ਜੀਟੀਏ ‘ਚ ਟੋ-ਟਰੱਕ ਕਾਰੋਬਾਰ ਲਈ ਹੋਈ ਖੂਨੀ ਝੜਪ ਅਤੇ ਅੱਗਜ਼ਨੀ ਮਾਮਲੇ ਵਿੱਚ ਯੌਰਕ ਰੀਜਨਲ ਪੁਲਿਸ ਵੱਲੋਂ 20 ਵਿਅਕਤੀ ਗ੍ਰਿਫ਼ਤਾਰ

TeamGlobalPunjab
1 Min Read

ਨਿਊਜ਼ ਡੈਸਕ : ਜੀਟੀਏ ਵਿੱਚ ਬੀਤੇ ਦਿਨੀਂ ਟੋ-ਟਰੱਕ ਕਾਰੋਬਾਰ ‘ਤੇ ਕਾਬਜ ਹੋਣ ਲਈ ਹੋਈ ਖੂਨੀ ਝੜਪ ਅਤੇ ਅੱਗਜ਼ਨੀ ਮਾਮਲੇ ਵਿੱਚ ਯੌਰਕ ਰੀਜਨਲ ਪੁਲਿਸ ਵੱਲੋਂ 20 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਿਸ਼ਨ ਪਲੈਟੀਨਮ ਤਹਿਤ ਇਹ ਜਾਂਚ ਕੀਤੀ ਗਈ ਹੈ। ਜਿਸ ਬਾਰੇ ਜਾਣਕਾਰੀ ਦਿੰਦਿਆ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਮਿਲੀਆਂ ਰਿਆਇਤਾਂ ਕਾਰਨ ਮੁਨਾਫ਼ਾ ਕਾਫ਼ੀ ਵੱਧ ਗਿਆ ਹੈ ਅਤੇ ਇਸ ਕਾਰੋਬਾਰ ‘ਤੇ ਕਾਬਜ ਹੋਣ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਅਧਿਕਾਰੀਆਂ ਮੁਤਾਬਕ ਕੁੱਝ ਟੋ-ਕੰਪਨੀਆਂ ਨੇ ਰਿਪੇਅਰ ਸ਼ੌਂਪਸ, ਫਿਜ਼ੀਓਥਰੈਪੀ ਕਲੀਨਿਕ ਅਤੇ ਕਾਰ ਰੈਂਟਲ ਕੰਪਨੀਆਂ ਨਾਲ ਕਮਿਸ਼ਨ ਕੀਤਾ ਹੋਇਆ ਹੈ। ਜਿਸ ਦੇ ਚੱਲਦਿਆਂ ਯੌਰਕ ਰੀਜਨਲ ਪੁਲਿਸ ਵੱਲੋਂ 20 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Share this Article
Leave a comment