ਖੁਦ ਦੇ ਸਪਰਮ ਦੀ ਵਰਤੋਂ ਕਰਨ ਵਾਲੇ IVF ਡਾਕਟਰ ਦਾ ਲਾਈਸੈਂਸ ਰੱਦ

TeamGlobalPunjab
2 Min Read

ਟੋਰਾਂਟੋ: ਬੱਚੇ ਪਤਉਣ ਦੀ ਚਾਹਤ ‘ਚ IVF ਕਲਿਨਿਕ ਆਉਣ ਵਾਲੀ ਔਰਤਾਂ ਦੇ ਨਾਲ ਇੱਕ ਵੱਡੀ ਸਾਜਿਸ਼ ਦਾ ਖੁਲਾਸਾ ਹੋਇਆ ਹੈ। ਔਰਤਾਂ ਨੂੰ ਧੋਖਾ ਦੇ ਕੇ ਡਾਕਟਰ ਖੁਦ ਦੇ ਅਤੇ ਗਲਤ ਸ਼ੁਕਰਾਣੂਆਂ ਦੀ ਵਰਤੋਂ ਕਰ ਉਨ੍ਹਾਂ ਨੂੰ ਗਰਭਵਤੀ ਕਰਦਾ ਸੀ। ਦੋਸ਼ੀ ਡਾਕਟਰ ਦੀ ਪਛਾਣ 80 ਸਾਲਾ ਬਰਨਾਰਡ ਨੌਰਮਨ ਬਾਰਵਿਨ ਦੇ ਰੂਪ ‘ਚ ਹੋਈ। ਜਿਸ ਤੋਂ ਬਾਅਦ ਮੰਗਲਵਾਰ ਨੂੰ ਡਾਕਟਰ ਬਾਰਵਿਨ ਦਾ ਲਾਈਸੈਂਸ ਰੱਦ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਉਸ ‘ਤੇ 10,000 ਕੈਨੇਡੀਅਨ ਡਾਲਰ ਦਾ ਜ਼ੁਰਮਾਨਾ ਵੀ ਲਗਾਇਆ ਗਿਆ।

ਦੱਸਣਯੋਗ ਹੈ ਕਿ ਬਾਰਵਿਨ ਪਿਛਲੇ ਕਈ ਸਾਲਾਂ ਤੋਂ ਔਰਤਾਂ ਨੂੰ ਗਰਭਧਾਰਨ ਕਰਵਾਉਣ ਲਈ ਖੁਦ ਦੇ ਸ਼ੁਕਰਾਣੂਆਂ ਸਮੇਤ ਗਲਤ ਸ਼ੁਕਰਾਣੂਆਂ ਦੀ ਵਰਤੋਂ ਕਰਦਾ ਆ ਰਿਹਾ ਸੀ। ਓਂਟਾਰੀਓ ਦੇ ਡਾਕਟਰਾਂ ਅਤੇ ਸਰਜਨਾਂ ਦੇ ਕਾਲੇਜ ਦੇ ਅਨੁਸ਼ਾਸਨਸ਼ੀਲ ਪੈਨਲ ਨੇ ਬਾਰਵਿਨ ਵਿਰੁੱਧ ਮਾਮਲੇ ਦੀ ਜਾਂਚ ਕੀਤੀ।

ਪੈਨਲ ਨੇ ਕਿਹਾ ਕਿ ਬਾਰਵਿਨ ਨੇ ਆਪਣੇ ਮਰੀਜ਼ਾਂ ਨਾਲ ਧੋਖਾ ਕੀਤਾ ਹੈ ਤੇ ਉਨ੍ਹਾਂ ਦਾ ਭਰੋਸੇ ਤੋੜਿਆ ਹੈ। ਡਾਕਟਰ ਬਾਰਵਿਨ ਪੈਨਲ ਦੇ ਸਾਹਮਣੇ ਪੇਸ਼ ਨਹੀਂ ਹੋਇਆ। ਉਸ ਵਿਰੁੱਧ ਇਕ ਹੋਰ ਮੁਕੱਦਮਾ ਚੱਲ ਰਿਹਾ ਹੈ, ਜਿਸ ਵਿਚ ਗਲਤ ਸ਼ੁਕਰਾਣੂਆਂ ਜ਼ਰੀਏ 50-100 ਡਿਲੀਵਰੀ ਕਰਾਉਣ ਦਾ ਦੋਸ਼ ਹੈ ਜਿਨ੍ਹਾਂ ਵਿਚ 11 ਮਾਮਲਿਆਂ ਵਿਚ ਉਸ ਨੇ ਖੁਦ ਦੇ ਸ਼ੁਕਰਾਣੂ ਵਰਤੇ ਸਨ।

ਡਾਰਵਿਨ ਦਾ ਇਹ ਸੱਚ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਗਰਭਧਾਰਨ ਕਰਨ ਤੋਂ ਬਾਅਦ ਇਕ ਔਰਤ ਨੇ ਆਪਣੀ ਪਰਿਵਾਰਕ ਪਿੱਠਭੂਮੀ ਜਾਣਨ ਦੀ ਇੱਛਾ ਹੋਈ। ਇਸ ਦੇ ਇਲਾਵਾ ਇਕ ਹੋਰ ਨੂੰ ਸੀਲੀਆਕ ਰੋਗ ਨਾਲ ਪੀੜਤ ਪਾਇਆ ਗਿਆ ਜੋ ਸਿਰਫ ਜੈਨੇਟਿਕ ਹੁੰਦਾ ਹੈ। ਜਦਕਿ ਮਹਿਲਾ ਦੇ ਮਾਤਾ-ਪਿਤਾ ਵਿਚੋਂ ਕਿਸੇ ਨੂੰ ਵੀ ਇਹ ਬੀਮਾਰੀ ਨਹੀਂ ਸੀ।

Share this Article
Leave a comment