ਯੂ.ਕੇ. ਦੇ ਗੁਰੂਘਰ ਨੇੜ੍ਹੇ ਚੱਲੀਆਂ ਗੋਲੀਆਂ, 3 ਗ੍ਰਿਫ਼ਤਾਰ

Prabhjot Kaur
2 Min Read

ਵੈਸਟ ਮਿਡਲੈਂਡਜ਼: ਯੂ.ਕੇ. ਦੇ ਵਲਵਰਹੈਂਪਟਨ (Wolverhampton) ਸ਼ਹਿਰ  ਵਿਖੇ ਗੁਰਦਵਾਰਾ ਸਾਹਿਬ ਦੀ ਪਾਰਕਿੰਗ ਵਿਚ ਦੋ ਧਿਰਾਂ ਵਿਚਾਲੇ ਤਕਰਾਰ ਤੋਂ ਬਾਅਦ ਮਗਰੋਂ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਵੈਸਟ ਮਿਡਲੈਂਡਜ਼ ਦੀ ਪੁਲਿਸ ਵੱਲੋਂ ਇਸ ਮਾਮਲੇ ‘ਚ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਦਿਆਂ ਬਾਅਦ ਵਿੱਚ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਮੁਤਾਬਕ ਗੱਡੀਆਂ ਵਿੱਚ ਸਵਾਰ ਲੋਕਾਂ ਵਿਚਾਲੇ ਬਹਿਸ ਹੋ ਗਈ ਅਤੇ ਇੱਕ ਗੱਡੀ ਨੂੰ ਕਿਸੇ ਤੀਜੀ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਲਾਤ ਨੂੰ ਵੇਖਦਿਆਂ ਪੁਲਿਸ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਅਤੇ ਇਸ ਘੇਰਾਬੰਦੀ ਵਿੱਚ ਕਾਲੇ ਰੰਗ ਦੀ ਇੱਕ ਕਾਰ ਵੀ ਨਜ਼ਰ ਆਰਹੀ ਸੀ। ਚਸ਼ਮਦੀਦਾਂ ਨੇ ਦੱਸਿਆ ਕਿ ਗੁਰੂ ਨਾਨਕ ਸਿੱਖ ਗੁਰਦੁਆਰਾ (Guru Nanak Sikh Gurdwara) ਦੀ ਕਾਰ ਪਾਰਕਿੰਗ ਨੂੰ ਫ਼ਿਲਹਾਲ ਬੰਦ ਕਰ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਪੜਤਾਲ ਦੇ ਆਧਾਰ ‘ਤੇ ਤਿੰਨ ਜਣਿਆਂ ਨੂੰ ਹਿਰਾਸਤ ‘ਚ ਲਿਆ ਗਿਆ।

ਇਸੇ ਦੌਰਾਨ ਵਲਵਰਹੈਂਪਟਨ ਪੁਲਿਸ ਨੇ ਟਵੀਟ ਕੀਤਾ ਕਿ ਐਤਵਾਰ ਸ਼ਾਮ ਲਗਭਗ 7 ਵਜੇ ਪੁਲਿਸ ਨੂੰ ਅਪਰ ਵੀਲੀਅਰਜ਼ ਸਟ੍ਰੀਟ (Upper Villiers Street) ‘ਚ ਸੱਦਿਆ ਗਿਆ। ਚੀਫ਼ ਸੁਪਰਡੈਂਟ ਰਿਚਰਡ ਫ਼ਿਸ਼ਰ ਨੇ ਕਿਹਾ ਕਿ ਇਹ ਵਾਰਦਾਤ ਸ਼ਹਿਰ ਦੇ ਲੋਕਾਂ ਵਾਸਤੇ ਖ਼ਤਰਾ ਪੈਦਾ ਨਹੀਂ ਕਰਦੀ ਅਤੇ ਗੁਰਦੁਆਰਾ ਸਾਹਿਬ ਜਾਣ ਵਾਲੀ ਸੰਗਤ ਨੂੰ ਵੀ ਘਬਰਾਉਣ ਦੀ ਜ਼ਰੂਰਤ ਨਹੀਂ। ਇਲਾਕੇ ਵਿੱਚ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ ਗਈ ਹੈ ਅਤੇ ਅਮਨ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਦਿੱਤੀ ਜਾਵੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment