀ ਵੱਲੋਂ ਇਹ ਕਿਹਾ ਗਿਆ ਹੈ ਕਿ ਉਸਦੀ ਸ਼ੂਗਰ ਵਧੀ ਹੋਈ ਹੈ। ਉਸ ਵੱਲੋਂ ਫਿਲਹਾਲ ਪੁਲਿਸ ਤੇ ਕਮਿਸ਼ਨ ਨੂੰ ਕਿਸੇ ਤਰ੍ਹਾਂ ਦੀ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਗਈ।

- Advertisement -

ਗੁਲਾਟੀ ਨੇ ਕਿਹਾ ਕਿ ਹੁਸੈਨਪੁਰੀ ਨੇ ਦੱਸਿਆ ਕਿ ਪ੍ਰਾਪਰਟੀ ਤੋਂ ਲੈ ਕੇ ਜ਼ਿਆਦਾਤਰ ਸਾਰੀਆਂ ਚੀਜ਼ਾਂ ਪਤਨੀ ਦੇ ਨਾਂ ‘ਤੇ ਹਨ। ਲਹਿੰਬਰ ਵਲੋਂ ਦੱਸੇ ਅਨੁਸਾਰ ਪਤਨੀ ਸਿਰਫ਼ ਸਾਲੀ ਦੇ ਬਹਿਕਾਵੇ ‘ਚ ਆ ਕੇ ਇਹ ਸਭ ਕਰ ਰਹੀ ਹੈ। ਪੱਤਰਕਾਰਾਂ ਵਲੋਂ ਪੁੱਛੇ ਸਵਾਲ ਦੇ ਜਵਾਬ ਵਿਚ ਗੁਲਾਟੀ ਨੇ ਕਿਹਾ ਕਿ ਜੇਕਰ ਮਾਮਲੇ ‘ਚ ਸਾਲੀ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ।

 

ਉਨ੍ਹਾਂ ਕਿਹਾ ਕਿ ਫਿਲਹਾਲ ਜਲੰਧਰ ਪੁਲਿਸ ਨੂੰ ਕਿਹਾ ਗਿਆ ਹੈ ਕਿ ਹੁਸੈਨਪੁਰੀ ਨੂੰ ਬੱਚਿਆਂ ਨੂੰ ਮਿਲਣ ਤੋਂ ਨਾ ਰੋਕਿਆ ਜਾਵੇਗਾ। ਗੁਲਾਟੀ ਨੇ ਕਿਹਾ ਕਿ ਹੁਸੈਨਪੁਰੀ ਦੇ ਬੱਚਿਆਂ ਦੀ ਵੀ ਸਟੇਟਮੈਂਟ ਲਈ ਜਾਵੇਗੀ। ਉਨ੍ਹਾਂ ਸਾਫ਼ ਕਿਹਾ ਕਿ ਜੇਕਰ ਜਾਂਚ ਵਿਚ ਪਾਇਆ ਗਿਆ ਕਿ ਹੁਸੈਨਪੁਰੀ ਦੀ ਪਤਨੀ ਤੇ ਸਾਲੀ ਗ਼ਲਤ ਹਨ ਤਾਂ ਪੱਕਾ ਐਕਸ਼ਨ ਹੋਵੇਗਾ। ਮਹਿਲਾ ਕਮਿਸ਼ਨ ਦਾ ਇਹ ਮਤਲਬ ਨਹੀਂ ਕਿ ਜੇਕਰ ਔਰਤ ਦੀ ਗ਼ਲਤੀ ਹੈ ਤਾਂ ਵੀ ਉਸ ਦਾ ਬਚਾਅ ਕੀਤਾ ਜਾਵੇਗਾ ।

Share this Article
Leave a comment