ਸਰੀਰ ‘ਚ ਥਕਾਵਟ ਸਣੇ ਇਹ 5 ਲੱਛਣ ਦਿੰਦੇ ਨੇ Vitamin-D ਦੀ ਕਮੀ ਦੇ ਸੰਕੇਤ

TeamGlobalPunjab
3 Min Read

ਨਿਊਜ਼ ਡੈਸਕ: ਸਰੀਰ ਨੂੰ ਸਿਹਤਮੰਦ ਰੱਖਣ ਲਈ ਪੋਸ਼ਕ ਤੱਤਾਂ ਦਾ ਹੋਣਾ ਜ਼ਰੂਰੀ ਹੈ। ਵਿਟਾਮਿਨ-D ਵੀ ਅਜਿਹਾ ਹੀ ਇੱਕ ਨਿਊਟਰੀਐਂਟ ਹੈ ਜੋ ਵਿਅਕਤੀ ਨੂੰ ਤੰਦਰੁਸਤ ਰੱਖਦਾ ਹੈ। ਵਿਟਾਮਿਨ-D ਦਾ ਸਭ ਤੋਂ ਵੱਡਾ ਸੋਰਸ ਧੁੱਪ ਮੰਨਿਆ ਜਾਂਦਾ ਹੈ। ਹੱਡੀਆਂ ਦੰਦ ਅਤੇ ਮਾਸਪੇਸ਼ੀਆਂ ਨੂੰ ਤੰਦਰੁਸਤ ਅਤੇ ਮਜ਼ਬੂਤ ਰੱਖਣ ਲਈ ਇਸ ਵਿਟਾਮਿਨ ਦਾ ਅਹਿਮ ਯੋਗਦਾਨ ਹੁੰਦਾ ਹੈ। ਇਸ ਦੇ ਬਾਵਜੂਦ ਬਹੁਤ ਸਾਰੇ ਲੋਕ ਵਿਟਾਮਿਨ-D ਦੇ ਰੋਲ ਨੂੰ ਨਜ਼ਰ ਅੰਦਾਜ਼ ਕਰਦੇ ਹਨ। ਦੁਨੀਆਂ ਭਰ ਵਿੱਚ ਲੋਕ ਵੱਡੀ ਗਿਣਤੀ ‘ਚ ਇਸ ਦੀ ਕਮੀ ਨਾਲ ਜੂਝ ਰਹੇ ਹਨ।

ਆਓ ਜਾਣਦੇ ਹਾਂ ਵਿਟਾਮਿਨ-D ਦੀ ਕਮੀ ਦੇ ਲੱਛਣ ਤੇ ਇਸ ਨੂੰ ਦੂਰ ਕਰਨ ਦੇ ਉਪਾਅ:

ਥਕਾਵਟ

ਨੀਂਦ ਪੂਰੀ ਹੋਣ ਦੇ ਬਾਵਜੂਦ ਵੀ ਜੇਕਰ ਲੋਕਾਂ ਨੂੰ ਥਕਾਵਟ ਦੀ ਸਮੱਸਿਆ ਹੋ ਰਹੀ ਹੈ ਤਾਂ ਇਹ ਵਿਟਾਮਿਨ-D ਦੀ ਕਮੀ ਵੱਲ ਸੰਕੇਤ ਕਰਦਾ ਹੈ।

- Advertisement -

ਵਾਲ ਝੜਨਾ

ਵਿਟਾਮਿਨ-D ਦੀ ਕਮੀ ਦੇ ਸਭ ਤੋਂ ਆਮ ਲੱਛਣਾਂ ‘ਚੋਂ ਇਕ ਹੈ ਵਾਲ ਝੜਨਾ। ਹੇਅਰ ਫਾਲਿਕਲਸ ਦੇ ਵਿਕਾਸ ਲਈ ਵਿਟਾਮਿਨ-D ਬਹੁਤ ਜ਼ਰੂਰੀ ਹੁੰਦਾ ਹੈ। ਅਜਿਹੇ ਵਿੱਚ ਇਸ ਦੀ ਕਮੀ ਨਾਲ ਵਾਲ ਪ੍ਰਭਾਵਿਤ ਹੁੰਦੇ ਹਨ। ਇਸ ਦੇ ਨਾਲ ਹੀ ਵਿਟਾਮਿਨ -D ਦੀ ਕਮੀ ਨਾਲ ਆਟੋ-ਇਮਿਊਨ ਦੀ ਹਾਲਤ ਬਣ ਸਕਦੀ ਹੈ ਜੋ ਪੈਚੀ ਹੇਅਰ ਲਾਸ ਦਾ ਕਾਰਨ ਬਣਦਾ ਹੈ।

ਪਿੱਠ ਚ ਦਰਦ

- Advertisement -

ਹੱਡੀਆਂ ਦੀ ਮਜ਼ਬੂਤੀ ਲਈ ਵਿਟਾਮਿਨ-D ਜ਼ਰੂਰੀ ਹੈ। ਇਸ ਦੀ ਕਮੀ ਨਾਲ ਹੱਡੀਆਂ ਵੀ ਕਮਜ਼ੋਰ ਹੋਣ ਲੱਗਦੀਆਂ ਹਨ। ਇਸ ਨਾਲ ਹੱਡੀਆਂ ਵਿੱਚ ਤੇਜ਼ ਦਰਦ ਹੁੰਦਾ ਹੈ ਜੋ ਕਈ ਵਾਰ ਬਿਨ੍ਹਾ ਡਾਕਟਰੀ ਸਲਾਹ ਦੇ ਠੀਕ ਨਹੀਂ ਹੁੰਦਾ।

ਕਮਜ਼ੋਰ ਇਮਿਊਨਿਟੀ

ਇਸ ਵਿਟਾਮਿਨ ਦੀ ਕਮੀ ਨਾਲ ਲੋਕਾਂ ਦੀ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ। ਲੋਕ ਅਕਸਰ ਬਿਮਾਰ ਰਹਿਣ ਲੱਗਦੇ ਹਨ। ਵਾਰ-ਵਾਰ ਸਰਦੀ ਜਾਂ ਫਲੂ ਹੋਣਾ ਵਿਟਾਮਿਨ-D ਦੀ ਕਮੀ ਵੱਲ ਇਸ਼ਾਰਾ ਕਰਦਾ ਹੈ।

ਮੂਡ ਖਰਾਬ ਹੋਣਾ

ਸਿਹਤ ਮਾਹਰਾਂ ਦੀ ਮੰਨੀਏ ਤਾਂ ਲੋਕਾਂ ਦੇ ਮੂਡ ਨੂੰ ਵਧੀਆ ਬਣਾ ਕੇ ਰੱਖਣ ਲਈ ਵੀ ਵਿਟਾਮਿਨ ਜ਼ਰੂਰੀ ਹੈ। ਇਸ ਦੀ ਕਮੀ ਨਾਲ ਲੋਕ ਡਿਪਰੈਸ਼ਨ ਦੇ ਸ਼ਿਕਾਰ ਹੋ ਸਕਦੇ ਹਨ।

ਇੰਝ ਕਰੋ ਵਿਟਾਮਿਨ-D ਦੀ ਕਮੀ ਦੂਰ

ਧੁੱਪ ਸੇਕਣ ਨਾਲ ਸਰੀਰ ‘ਚ ਵਿਟਾਮਿਨ-D ਦੀ ਪੂਰਤੀ ਹੋਵੇਗੀ। ਇਸ ਦੇ ਨਾਲ ਹੀ ਮਸ਼ਰੂਮ, ਬਦਾਮ, ਬਰੌਕਲੀ, ਦੁੱਧ, ਪਨੀਰ, ਮੱਛੀ, ਮੱਖਣ, ਦਲੀਆ ਅਤੇ ਸੰਤਰੇ ਦੇ ਜੂਸ ਵਿੱਚ ਵੀ ਭਰਪੂਰ ਮਾਤਰਾ ਵਿੱਚ ਵਿਟਾਮਿਨ-D ਪਾਇਆ ਜਾਂਦਾ ਹੈ।

Disclaimer: This content including advice provides generic information only. Always consult a specialist or your own doctor for more information. Global Punjab TV does not claim responsibility for this information.

Share this Article
Leave a comment