Home / ਜੀਵਨ ਢੰਗ / ਕਿਤੇ ਘਰ ‘ਚ ਲੱਗਿਆ ਸ਼ੀਸ਼ਾ ਤਾਂ ਨੀ ਤੁਹਾਡੀ ਜ਼ਿੰਦਗੀ ‘ਚ ਦੇ ਰਿਹਾ ਮੁਸੀਬਤਾਂ ਨੂੰ ਸੱਦਾ
Mirror Vastu

ਕਿਤੇ ਘਰ ‘ਚ ਲੱਗਿਆ ਸ਼ੀਸ਼ਾ ਤਾਂ ਨੀ ਤੁਹਾਡੀ ਜ਼ਿੰਦਗੀ ‘ਚ ਦੇ ਰਿਹਾ ਮੁਸੀਬਤਾਂ ਨੂੰ ਸੱਦਾ

ਦਫਤਰ ਜਾਂ ਕਿਸੇ ਪਾਰਟੀ ‘ਚ ਜਾਣ ਤੋਂ ਪਹਿਲਾਂ ਸ਼ੀਸ਼ੇ ‘ਚ ਦੇਖ ਆਪਣੇ ਆਪ ਦੀ ਤਾਰੀਫ ਵੀ ਜਰੂਰ ਕਰਦੇ ਹੋਵੋਗੇ। ਵਧੀਆ ਫਰੇਮ ‘ਚ ਲੱਗਿਆ ਸ਼ੀਸ਼ਾ ਹਰ ਘਰ ਦਾ ਖਾਸ ਹਿੱਸਾ ਹੁੰਦਾ ਹੈ। ਕਿਸੇ ਜਰੂਰੀ ਕੰਮ ਲਈ ਘਰੋਂ ਨਿਕਲਣ ਤੋਂ ਪਹਿਲਾਂ ਵੀ ਇੱਕ ਵਾਰ ਸ਼ੀਸ਼ੇ ਦੇ ਸਾਹਮਣੇ ਕੁੱਝ ਪਲ ਲਈ ਹੀ ਸਹੀ ਪਰ ਆਪਣੇ ਆਪ ਨੂੰ ਇੱਕ ਵਾਰ ਨਿਹਾਰਦੇ ਵੀ ਹੋਵੋਗੇ। ਯਾਨੀ ਸ਼ੀਸ਼ਾ ਤੁਹਾਡੇ ਜੀਵਨ ਦਾ ਇੱਕ ਜਰੂਰੀ ਹਿੱਸਾ ਹੈ ਪਰ ਕੀ ਤੁਸੀ ਜਾਣਦੇ ਹੋ ਚਿਹਰਾ ਸਵਾਰਣ ਵਾਲਾ ਸ਼ੀਸ਼ਾ ਕਈ ਵਾਰ ਤੁਹਾਡੀ ਕਿਸਮਤ ਵੀ ਵਿਗਾੜ ਸਕਦਾ ਹੈ। ਵਾਸਤੂ ਵਿਗਿਆਨ ਤਾਂ ਇਹੀ ਕਹਿੰਦਾ ਹੈ । Mirror Vastu ਘਰ ‘ਚ ਸ਼ੀਸ਼ਾ ਉੱਤਰ, ਪੂਰਬ ਅਤੇ ਦੱਖਣ ਦਿਸ਼ਾ ‘ਚ ਰੱਖਣਾ ਸ਼ੁੱਭ ਮੰਨਿਆ ਜਾਂਦਾ ਹੈ। ਅਜਿਹਾ ਕਰਨ ਨਾਲ ਘਰ ‘ਚ ਸਕਰਾਤਮਕ ਊਰਜਾ ਦਾ ਪ੍ਰਭਾਵ ਹੁੰਦਾ ਹੈ ਅਤੇ ਗਲਤ ਚੀਜ਼ਾਂ ਦਾ ਨਾਸ਼ ਹੁੰਦਾ ਹੈ। Mirror Vastu ਸ਼ੀਸ਼ੇ ‘ਤੇ ਮਿੱਟੀ ਨਹੀਂ ਪੈਣ ਦੇਣੀ ਚਾਹੀਦੀ। ਰੋਜ਼ਾਨਾ ਇਸ ਨੂੰ ਕੱਪੜੇ ਨਾਲ ਸਾਫ ਕਰਨਾ ਚਾਹੀਦਾ ਹੈ। ਘਰ ‘ਚ ਟੁੱਟਿਆ ਹੋਇਆ ਸ਼ੀਸ਼ਾ ਨਹੀਂ ਰੱਖਣਾ ਚਾਹੀਦਾ। ਇਸ ਨਾਲ ਘਰ ‘ਚ ਨਾਕਾਰਾਤਮਕ ਊਰਜਾ ਆਉਂਦੀ ਹੈ। Mirror Vastu ਵਾਸਤੂ ਵਿਗਿਆਨ ਅਨੁਸਾਰ ਗੋਲ ਆਕਾਰ ਦਾ ਸ਼ੀਸ਼ਾ ਸ਼ੁੱਭ ਨਹੀਂ ਹੁੰਦਾ ਪਰ ਆਇਤਾਕਾਰ ਅਤੇ ਵਰਗਾਕਾਰ ਸ਼ੀਸ਼ੇ ਦਾ ਇਸਤੇਮਾਲ ਕਰਨਾ ਸ਼ੁੱਭ ਹੁੰਦਾ ਹੈ। Mirror Vastu ਬੈੱਡਰੂਮ ‘ਚ ਸ਼ੀਸ਼ਾ ਨਹੀਂ ਰੱਖਣਾ ਚਾਹੀਦਾ ਜੇਕਰ ਰੱਖਣਾ ਵੀ ਹੈ ਤਾਂ ਅਜਿਹੀ ਥਾਂ ‘ਤੇ ਰੱਖੋ ਜਿਸ ਨਾਲ ਸਵੇਰੇ ਉੱਠਣ ‘ਤੇ ਤੁਹਾਡਾ ਮੂੰਹ ਨਾ ਦਿਖਾਈ ਦੇਵੇ ਮਤਲਬ ਸ਼ੀਸ਼ੇ ‘ਚ ਬਿਸਤਰ ਦਾ ਦਿਖਾਈ ਦੇਣਾ ਸ਼ੁੱਭ ਨਹੀਂ ਹੁੰਦਾ।

Check Also

ਵਿਸ਼ਵ ਭੋਜਨ ਦਿਵਸ: ਤੰਦਰੁਸਤ ਰਹਿਣ ਲਈ ਸੰਤੁਲਿਤ ਭੋਜਨ ਜ਼ਰੂਰੀ

-ਅਵਤਾਰ ਸਿੰਘ ਹਰੇਕ ਨੂੰ ਖਾਣ ਲਈ ਉਚਿਤ ਮਾਤਰਾ ਵਿੱਚ ਭੋਜਨ ਮਿਲੇ, ਇਸ ਉਦੇਸ਼ ਨਾਲ ਹਰ …

Leave a Reply

Your email address will not be published. Required fields are marked *